Sunday, November 8, 2026

ਕੌਮਾਂਤਰੀ ਸਾਹਿਤ ਸਭਿਆਚਾਰ ਮੰਚ ਵਲੋਂ 9ਵਾਂ ਵਿਸ਼ਾਲ ਸਾਹਿਤ ਸਮਾਗਮ 16 ਨੂੰ

ਬਠਿੰਡਾ, 13 ਜੁਲਾਈ (ਪੰਜਾਬ ਪੋਸਟ- ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਕੌਮਾਂਤਰੀ ਸਾਹਿਤ ਸੱਭਿਆਚਾਰ ਮੰਚ ਬਠਿੰਡਾ ਵੱਲੋਂ 9ਵਾਂ ਵਿਸ਼ਾਲ ਸਾਹਿਤਕ ਸਮਾਗਮ 16 ਜੁਲਾਈ ਐਤਵਾਰ ਨੂੰ ਬਠਿੰਡਾ ਦੇ ਟੀਚਰਜ਼ ਹੋਮ ਵਿਖੇ ਕਰਵਾਇਆ ਜਾ ਰਿਹਾ ਹੈ।ਜਿਸ ਵਿੱਚ ਜਸਵਿੰਦਰ ਜਸ ਦੇ ਨਾਵਲ `ਤਪਦਾ ਪੈਂਡਾ` ਉਪਰ ਵਿਚਾਰ ਗੋਸਟੀ ਤੋਂ ਇਲਾਵਾ ਮੰਚ ਦਾ ਸਾਹਿਤਕ ਬੁਲਾਰਾ “ਪਰਵਾਜ਼” ਪੁਸਤਕ ਲੜੀ ਨੰਬਰ ਪੰਜ ਮੈਗਜ਼ੀਨ ਵੀ ਲੋਕ ਅਰਪਨ ਕੀਤਾ ਜਾਵੇਗਾ।ਇਸ ਸਬੰਧੀ ਜਾਣਕਾਰੀ ਦਿੰਦਿਆ ਮੰਚ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਬੰਗੀ ਨੇ ਦੱਸਿਆ ਕਿ ਅਤਰਜੀਤ ਕਹਾਣੀਕਾਰ ਦੀ ਦੇਖ-ਰੇਖ ਹੇਠ ਹੋ ਰਹੇ ਸਾਹਿਤਕ ਸਾਮਗਮ ਵਿਚ ਉਚੇਚੇ ਤੌਰ `ਤੇ ਓਮ ਪਕਾਸ਼ ਗਾਸੋ, ਡਾ. ਸਤਨਾਮ ਸਿੰਘ ਜੱਸਲ ਅਤੇ ਰਾਮ ਸਰੂਪ ਰਿਖੀ ਹਾਜ਼ਰ ਹੋਣਗੇ, ਜਦੋਂ ਕਿ ਨਿੰਰਜਣ ਬੋਹਾ ਨਾਵਲ ਉੱਪਰ ਪਰਚਾ ਪੜਨਗੇ ਅਤੇ ਹਾਜ਼ਰ ਕਵੀ ਕਵਿਤਾ ਪਾਠ ਕਰਨਗੇ।ਉਨਾਂ ਕਿਹਾ ਕਿ ਸਮਾਗਮ ਵਿੱਚ ਸਾਹਿਤਕ ਪ੍ਰੇਮੀ ਵੀ ਵਧ ਚੜ ਕੇ ਹਿੱਸਾ ਲੈਣਗੇ।

Check Also

ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਦੋ ਰੋਜਾ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਲਵਿੰਦਰਜੀਤ ਸਿੰਘ,ਅੰਮ੍ਰਿਤਸਰ ਦੀ …

Leave a Reply