Saturday, April 11, 2026

ਨਸ਼ਿਆਂ ਦਾ ਤਿਆਗ ਕਰਕੇ ਗੁਰਮਤਿ ਅਨੁਸਾਰ ਜੀਵਨ ਨੂੰ ਢਾਲਣਾ ਸਮੇਂ ਦੀ ਲੋੜ-ਸਿਵੀਆਂ

ਬਠਿੰਡਾ, 24 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਨਥਾਣਾ ਵਿਖੇ ਨਸ਼ਾ ਮੁਕਤੀ PPN2407201706ਗੁਰਮਤਿ ਪ੍ਰਚੰਡ ਲਹਿਰ ਦੀ ਮੀਟਿੰਗ ਹੋਈ। ਇਸ ਮੀਟਿੰਗ ਦੀ ਪ੍ਰਧਾਨਗੀ ਲਹਿਰ ਦੇ ਪ੍ਰਮੁੱਖ ਸੇਵਾਦਾਰ ਜਸਕਰਨ ਸਿੰਘ ਸਿਵੀਆਂ ਨੇ ਕਰਦਿਆਂ ਕਿਹਾ ਕਿ ਅੱਜ ਦਾ ਮੁੱਖ ਉਦੇਸ਼ ਨਸ਼ਿਆ ਖਿਲਾਫ਼ ਵਿੱਢੇ ਹੋਏ ਪ੍ਰਚਾਰ ਨੂੰ ਹੋਰ ਪ੍ਰਚੰਡ ਕਰਨਾ ਹੈ।ਉਨਾਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਸੰਗਤਾਂ ਨੂੰ ਜਾਣੂ ਕਰਵਾਉਂਦਿਆਂ ੳਨਾਂ ਕਿਹਾ ਕਿ ਨਸ਼ਿਆਂ ਦੇ ਰੁਝਾਨ ਨੇ ਪੰਜਾਬ ਵਾਸੀਆਂ ਦੇ ਮਾਨਸਿਕ ਮਨੋਬਲ ਨੂੰ ਬਹੁਤ ਨੀਵਾ ਕੀਤਾ ਹੋਇਆ ਹੈ।ਜਿਸ ਕਰਕੇ ਕੌਮ ਬੜੀ ਨਿਰਾਸ਼ਾ ਦੇ ਆਲਮ ਵਿਚ ਹੈ।ਅੱਜ ਲੋੜ ਹੈ ਨਸ਼ਿਆਂ ਦਾ ਤਿਆਗ ਕਰਕੇ ਗੁਰਮਤਿ ਅਨੁਸਾਰ ਜੀਵਨ ਢਾਲ ਕੇ ਚੜ੍ਹਦੀ ਕਲਾ ਵਿਚ ਰਹੀਏ ਅਤੇ ਆਪਣੇ ਪੁਰਾਤਣ ਵਿਰਸੇ ਨੂੰ ਸੰਭਾਲੀਏ।ਇਸ ਸਮੇਂ ਲਾਭ ਸਿੰਘ ਨਥਾਣਾ ਨੇ ਵੀ ਆਪਣੇ ਵਿਚਾਰ ਰੱਖੇ।ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਸਮੂਲੀਅਤ ਕੀਤੀ, ਜਿੰਨਾਂ ਵਿਚ ਇਕਬਾਲ ਸਿੰਘ ਸੋਨੀ, ਸੁਰਜੀਤ ਸਿੰਘ, ਜਸਵੀਰ ਸਿੰਘ, ਗੁਰਦੀਪ ਸਿੰਘ, ਮਨਪ੍ਰੀਤ ਸਿੰਘ, ਬਲਵੀਰ ਸਿੰਘ, ਸੁਖਵਿੰਦਰ ਸਿੰਘ ਪੂਹਲਾ, ਪਰਗਟ ਸਿੰਘ ਪੂਹਲੀ, ਬਲਵੀਰ ਸਿੰਘ ਸਾਬਕਾ ਮੈਂਬਰ, ਬਲਵੀਰ ਸਿੰਘ ਧਿੰਗੜ, ਗੁਰਦੀਪ ਸਿੰਘ ਸਾਬਕਾ ਮੈਂਬਰ ਗੁਰਦੁਆਰਾ ਕਮੇਟੀ, ਜਸਵਿੰਦਰ ਕੌਰ, ਮੋਹਨਜੀਤ ਕੌਰ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply