Saturday, July 25, 2026

ਐਸੋੋਸੀਏਸ਼ਨ ਆਫ਼ ਅਫ਼ਰੀਕਨ ਸਟੂਡੈਂਟਸ ਇਨ ਇੰਡੀਆ ਵਲੋਂ ਬਾਬਾ ਫ਼ਰੀਦ ਗਰੁਪ ਦਾ ਦੌਰਾ

PPN1107201708ਬਠਿੰਡਾ, 11 ਜੁਲਾਈ (ਪੰਜਾਬ ਪੋਸਟ- ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਮਾਲਵਾ ਖੇਤਰ ਦਾ ਪਹਿਲਾ ਅਜਿਹਾ ਵਿੱਦਿਅਕ ਅਦਾਰਾ ਜੋ ਉੱਤਰੀ ਪੂਰਬੀ ਰਾਜਾਂ ਅਤੇ ਨੇਪਾਲ ਆਦਿ ਦੇਸ਼ਾਂ ਦੇ ਵਿਦਿਆਰਥੀ ਸਿੱਖਿਆ ਹਾਸਲ ਕਰ ਰਹੇ ਹਨ ਅਤੇ ਹੁਣ ਵਿਭਿੰਨ ਕੋਰਸਾਂ ਵਿੱਚ ਦਾਖਲਾ ਲੈਣ ਦੇ ਚਾਹਵਾਨ ਵੱਖ ਵੱਖ ਦੇਸ਼ਾਂ ਦੇ ਵਿਦਿਆਰਥੀਆਂ ਵੱਲੋਂ ਇਥੇ ਦੌਰਾ ਕਰਨ ਨਾਲ ਅੰਤਰਰਾਸ਼ਟਰੀ ਪੱਧਰ ’ਤੇ ਇਸ ਸੰਸਥਾ ਨੂੰ ਹੋਰ ਬਲ ਮਿਲਿਆ ਹੈ।ਵਰਨਣਯੋਗ ਹੈ ਕਿ ਇਸ ਸੰਸਥਾ ਵਿਖੇ ਗੁਣਵੱਤਾ ਭਰਪੂਰ ਮਿਆਰੀ ਸਿੱਖਿਆ ਪ੍ਰਦਾਨ ਕਰਨ ਸਦਕਾ ਇਥੋ ਦੇ ਵਿਦਿਆਰਥੀਆਂ ਨੇ ਹਰ ਖੇਤਰ ਵਿੱਚ ਮੱਲਾਂ ਮਾਰੀਆਂ ਹਨ ਜਿਸ ਦੇ ਚਰਚੇ ਕੇਵਲ ਭਾਰਤ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਹੋਣ ਲੱਗੇ ਹਨ। ਜਿਸ ਦੀ ਬਦੌਲਤ ਵੱਖ-ਵੱਖ ਦੇਸ਼ਾਂ ਦੇ ਵਿਦਿਆਰਥੀਆਂ ਦੀ ਖਿੱਚ ਦਾ ਕੇਂਦਰ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਬਣ ਰਿਹਾ ਹੈ।ਇਸੇ ਲੜੀ ਤਹਿਤ ਅੱਜ ਐਸੋੋਸੀਏਸ਼ਨ ਆਫ਼ ਅਫ਼ਰੀਕਨ ਸਟੂਡੈਂਟਸ ਇਨ ਇੰਡੀਆ ਦੇ ਪ੍ਰੈਜ਼ੀਡੈਂਟ ਸੈਮੂਅਲ ਟੀ.ਜੈਕ ਦੀ ਅਗਵਾਈ ਹੇਠ ਇੱਕ ਵਫ਼ਦ ਨੇ ਉਚੇਚੇ ਤੌਰ ’ਤੇ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦਾ ਦੌਰਾ ਕੀਤਾ।ਉਹਨਾਂ ਨੇ ਵਿਦਿਆਰਥੀਆਂ ਨੂੰ ਦਿੱਤੀਆਂ ਜਾ ਰਹੀਆਂ ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਦੀ ਭਰਪੂਰ ਪ੍ਰਸੰਸਾ ਕੀਤੀ।ਐਸੋੋਸੀਏਸ਼ਨ ਆਫ਼ ਅਫ਼ਰੀਕਨ ਸਟੂਡੈਂਟਸ ਇਨ ਇੰਡੀਆ ਦੇ ਜਨਰਲ ਸਕੱਤਰ ਮੁਟੋਮਬੋਂ ਮੁਆਮੰਬਾ ਅਰਨਾਲਡ ਨੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦਾ ਵਿੱਦਿਅਕ ਮਾਹੌਲ ਅਫ਼ਰੀਕਨ ਵਿਦਿਆਰਥੀਆਂ ਦੇ ਬਿਲਕੁੱਲ ਅਨੁਕੂਲ ਹੈ। ਸੰਸਥਾ ਦੇ ਡਿਪਟੀ ਡਾਇਰੈਕਟਰ (ਅਕਾਦਮਿਕ) ਡਾ. ਪ੍ਰਦੀਪ ਕੌੜਾ ਨਾਲ ਹੋਈ ਵਿਸ਼ੇਸ਼ ਮੀਟਿੰਗ ਦੌਰਾਨ ਪ੍ਰੈਜ਼ੀਡੈਂਟ ਸੈਮੂਅਲ ਟੀ. ਜੈਕ. ਨੇ ਦੱਸਿਆ ਕਿ ਸੰਸਥਾ ਦੇ ਅੰਤਰਰਾਸ਼ਟਰੀ ਪੱਧਰ ਨੂੰ ਹੋਰ ਉੱਚਾ ਚੁਕਣ ਲਈ ਐਸੋੋਸੀਏਸ਼ਨ ਆਫ਼ ਅਫ਼ਰੀਕਨ ਸਟੂਡੈਂਟਸ ਇਨ ਇੰਡੀਆ ਵਲੋਂ ਭਰਪੂਰ ਸਹਿਯੋਗ ਦਿੱਤਾ ਜਾਵੇਗਾ।ਉਹਨਾਂ ਨੇ ਜਲਦੀ ਹੀ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਉੂਸ਼ਨਜ਼ ਨਾਲ ਐਮ.ਓ.ਯੂ. ਸਾਈਨ ਕਰਨ ਬਾਰੇ ਵੀ ਸਹਿਮਤੀ ਪ੍ਰਗਟਾਈ ਅਤੇ ਅੰਤਰਰਾਸ਼ਟਰੀ ਪੱਧਰ ਦੇ ਨਵੇਂ ਕੋਰਸ ਸ਼ੁਰੂ ਕਰਨ ਬਾਰੇ ਵੀ ਵਿਚਾਰ ਚਰਚਾ ਕੀਤੀ ।
ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਹੀ ਨਾਈਜ਼ੀਰੀਆ ਦੇ 16 ਵਿਦਿਆਰਥੀਆਂ ਦੇ ਇਕ ਗਰੁੱਪ ਨੇ ਉਚੇਚੇ ਤੌਰ ’ਤੇ ਆਪਣੀ ਉੱਚ ਸਿੱਖਿਆ ਲਈ ਬਾਬਾ ਫ਼ਰੀਦ ਗਰੁਪ ਆਫ਼ ਇੰਸਟੀਚਿਊਸ਼ਨਜ਼ ਦਾ ਦੌਰਾ ਕੀਤਾ ਸੀ।ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਇਸ ਵਫ਼ਦ ਵਲੋਂ ਸੰਸਥਾ ਦਾ ਦੌਰਾ ਕਰਨ ’ਤੇ ਕਿਹਾ ਕਿ ਇਹ ਇੰਸਟੀਚਿਊਸ਼ਨਜ਼ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਇੰਸਟੀਚਿਊਸ਼ਨਜ਼ ਨੂੰ ਆਪਣੀ ਪਸੰਦ ਬਣਾਇਆ ਹੈ।ਉਹਨਾਂ ਨੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਸੰਸਥਾ ਵਿਖੇ ਲਾਗੂ ਇਨੋਵੇਟਿਵ ਟੀਚਿੰਗ ਮੈਥਡੋਲੋਜੀ, ਤਜ਼ੱਰਬੇਕਾਰ ਯੋਗ ਫੈਕਲਟੀ ਅਤੇ ਆਧੁਨਿਕ ਬੁਨਿਆਦੀ ਢਾਂਚੇ ਤੋਂ ਇਲਾਵਾ ਇਥੋਂ ਦੇ ਵਿਦਿਆਰਥੀ ਖੇਡਾਂ, ਸਭਿਆਚਾਰ ਅਤੇ ਅਕਾਦਮਿਕ ਖੇਤਰ ਵਿੱਚ ਹਰ ਸਾਲ ਅਹਿਮ ਪ੍ਰਾਪਤੀਆਂ ਕਰਕੇ ਸੰਸਥਾ ਨੂੰ ਬੁਲੰਦੀਆਂ ਤੇ ਪਹੁੰਚਾ ਰਹੇ ਹਨ ਜਿਸ ਦੀ ਬਦੌਲਤ ਇਸ ਸੰਸਥਾ ਨੇ ਅੰਤਰਰਾਸ਼ਟਰੀ ਪੱਧਰ ’ਤੇ ਮੁਕਾਮ ਹਾਸਲ ਕੀਤਾ ਹੈ ਅਤੇ ਹੁਣ ਵੱਖ ਵੱਖ ਦੇਸ਼ਾਂ ਦੇ ਵਿਦਿਆਰਥੀ ਇੰਸਟੀਚਿਊਸ਼ਨਜ਼ ਵਿਖੇ ਸਿੱਖਿਆ ਹਾਸਲ ਕਰਨ ਵਿੱਚ ਰੁਚੀ ਲੈ ਰਹੇ ਹਨ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply