Monday, October 12, 2026

ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਰਹਿਨੁਮਾਈ ਹੇਠ ਕਾਲੀ ਮਾਤਾ ਮੰਦਰ ’ਚ ਪੌਦੇ ਲਗਾਏ

ਬਠਿੰਡਾ, 24 ਜੁਲਾਈ (ਪੰਜਾਬ ਪੋਸਟ- ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਮੁਹਿੰਮ ਦੇ PPN2407201704ਸਬੰਧ ਵਿਚ ਪਰਮਜੀਤ ਸਿੰਘ, ਜ਼ਿਲਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਰਹਿਨੁਮਾਈ ਹੇਠ ਡਾ. ਮਨਦੀਪ ਮਿੱਤਲ ਸੀ.ਜੇ.ਐਮ/ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਕਾਲੀ ਮਾਤਾ ਸਿੱਧ ਪੀਠ ਮੰਦਰ ਵਿਖੇ ਸਮਰਪਣ ਐਨ.ਜੀ.ਓ ਦੀ ਸਹਾਇਤਾ ਨਾਲ ਤਕਰੀਬਨ 100 ਦੇ ਨੇੜੇ ਪੌਦੇ ਲਗਾਏ ਗਏ।ਡਾ. ਮਨਦੀਪ ਮਿੱਤਲ, ਸੀ.ਜੀ.ਐਮ/ਸਕੱਤਰ ਨੇ ਮੌਕੇ ਤੇ ਹਾਜ਼ਰ ਆਮ ਜਨਤਾ ਨੂੰ ਵਾਤਾਵਰਣ ਬਚਾਉਣ ਲਈ ਜਾਗਰੁਕ ਕੀਤਾ ਕਿ ਆਪਣੀ ਧਰਤੀ ਨੂੰ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਤਾਂ ਜੋ ਧਰਤੀ ਨੂੰ ਦੂਸ਼ਿਤ ਹੋਣ, ਹੜ, ਸੋਕਾ ਅਤੇ ਹੋਰ ਮੁਸੀਬਤਾਂ ਤੋ ਬਚਾਇਆ ਜਾਵੇ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply