Monday, October 12, 2026

ਯੂਥ ਵੀਰਾਂਗਨਾਵਾਂ ਨੇ ਖੋਲਿਆ ਮੁਫ਼ਤ ਸਿਲਾਈ ਸੈਂਟਰ

 ਬਠਿੰਡਾ, 24 ਜੁਲਾਈ (ਪੰਜਾਬ ਪੋਸਟ- ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਲੜਕੀਆਂ ਨੂੰ ਸਵੈ ਰੁਜ਼ਗਾਰ ਰਾਹੀਂ ਆਰਥਿਕ ਪੱਖੋਂ ਆਤਮ-ਨਿਰਭਰ PPN2407201705ਬਨਾਉਣ ਲਈ ਯੂਥ ਵੀਰਾਂਗਨਾਵਾਂ ਵਲੋਂ ਮੁਫ਼ਤ ਸਿਲਾਈ ਸੈਂਟਰ ਸੁਖਵੀਰ ਕੌਰ ਪਤਨੀ ਜੋਗਿੰਦਰ ਸਿੰਘ ਪਰਸ ਰਾਮ ਨਗਰ ਦੇ ਘਰ ਖੋਲਿਆ ਗਿਆ ਹੈ।ਤਿੰਨ ਮਹੀਨੇ ਚੱਲਣ ਵਾਲੇ ਇਸ ਸੈਂਟਰ ਵਿਚ ਲਗਭਗ 20 ਲੜਕੀਆਂ ਨੂੰ ਯੂਥ ਵਲੰਟੀਅਰਾਂ ਮਹਿੰਦਰ ਕੌਰ, ਦਰਸ਼ਨਾ ਰਾਣੀ ਅਤੇ ਸੰਧਿਆ ਗੁਰ ਵਲੋਂ ਟ੍ਰੇਨਿੰਗ ਦਿੱਤੀ ਜਾਵੇਗੀ।ਇਸ ਮੌਕੇ ਬਲਾਕ ਕਮੇਟੀ ਮੈਂਬਰ ਸੁਖਵੀਰ ਕੌਰ ਨੇ ਸਿਲਾਈ ਦੀ ਸਿੱਖਿਆ ਹਾਸਿਲ ਕਰਨ ਦੀਆਂ ਇੱਛੁਕ ਬੇਰੁਜ਼ਗਾਰ ਲੜਕੀਆਂ ਨੂੰ ਉਨਾਂ ਨਾਲ ਸੰਪਰਕ ਕਰਕੇ ਇਹ ਹੁਨਰ ਹਾਸਿਲ ਕਰਨ ਦੀ ਅਪੀਲ ਵੀ ਕੀਤੀ।ਇਸ ਮੌਕੇ ਯੂਥ ਵੀਰਾਂਗਨਾਂਵਾਂ ਮੋਨਿਕਾ, ਸੁਨੀਤਾ, ਵਿਨਾਕਸ਼ੀ ਅਤੇ ਹੋਰ ਮੈਂਬਰਾਂ ਹਾਜਰ ਸਨ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply