
ਬਠਿੰਡਾ, 6 ਜੁਲਾਈ (ਜਸਵਿੰਦਰ ਸਿੰਘ ਜੱਸੀ)-ਅੱਜ ਬਠਿੰਡਾ ਦੇ 100 ਫੱ’ਟੀ ਰੋਡ ‘ਦੇ ਖੋਲ੍ਹੇ ਹੋਏ ਲੋਰੀਅਲ ਬਿਊਟੀ ਕੈਂਫੇ ਦੇ ਪੰਜ ਸਾਲ ਹੋਣ ‘ਤੇ ਪ੍ਰਬੰਧਕਾਂ ਵਲੋਂ ਸ਼ਹਿਰ ਵਿਚ ਧੂਮਧਾਮ ਨਾਲ ਸਮਾਗਮ ਕਰਵਾਇਆ ਗਿਆ, ਜਿਸ ਵਿਚ ਔਰਤਾਂ ਦੇ ਸਿੰਗਾਰ ਸਬੰਧੀ ਮੁਕਾਬਲੇ ਆਯੋਜਿਤ ਕਰਵਾਉਣ ਉਪਰੰਤ ਜੇਤੂ ਔਰਤਾਂ ਨੂੰ ਵੱਖ-ਵੱਖ ਸਰੀਰਕ ਸੰਦਰਤਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੈਡਮ ਅਨੂਮੀਤ ਗਿੱਲ ਵਲੋਂ ਮੁਫ਼ਤ ਕੂਪਨ ਦੇ ਕੇ ਸਨਮਾਨਤ ਕੀਤਾ ਗਿਆ। ਇਸ ਬਿਊਟੀ ਮੁਕਾਬਲਿਆਂ ਵਿਚ ਸ਼ਹਿਰ ਦੀਆਂ ਬਹੁਤ ਹੀ ਅਮੀਰ ਘਰਾਣਿਆਂ ਦੀਆਂ ਔਰਤਾਂ ਸ਼ਾਮਲ ਸਨ। ਮੈਡਮ ਨੇ ਦੱਸਿਆ ਕਿ ਬੋਡੀ ਮਸਾਜ਼, ਸਕਿਨ ਕੇਅਰ,ਬੋਡੀ ਸਪਾ ਦੇ ਨਾਲ ਨਾਲ ਹੋਰ ਕਈ ਤਰ੍ਹਾਂ ਦੇ ਸਰੀਰਕ ਸੰਬੰਧੀ ਕਸਰਤਾਂ ਬਾਰੇ ਦੱਸਿਆ ਜਿਸ ਨਾਲ ਸਰੀਰ ਦੀ ਸੁੰਦਰਤਾਂ ਵਿਚ ਕਈ ਗੁਣਾ ਨਿਖਾਰ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਲੋਰੀਅਲ ਬਿਊਟੀ ਕੈਂਫੇ ਵਿਚ ਲਗਾਤਾਰ ਆਉਣ ਵਾਲੇ ਗਾਹਕਾਂ ਨੂੰ 50 ਪ੍ਰਤੀਸ਼ਤ ਡਿਸਕਉਟ ਦਿੱਤਾ ਜਾਂਦਾ ਹੈ। ਇਸ ਮੌਕੇ ਵੀਰਪਾਲ ਕੌਰ, ਪੁਨੀਤ ਕੌਰ,ਵੀਰਦਵਿੰਦਰ ਕੌਰ, ਪਰਮਜੀਤ ਕੌਰ, ਸਿਮਰਨਜੀਤ ਕੌਰ ਵੀ ਸ਼ਾਮਲ ਹੋਣ ‘ਤੇ ਆਏ ਹੋਏ ਮਹਿਮਾਨਾਂ ਦਾ ਮੈਡਮ ਅਨੂਮੀਤ ਗਿੱਲ ਐਮ.ਡੀ ਵਲੋਂ ਧੰਨਵਾਦ ਕੀਤਾ ਗਿਆ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media