Wednesday, March 25, 2026

ਗੀਤਕਾਰ ਸ਼ਮਸ਼ੇਰ ਸਿੰਘ ਸੰਧੂ ਦੇ ਰੂ-ਬ-ਰੂ ਸਮੇਂ ਸਾਹਮਣੇ ਆਏ ਕਈ ਅਣਜਾਣੇ ਤੱਥ

ਪੰਜਾਬੀ ਸਾਹਿਤ ਸਭਾ ਨੇ ਸਾਹਿਤ ਦੀ ਵਿਧਾ ਕਵਿਤਾ ਤੇ ਕਹਾਣੀ ਵੱਲ ਪਰਤਣ ਦਾ ਲਿਆ ਅਹਿਦ
ਸਮਰਾਲਾ, 19 ਜੁਲਾਈ (ਪਮਜਾਬ ਪੋਸਟ- ਕੰਗ) -ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਨੇ ਗੀਤਕਾਰ ਸ਼ਮਸ਼ੇਰ ਸੰਧੂ ਨਾਲ ਰਚਾਇਆ ਰੂ-ਬ-ਰੂ ਸਮਾਗਮ, PPN1907201704ਜਿਸ ਵਿੱਚ ਮੁੱਖ ਮਹਿਮਾਨ ਵਜੋਂ ਡਾ. ਸੁਰਜੀਤ ਜਨਰਲ ਸਕੱਤਰ, ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਅਤੇ ਵਿਸ਼ੇਸ਼ ਮਹਿਮਾਨ ਵਜੋਂ ਪ੍ਰੋ. ਗੁਰਭਜਨ ਗਿੱਲ ਸ਼ਾਮਲ ਹੋਏ। ਸਮਾਗਮ ਦੀ ਪ੍ਰਧਾਨਗੀ ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਵੱਲੋਂ ਕੀਤੀ ਗਈ।ਸਮਾਗਮ ਦਾ ਆਰੰਭ ਤਰਲੋਚਨ ਲੋਚੀ ਦੀ ਗ਼ਜ਼ਲ ਨਾਲ ਕੀਤਾ ਗਿਆ ਤੇ ਤਰਨ ਸਿੰਘ ਬੱਲ ਵੱਲੋਂ ਲਿਖੀ ਪੰਜਾਬੀ ਸਾਹਿਤ ਸਭਾ ਬਾਰੇ ਕਵਿਤਾ ਵੀ ਪੇਸ਼ ਕੀਤੀ ਗਈ। ਇਸ ਵਿਸ਼ਾਲ ਅਤੇ ਭਰਵੇਂ ਸਮਾਗਮ ਵਿੱਚ 115 ਵਿਦਵਾਨ, ਸਾਹਿਤਕਾਰ, ਗੀਤਕਾਰ ਤੇ ਗਾਇਕ ਸ਼ਾਮਲ ਹੋਏ।
ਇੱਕ ਵਿਲੱਖਣ ਤਰਾਂ ਦੇ ਇਸ ਰੂ-ਬ-ਰੂ ਦੇ ਸਟੇਜ ਸੰਚਾਲਕ ਕਹਾਣੀਕਾਰ ਸੁਖਜੀਤ ਨੇ ਸ਼ਮਸ਼ੇਰ ਸੰਧੂ ਦੇ ਸਾਹਿਤਕ ਪੱਖਾਂ ਦਾ ਵਿਸਥਾਰ ਨਾਲ ਵਰਨਣ ਕੀਤਾ। ਸੰਧੂ ਦੀ ਕ੍ਰਾਂਤੀਕਾਰੀ ਕਵੀ ਅਵਤਾਰ ਸਿੰਘ ਪਾਸ਼ ਨਾਲ ਦੋਸਤੀ, ਉਸ ਵੱਲੋਂ ਲਿਖੀ ਗਈ ਪੁਸਤਕ ‘‘ਇੱਕ ਪਾਸ਼ ਇਹ ਵੀ’’ ਦਾ ਵਿਸ਼ੇਸ਼ ਜ਼ਿਕਰ ਕੀਤਾ ਗਿਆ ਤੇ ਨਾਲ ਹੀ ਸਾਹਿਤਕ ਅਰੰਭ ਸਮੇਂ ਲਿਖੀਆਂ ਕਹਾਣੀਆਂ ਅਤੇ ਕਹਾਣੀਆਂ ਦੀ ਪੁਸਤਕ ਦਾ ਭਰਵਾਂ ਵਰਨਣ ਕੀਤਾ।