Monday, July 8, 2024

ਪੰਜਾਬ ਐਗਰੋ ਫੂਡਗ੍ਰੇਨ ਕਾਰਪੋਰੇਸ਼ਨ ਦੇ ਕਣਕ ਦੇ ਗੋਦਾਮਾਂ ਨੂੰ ਇੰਸਪੈਕਟਰ ਵਲੋ 11 ਕਰੋੜ 69 ਲੱਖ ਦਾ ਚੂਨਾ

PPN060705
ਤਰਨ ਤਾਰਨ,  6 ਜੁਲਾਈ (ਰਾਣਾ) – ਜਿਲਾ ਤਰਨ ਤਾਰਨ ਦੇ ਥਾਣਾ ਭਿੱਖੀਵਿੰਡ ਦੇ ਪਿੰਡ ਪਹੂਵਿੰਡ ਅਤੇ ਪਿੰਡ ਮਨਿਹਾਲਾ ਵਿਚ ਪੰਜਾਬ ਐਗਰੋ ਫੂਡਗ੍ਰੇਨ ਕਾਰਪੋਰੇਸ਼ਨ ਵਲੋ ਬਣਾਏ ਗਏ ਕਣਕ ਸਟੋਰ ਕਰਨ ਵਾਲੇ ਪਲੰਥਾਂ ਤੇ ਸਟੋਰ ਕੀਤੀ ਗਈ ਕਣਕ ਦੀ ਜਾਂਚ ਕਰਵਾਈ ਤਾਂ ਉਸ ਵਿਚੋ 1.੨੨,੯੬੩ ਬੋਰੀਆ ਕਣਕ ਘੱਟ ਪਾਈ ਗਈ ਜਿਸ ਵਿਭਾਗ ਵਲੋ ਕਾਰਵਾਈ ਕਰਦੇ ਵਿਸ਼ੇਸ਼ ਜਾਂਚ ਟੀਮ ਗਠਨ ਕੀਤੀ ਗਈ ਜਿਸ ਵਲੋ ਜਾਂਚ ਕਰਨ ਤੇ ਖੂਰਦ –ਬੁਰਦ ਹੋਈ ਕਣਕ ਦੀ ਮਾਤਰਾ ਸਹੀ ਪਾਈ ਗਈ ਜਿਸ ਜਿਲਾ ਪ੍ਰਬੰਧਕ ਵਲੋ ਨਿਰਮਲ ਸਿੰਘ ਬਰਾੜ ਦੇ ਆਦੇਸ਼ਾ ਤੇ ਪੁਲਿਸ ਵਲੋ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ।ਇਸ ਸਬੰਧੀ ਜਿਲਾ ਤਰਨ ਤਾਰਨ ਪੰਜਾਬ ਐਗਰੋ ਫੂਡਗ੍ਰੇਨ ਕਾਰਪੋਰੇਸ਼ਨ ਦੇ ਜਿਲਾ ਪ੍ਰਬੰਧਕ ਨਿਰਮਲ ਸਿੰਘ ਨੇ ਦੱਸਿਆ ਕਿ ਉਨਾਂ ਦੇ ਪਿੰਡ ਪਹੂਵਿੰਡ ਦੇ ਪਲੰਥ ਤੋ 43532 ਬੋਰੀਆਂ ਅਤੇ ਪਿੰਡ ਮਨਿਹਾਲਾ ਦੇ ਪਲੰਥ ਤੋ 79431 ਬੋਰੀਆ ਕਣਕ ਘੱਟ ਪਾਈ ਜਿਨਾਂ ਦੀ ਕੀਮਤ 11 ਕਰੋੜ 69 ਲੱਖ ਰੂਪੈ ਬਣਦੀ ਗਈ ਜਿਸ ਲਈ ਇਨਾਂ ਪਲੰਥਾਂ ਦੇ ਇੰਚਾਰਜ ਇੰਸਪੈਕਟਰ ਪਵਨਪੀ੍ਰਤ ਸਿੰਘ ਕੋਲੋ ਇਸਦੀ ਜਾਂਚ ਕਰਕੇ ਇਸਨੂੰ ਪੂਰਾ ਕਰਨ ਲਈ ਕਿਹਾ ਗਿਆ ਪਰ ਉਹ ਜਾਂਚ ਲਈ ਕਰਾਉਣ ਲਈ ਤਿਆਰ ਲਈ ਹੋਇਆ ਅਤੇ ਵਿਸ਼ੇਸ਼ ਜਾਂਚ ਟੀਮ ਵਲੋ ਜਦ ਇਸ ਕਣਕ ਦੀ ਚੋਰੀ ਦੀ ਪੁਸ਼ਟੀ ਕੀਤੀ ਗਈ ਤਾਂ ਤੁਰੰਤ ਉਨਾਂ ਵਲੋ ਇਹ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਦਾਂ ਗਿਆ।ਪੁਲਿਸ ਵਲੋ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।ਇਸ ਸਬੰਧੀ ਥਾਣਾ ਭਿੱਖੀਵਿੰਡ ਦੇ ਇੰਸਪੈਕਟਰ ਸ਼ਿਵਦਰਸ਼ਨ ਸਿੰਘ ਨੇ ਦੱਸਿਆ ਕਿ ਇਨਾਂ ਦੋਵਾਂ ਪਿੰਡਾ ਵਿਚ ਪਹੂਵਿੰਡ ਦੀਆ 43532 ਹਜਾਰ ਬੋਰੀਆ ਅਤੇ ਪਿੰਡ ਪਿੰਡ ਮਨਿਹਾਲਾ ਦੀਆ 79431 ਬੋਰੀਆ ਦਾ ਅਲੱਗ –ਅਲੱਗ ਦੋ ਮਾਮਲੇ ਜੋ ਕਿ ਇਨਾਂ ਪਲੰਥਾ ਦੇ ਇੰਚਾਰਜ ਇੰਸਪੈਕਟਰ ਪਵਨਪੀ੍ਰਤ ਸਿੰਘ ਦੇ ਖਿਲਾਫ ਦਰਜ ਕਰਕੇ ਉਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਦੋਸ਼ੀ ਅਜੇ ਫਰਾਰ ਹੈ ਜਿਸਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply