ਪਠਾਨਕੋਟ, 11 ਜੁਲਾਈ (ਪੰਜਾਬ ਪੋਸਟ ਬਿਊਰੋ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ ਵੱਲੋਂ ਬੀ.ਐਸ.ਸੀ ਨਾਨ ਮੈਡੀਕਲ ਦਾ ਰਿਜਲਟ ਘੋਸ਼ਿਤ ਕੀਤਾ
ਗਿਆ ਇਸ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਦਾ ਨਤੀਜਾ ਸ਼ਾਨਦਾਰ ਰਿਹਾ।ਕਾਲਜ ਪਿ੍ਰੰਸੀਪਲ ਮਿਸ਼ਿਜ ਨਿਰਮਲ ਪਾਂਧੀ ਨੇ ਦੱਸਿਆ ਕਿ ਕਾਲਜ ਦੇ ਨਾਨ ਮੈਡੀਕਲ ਗਰੁੱਪ ਦੀ ਵਿਦਿਆਰਥਣ ਨੰਦਿਨੀ ਮਹਿਤਾ ਨੇ 400 ਵਿੱਚੋਂ 308 ਅੰਕ ਲੈ ਕੇ ਜਿਲੇ ਵਿਚੋਂ ਪਹਿਲਾ ਅਤੇ ਯੂਨੀਵਰਸਿਟੀ ਵਿਚ ਮੈਰਿਟ ਸਥਾਨ ਪ੍ਰਾਪਤ ਕੀਤਾ ਹੈ।ਇਸ ਤੋਂ ਇਲਾਵਾ ਮੇਘਨਾ 301 ਅੰਕ ਲੈ ਕੇ ਜਿਲੇ `ਚ ਤੀਸਰਾ ਸਥਾਨ `ਤੇ ਰਹੀ।ਨਾਨ ਮੈਡੀਕਲ ਗਰੁੱਪ ਦੇ ਲਲਿਤ 291 ਤੇ ਸੋਰਵ 290 ਅੰਕ ਲੈ ਕੇ ਕਾਲਜ ਵਿੱਚ ਅੱਵਲ ਰਹੇ। ਪਿ੍ਰਸੀਪਲ ਪਾਂਧੀ ਨੇ ਅਹਿਮ ਪੁਜਸ਼ਿਨਾਂ ਹਾਸਲ ਕਰਨ ਵਾਲੇ ਵਿਦਿਆਰਥੀਆ ਨੂੰ ਮੁਬਾਰਕਬਾਦ ਦਿੱਤੀ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media