ਸੰਧੂ ਨੇ ਆਪਣੇ ਵੱਲੋਂ ਆਪੇ ਬਾਰੇ ਤੇ ਉਨਾਂ ਲੋਕਾਂ ਦਾ ਵਿਸ਼ੇਸ਼ ਜ਼ਿਕਰ ਕੀਤਾ ਜਿਨਾਂ ਨਾਲ ਉਨਾਂ ਨੇ ਗੀਤਕਾਰ ਵਜੋਂ ਕੰਮ ਕੀਤਾ।ਵਿਸ਼ੇਸ਼ ਤੌਰ ਤੇ ਗਾਇਕ ਸੁਰਜੀਤ ਬਿੰਦਰੱਖੀਏ ਨਾਲ ਆਪਣੇ ਵੱਲੋਂ ਉਸਦੇ ਅੰਤਿਮ ਸਾਹਾਂ ਤੱਕ ਨਿਭਾਈ ਦੋਸਤੀ ਦਾ ਭਾਵੁਕ ਵਰਨਣ ਕੀਤਾ।ਉਨਾਂ ਨੇ ਬਿੰਦਰੱਖੀਏ ਦੀ ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ ਤੇ ਉਸਨੂੰ ਪਏ ਤਿੰਨ ਮਿਰਗੀ ਦੇ ਦੌਰਿਆਂ ਬਾਰੇ ਦੱਸਿਆ।ਦਾਰੂ ਤੋਂ ਬਿਨਾਂ ਬਿੰਦਰੱਖੀਏ ਵੱਲੋਂ ਹੋਰ ਕਿਸੇ ਵੀ ਚੀਜ ਦੇ ਸੇਵਨ ਤੋਂ ਇਨਕਾਰ ਕੀਤਾ।ਉਨਾਂ ਨੇ ਲੁਧਿਆਣੇ ਵਿਦਿਆਰਥੀ ਜੀਵਨ ਸਮੇਂ ਹੀ ਚਾਂਦੀ ਰਾਮ ਤੋਂ ਤੂੰਬੀ ਵਜਾਉਣੀ ਸਿੱਖੀ ਤੇ ਸਿੱਖਣ ਦੀ ਗੱਲ ਵੀ ਵਿਸਥਾਰ ਨਾਲ ਦੱਸੀ।ਗਾਇਕਾਂ ਦੇ ਗੀਤਾਂ ਦੇ ਹੈਡਿੰਗ ਵਾਲੀ ਪੁਸਤਕ ਵਿੱਚ ਦਰਜ ਗਾਇਕਾਂ ਦੇ ਰੇਖਾ ਚਿੱਤਰਾਂ ਦਾ ਵੀ ਅਤੇ ਦੂਰਦਰਸ਼ਨ ਉਤੇ ਪੇਸ਼ ਕੀਤੇ ਗਏ ਆਪਣੇ ਪ੍ਰੋਗਰਾਮਾਂ ਸਮੇਤ ਫਿਲਮਾਂ ਬਣਾਉਣ ਵਿੱਚ ਪੰਜਾਬੀ ਕਲਾਕਾਰਾਂ ਨੂੰ ਭਰਵੇਂ ਸਹਿਯੋਗ ਦੀ ਦੱਸ ਵੀ ਪਾਈ।ਉਨਾਂ ਆਪਣੇ ਵੱਲੋਂ ਮਨੋਰੰਜਨ ਜਗਤ ਲਈ ਕੀਤੇੇ ਇੰਨੇ ਕਾਰਨ  ਦੱਸੇ, ਜਿਨਾਂ ਨੂੰ ਪੰਜਾਬੀ ਟਿ੍ਰਬਿਊਨ ਦੀ ਸਬ-ਐਡੀਟਰੀ ਨਾਲ ਨਿਭਾਉਣਾ ਹੈਰਾਨੀ ਭਰਿਆ ਕਾਰਜ ਜਾਪਿਆ। ਉਨਾਂ ਨੇ ਆਪਣੀਆਂ ਕਈ ਲਿਖੀਆਂ  ਕਵਿਤਾਵਾਂ ਵੀ ਸਾਂਝੀਆਂ ਕੀਤੀਆਂ ਜਿਨਾਂ ਵਿੱਚ ਇੱਕ ਉਦਾਰ, ਅਗਾਂਹਵਧੂ ਵਿਅਕਤੀ ਦੀ ਸਾਫ ਝਲਕ ਦਿਖਾਈ ਦਿੱਤੀ। ਸਭਾ ਦੀ ਮੰਗ ਉਤੇ ਉਨਾਂ ਨੇ ਦੱਸਿਆ ਕਿ ਜਲਦੀ ਹੀ ਜਲਦੀ ਉਨਾਂ ਦੀਆਂ ਤਿੰਨ ਸਾਹਿਤਕ ਪੁਸਤਕਾਂ ਪ੍ਰਕਾਸ਼ਿਤ ਹੋ ਰਹੀਆਂ ਹਨ, ਜਿਨਾਂ ਦੇ ਰਿਲੀਜ਼ ਸਮਾਗਮ ਤੇ ਵਿਚਾਰ ਗੋਸ਼ਟੀਆਂ ਪੰਜਾਬੀ ਸਾਹਿਤ ਸਭਾ ਸਮਰਾਲਾ ਤੋਂ ਕਰਵਾਈਆਂ ਜਾਣਗੀਆਂ।ਉਨਾਂ ਨੇ ਦੱਸਿਆ ਕਿ ਕਵਿਤਾ ਤਾਂ ਲਿਖਦੇ ਹੀ ਹਨ, ਹੁਣ ਕਹਾਣੀ ਵੱਲ ਵੀ ਪਰਤਣਗੇ ਤੇ ਜ਼ਿੰਦਗੀ ਵਿੱਚ ਤਜ਼ਰਬੇ ਵਿੱਚੋਂ ਨਿਕਲੀਆਂ ਤੇ ਉਪਜੀਆਂ ਛੋਟੀਆਂ-ਛੋਟੀਆਂ ਰੌਚਕ ਘਟਨਾਵਾਂ ਨੂੰ ਵੀ ਲਿਖਣਗੇ, ਜੋ ਇੱਕ ਨਵੀਂ ਕਿਸਮ ਦੀ ਪੁਸਤਕ ਹੋਵੇਗੀ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ ਵਿੱਚ ਹੋਏ ਇਸ ਰੂ-ਬ-ਰੂ ਸਮੇਂ ਕਈ ਸਾਰੇ ਪ੍ਰਸ਼ਨ ਵੀ ਪੁੱਛੇ ਗਏ ਜਿਨਾਂ ਦੇ ਉੱਤਰ ਸੰਧੂ ਨੇ ਸਿਆਣਪ ਦੇ ਸਟੀਕ ਢੰਗ ਨਾਲ ਦਿੱਤੇ।ਪ੍ਰਸ਼ਨ ਕਰਨ ਵਾਲਿਆਂ ਵਿੱਚ ਸੁਰਜੀਤ ਵਿਸ਼ਾਦ, ਗੁਰਭਗਤ ਸਿੰਘ ਗਿੱਲ, ਥਿੰਦ ਦਿਆਲਪੁਰੀ, ਸਿਮਰਨਜੀਤ ਸਿੰਘ ਕੰਗ, ਦੀਪ ਦਿਲਬਰ  ਤੇ ਹੋਰ ਸੱਜਣ ਸ਼ਾਮਲ ਹੋਏ ਸਨ।
ਕਵਿਤਾਵਾਂ ਦੇ ਦੌਰ ਵਿੱਚ ਹਰਮੀਤ ਸਿੰਘ ਗੋਲਡੀ, ਸੁਲੱਖਣ ਸ਼ਾਹਪੁਰ, ਕੇਵਲ ਸਿੰਘ ਮੰਜਾਲੀਆਂ, ਗੁਰਸੇਵਕ ਸਿੰਘ ਢਿੱਲੋਂ, ਜਗਦੇਵ ਸਿੰਘ ਘੁੰਗਰਾਲੀ, ਐਡਵੋਕੇਟ ਨਰਿੰਦਰ ਸ਼ਰਮਾ, ਮਨਜੀਤ ਘਣਗਸ, ਜੋਗਿੰਦਰ ਸਿੰਘ ਜੋਸ਼ (ਉਰਦੂ ਨਜ਼ਮ), ਜਿੰਮੀ ਅਹਿਮਦਗੜ, ਦਵਿੰਦਰ ਗਰੇਵਾਲ, ਗੁਰਦਿਆਲ ਸਿੰਘ, ਬਲਵੰਤ ਭੈਣੀ ਸਾਹਿਬ, ਹਰਬੰਸ ਸਿੰਘ ਸ਼ਾਨ, ਪਰਮਜੀਤ ਪੰਮੀ ਭੈਣੀ ਸਾਹਿਬ, ਪੱਪੂ ਬਲਵੀਰ, ਗੁਰਦੀਪ ਸਿੰਘ ਮਹੌਣ, ਸੁਖਦੇਵ ਸਿੰਘ ਚੁੰਨੀ ਤੇ ਸ਼ਮਸ਼ੇਰ ਸੰਧੂ ਸ਼ਾਮਲ ਹੋਏ। ਆਏ ਮਹਿਮਾਨਾਂ ਦਾ ਸਵਾਗਤ ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਵੱਲੋਂ ਕੀਤਾ ਗਿਆ ਤੇ ਧੰਨਵਾਦੀ ਸ਼ਬਦ ਐਡਵੋਕੇਟ ਨਰਿੰਦਰ ਸ਼ਰਮਾ ਵੱਲੋਂ ਆਖੇ ਗਏ।
ਸਮਾਗਮ ਵਿੱਚ ਕਹਾਣੀਕਾਰ ਗੁਰਦਿਆਲ ਦਲਾਲ, ਗੁਰਪਾਲ ਲਿੱਟ, ਹੈੱਡ ਮਾਸਟਰ ਮੇਘ ਦਾਸ ਜਵੰਦਾ (ਨੈਸ਼ਨਲ ਐਵਾਰਡੀ), ਸੁਰਿੰਦਰ ਰਾਮਪੁਰੀ, ਕਹਾਣੀਕਾਰ ਮੁਖਤਿਆਰ ਸਿੰਘ, ਜਸਵੀਰ ਝੱਜ, ਜਗਦੀਸ਼ ਨੀਲੋਂ, ਇੰਦਰਜੀਤ ਸਿੰਘ ਕੰਗ, ਪੁਖਰਾਜ ਸਿੰਘ ਘੁਲਾਲ, ਸ਼ੋ੍ਰਮਣੀ ਬਾਲ ਗੀਤਕਾਰ ਕਮਲਜੀਤ ਨੀਲੋਂ, ਗਗਨਦੀਪ ਸ਼ਰਮਾ, ਦਰਸ਼ਨ ਸਿੰਘ ਕੰਗ, ਜਤਿੰਦਰ ਹਾਂਸ, ਬਲਬੀਰ ਬੱਬੀ, ਰਮੇਸ਼ਪਾਲ ਭੋਲੇਕੇ, ਮਾ. ਤਰਲੋਚਨ ਸਿੰਘ ਦੋਨੋਂ ਸਟੇਟ ਐਵਾਰਡੀ, ਰਘਵੀਰ ਸਿੰਘ ਭਰਤ, ਦੀਪ ਦਿਲਬਰ, ਸੰਦੀਪ ਤਿਵਾੜੀ, ਜਸਵੀਰ ਸਮਰਾਲਾ, ਨਿਰਭੈ ਸਿੰਘ ਸਿੱਧੂ, ਲਾਭ ਸਿੰਘ ਬੇਗੋਵਾਲ, ਇਕਬਾਲ ਸਿੰਘ ਨੀਲੋਂ, ਮਾ. ਸੰਜੀਵ ਕਲਿਆਣ, ਸਨੇਹਇੰਦਰ ਮੀਲੂ, ਸੰਤੋਖ ਸਿੰਘ ਕੋਟਾਲਾ, ਦਵਿੰਦਰ ਸਿੰਘ ਬਵੇਜਾ,  ਕਰਮਜੀਤ ਬਾਸੀ, ਸੁੱਖਾ ਸ਼ਾਹਪੁਰ, ਬੰਤ ਘੁਡਾਣੀ, ਨਰਿੰਦਰ ਮਣਕੂ ਸਮੇਤ ਅਨੇਕਾਂ ਸਨਮਾਨ ਪਾਤਰ ਵਿਅਕਤੀ ਸ਼ਾਮਲ ਹੋਏ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply