ਬਠਿੰਡਾ, 12 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਪੁਰਸਕਾਰ ਜੇਤੂ ਪਲਾਂਟ
ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਨੇ ਜੂਨ, 2017 ਦੌਰਾਨ 99.68 ਪ੍ਰਤੀਸ਼ਤ ਦੀ ਸ਼ਾਨਦਾਰ ਉਪਲੱਬਧਤਾ ਦਰ ਹਾਸਲ ਕੀਤੀ ਹੈ।
ਇਸ ਬਾਰੇ ਸਮੂਹ ਜਾਣਕਾਰੀ ਸੂਚਨਾ ਅਤੇ ਲੋਕ ਸੰਪਰਕ ਅਫਸਰ ਗੋਪਾਲ ਸਰਮਾਂ ਵਲੋਂ ਆਪਣੇ ਪੈ੍ਰਸ ਨੋਟ ਰਾਹੀਂ ਦਿੱਤੀ ਗਈ।ਜੇਕਰ ਬਿਜਲੀ ਦੀ ਘੱਟ ਮੰਗ ਕਾਰਨ ਪਲਾਂਟ ਨੂੰ ਘੱਟ ਲੋਡ ਉਤੇ ਨਾ ਚਲਾਇਆ ਜਾਂਦਾ ਤਾਂ ਇਸ ਮਹੀਨੇ ਇਹ ਪਲਾਂਟ 6580 ਲੱਖ ਯੂਨਿਟਾਂ ਪੈਦਾ ਕਰਦਾ।ਜੂਨ, 2017 ਦੌਰਾਨ ਇਸ ਪਲਾਂਟ ਨੇ 93.46 ਪ੍ਰਤੀਸ਼ਤ ਡੀਮਡ ਪਲਾਂਟ ਲੋਡ ਫੈਕਟਰ ਨਾਲ 18770 ਲੱਖ ਯੂਨਿਟਾਂ ਦੀ ਡੀਮਡ ਪੈਦਾਵਾਰ ਕੀਤੀ।ਮੌਜੂਦਾ ਸਮੇਂ ਦੌਰਾਨ, ਜਦੋਂ ਬਿਜਲੀ ਦੀ ਸਪਲਾਈ ਮੰਗ ਤੋਂ ਜ਼ਿਆਦਾ ਹੈ ਗੁਰੂ ਹਰਗੋਬਿੰਦ ਥਰਮਲ ਪਲਾਂਟ ਵਿਖੇ ਇਸ ਦੀਆਂ ਸਾਰੀਆਂ ਹੀ ਚਾਰ ਇਕਾਈਆਂ ਹਰ ਵਕਤ ਚੱਲਣ ਲਈ ਉਪਲੱਬਧ ਰਹਿਣ ਕਾਰਨ ਕਿਸੇ ਨਿੱਜੀ ਥਰਮਲ ਪਲਾਂਟ ਬੰਦ ਹੋਵੇ ਤਾਂ ਪਲਾਂਟ ਦੀਆਂ ਇਕਾਈਆਂ ਨੂੰ ਘੱਟ ਤੋਂ ਘੱਟ ਸੰਭਵ ਸਮੇਂ ‘ਚ ਚਾਲੂ ਕੀਤਾ ਜਾ ਸਕਦਾ ਹੈ।ਉਹ ਵੀ ਘੱਟ ਤੋਂ ਘੱਟ ਤੇਲ ਅਤੇ ਸਹਾਇਕ ਬਿਜਲੀ ਖੱਪਤ ਨਾਲ, ਤਾਂ ਜੋ ਪੰਜਾਬ ਦੇ ਖਪਤਕਾਰਾਂ ਨੂੰ ਨਿਰਵਿਘਨ ਸਪਲਾਈ ਮਿਲਦੀ ਰਹੇ।
ਅਪ੍ਰੈਲ 2017 ਵਿੱਚ ਜਦੋਂ ਤਲਵੰਡੀ ਸਾਬੋ ਥਰਮਲ ਪਲਾਂਟ ਅੱਗ ਲੱਗਣ ਦੀ ਘਟਨਾ ਕਾਰਨ ਬੰਦ ਹੋ ਗਿਆ ਸੀ, ਤਾਂ ਪਾਵਰ ਕੰਟਰੋਲਰ ਦੀਆਂ ਹਦਾਇਤਾਂ ਅਨੁਸਾਰ ਗੁਰੂ ਹਰਗੋਬਿੰਦ ਥਰਮਲ ਪਲਾਂਟ ਦੇ ਸਾਰੇ ਯੂਨਿਟ ਚਲਾਏ ਗਏ ਸਨ, ਜਿਸ ਸਦਕਾ ਪੰਜਾਬ ਵਿੱਚ ਬਿਜਲੀ ਦੀ ਕਮੀ ਨਹੀਂ ਆਉਣ ਦਿੱਤੀ ਗਈ।ਭਾਂਵੇਂ ਇਸ ਪਲਾਂਟ ਦੀਆਂ ਇਕਾਈਆਂ ਨੂੰ ਪਾਵਰ ਕੰਟਰੋਲਰ ਵੱਲੋਂ ਦਰਸਾਈ ਮੰਗ ਅਨੁਸਾਰ ਹੀ ਚਲਾਇਆ ਜਾਂਦਾ ਹੈ।ਪਲਾਂਟ ਦੀਆਂ ਇਕਾਈਆਂ ਨੂੰ ਚਲਾਉਣ ਸਮੇਂ ਕੁਸ਼ਲਤਾ ਅਤੇ ਸੁਰੱਖਿਅਤਾ ਦਾ ਭਰਪੂਰ ਧਿਆਨ ਰੱਖਿਆ ਜਾਂਦਾ ਹੈ।ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਜਨਰਲ ਮੈਨੇਜਰ/ ਓ ਤੇ ਐਮ ਇੰਜ: ਐਸ.ਕੇ ਪੁਰੀ ਨੇ ਦਸਿਆ ਹੈ ਕਿ ਚੱਲ ਰਹੇ ਝੋਨੇ ਦੇ ਸੀਜ਼ਨ ਦੌਰਾਨ ਪੰਜਾਬ ਦੇ ਖੱਪਤਕਾਰਾਂ ਨੂੰ ਹਰ ਰੋਜ਼ 220.8 ਲੱਖ ਯੂਨਿਟਾਂ ਦੇਣ ਲਈ ਪਲਾਂਟ ਇਕਾਈਆਂ ਤਿਆਰ ਹਨ।ਇਸ ਸਮੇਂ ਸਾਰੀਆਂ ਇਕਾਈਆਂ ਚੱਲ ਰਹੀਆਂ ਹਨ ਅਤੇ ਪਲਾਂਟ ਵਿਖੇ 25 ਦਿਨਾਂ ਲਈ ਕੋਲੇ ਦਾ ਭੰਡਾਰ ਮੌਜੂਦ ਹੈ ਤਾਂ ਜੋ ਪੰਜਾਬ ਦੀ ਬਿਜਲੀ ਦੀ ਲੋੜ ਨੂੰ ਪੂਰਾ ਕੀਤਾ ਜਾ ਸਕੇ।
Check Also
ਮਹਾਰਾਜਾ ਰਣਜੀਤ ਸਿੰਘ ਦੀਆਂ ਵਿਰਾਸਤੀ ਇਮਾਰਤਾਂ ਦੀ ਸਾਂਭ-ਸੰਭਾਲ ਅਤੇ ਆਮ ਲੋਕਾਂ ਲਈ ਖੋਲ੍ਹਣ ਦੀ ਮੰਗ – ਡਾ. ਇੰਦਰਜੀਤ ਕੌਰ
ਅੰਮ੍ਰਿਤਸਰ, 13 ਨਵੰਬਰ (ਜਗਦੀਪ ਸਿੰਘ) – ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਾਵਨ ਜਨਮ ਦਿਹਾੜੇ …
Punjab Post Daily Online Newspaper & Print Media