ਬਠਿੰਡਾ, 23 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਚੋਣ ਕਮਿਸ਼ਨ ਦੇ ਆਦੇਸ਼ ਅਨੁਸਾਰ 18 ਤੋਂ 21 ਸਾਲ ਦੇ ਨੋਜਵਾਨ ਵੋਟਰਾਂ
ਦੀ ਰਜਿਸਟਰੇਸ਼ਨ ਸਬੰਧੀ ਵਿਸ਼ੇਸ਼ ਮੁਹਿੰਮ ਚੱਲ ਰਹੀ ਹੈ।ਉਥੇ ਹੀ ਚੋਣ ਕਮਿਸ਼ਨਰ ਦੀ ਹਦਾਇਤਾਂ ਮੁਤਾਬਕ ਸ਼ਹਿਰ ਵਿਚ ਵੋਟ ਦੀ ਸੁਧਾਈ ਦਾ ਕੰਮ ਚੱਲ ਰਹਿਆ ਹੈ।ਇਸ ਸਬੰਧੀ ਸੂਚਨਾ ਦਿੰਦਿਆਂ ਰਿਟਰਨਿੰਗ ਅਫ਼ਸਰ-ਕਮ-ਉਪ ਮੰਡਲ ਮੈਜਿਸਟਰੇਟ, ਬਠਿੰਡਾ (ਸ਼ਹਿਰ) ਸ਼੍ਰੀਮਤੀ ਸਾਕਸ਼ੀ ਸਾਹਨੀ ਦੇ ਦੱਸਿਆ ਕਿ ਮੁਹਿੰਮ ਦਾ ਮੁੱਖ ਮੰਤਵ ਵੱਧ ਤੋਂ ਵੱਧ ਨੌਜਵਾਨਾਂ ਦੀ ਵੋਟ ਬਨਾਉਣਾ ਅਤੇ ਉਨਾਂ ਨੂੰ ਵੋਟ ਪਾਉਣ ਦੇ ਅਧਿਕਾਰ ਲਈ ਪ੍ਰੇਰਤ ਕਰਨਾ ਹੈ।ਸਾਡੇ ਪੱਤਰਕਾਰ ਵਲੋਂ ਸ਼ਹੀਦ ਭਾਈ ਮਤੀ ਦਾਸ ਨਗਰ ਵਿਚ ਆਈ.ਟੀ.ਆਈ ਦੇ ਬੂਥ 136, 137 ਦਾ ਦੌਰਾ ਕੀਤਾ ਗਿਆ ।ਉਥੇ ਬੀ.ਐਲ.ਓ ਗੁਰਮੀਤ ਸਿੰਘ ਅਤੇ ਰਾਜਵਿੰਦਰ ਵਲੋਂ ਪੂਰੀ ਤਨਦੇਹੀ ਨਾਲ ਵੋਟਾਂ ਬਣਾਉਣ ਤੇ ਕਟਾਉਂਣ ਦੀ ਪ੍ਰਤੀਕਿਰਿਆ ਚਲਾਈ ਜਾ ਰਹੀ ਸੀ।ਉਨਾਂ ਕਿਹਾ ਕਿ ਸਰਕਾਰ ਵਲੋਂ ਕਈ ਵੋਟਾਂ ਸਬੰਧੀ ਫਾਰਮਾਂ ਪ੍ਰਤੀ ਤੰਗੀ ਆ ਰਹੀ ਹੈ, ਫਿਰ ਵੀ ਉਹ ਫੋਟੋ ਸਟੇਟ ਕਾਪੀਆਂ ਨਾਲ ਹੀ ਕੰਮ ਚਲਾ ਰਹੇ ਹਨ, ਤਾਂ ਕਿ ਕਿਸੇ ਵੀ ਵਿਅੱਕਤੀ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media