Friday, June 19, 2026

ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਦੀਆਂ ਵਿਦਿਆਰਥਣਾਂ ਯੂਨੀਵਰਸਿਟੀ ’ਚ ਰਹੀਆਂ ਅੱਵਲ

ਅੰਮ੍ਰਿਤਸਰ, 25 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੁਮੈਨ ਦੇ ਬੈਚੂਲਰ ਆਫ ਡਿਜ਼ਾਇਨ ਦੀਆਂ ਵਿਦਿਆਰਥਣਾਂ ਨੇ PPN2507201706ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਮਈ 2017 ‘ਚ ਆਯੋਜਿਤ ਪ੍ਰੀਖਿਆਵਾਂ ਵਿਚ਼ੋ ਉੱਚ ਸਥਾਨ ਹਾਸਿਲ ਕੀਤਾ। ਸਮੈਸਟਰ ਚੌਥਾ ਦੀ ਮਗਨ ਨੇ ਪਹਿਲਾ, ਪ੍ਰਿਅੰਕਾ ਠਾਕੁਰ ਨੇ ਨੌਵਾਂ ਅਤੇ ਤਨੂ ਮਹਿਰਾ ਨੇ ਦਸਵਾਂ ਮੈਰਿਟ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ।
ਸਮੈਸਟਰ ਛੇਵਾ ਦੀ ਲਾਵਿਸ਼ਾ ਸਾਗਰ ਨੇ ਪਹਿਲਾ ਸਥਾਨ, ਰਿਧੀ ਮਹਿਰਾ ਨੇ ਤੀਸਰਾ ਸਥਾਨ, ਕਮਾਕਸ਼ੀ ਅਰੌੜਾ ਅਤੇ ਰਿਧੀਮਾ ਮਹਾਜਨ ਦੋਵਾਂ ਨੇ ਪੰਜਵਾਂ ਸਥਾਨ, ਰਾਧਿਕਾ ਲਾਖੇਸਰ ਤੇ ਮਨੀਸ਼ਾ ਮਹਿਤਾ ਦੋਵਾਂ ਨੇ ਛੇਵਾਂ ਸਥਾਨ, ਵ੍ਰਿਤੀ ਮੇਹਿਰਾ ਨੇ ਅੱਠਵਾਂ ਸਥਾਨ ਅਤੇ ਦੀਪਾਲੀ ਅਗਰਵਾਲ ਨੇ ਦਸਵਾਂ ਸਥਾਨ ਪ੍ਰਾਪਤ ਕੀਤਾ।ਸਮੈਸਟਰ ਅੱਠਵਾਂ ਦੀ ਉਰਜਿਤਾ ਸ਼ਰਮਾ ਨੇ ਦੂਜਾ ਅਤੇ ਕਾਜਲ ਧਵਨ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਅਵੱਲ ਆਈਆਂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਅਜਿਹੇ ਨਤੀਜੇ ਲਿਆਉਣ ਲਈ ਪ੍ਰੇਰਿਤ ਕੀਤਾ ਅਤੇ ਨਾਲ ਹੀ ਉਨ੍ਹਾਂ ਮੈਰਿਟ ਸਥਾਨ `ਤੇ ਪਹੁੰਚਾਉਣ ਵਾਲੇ ਅਧਿਆਪਕਾਂ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ।ਮਿਸਜ਼. ਮਨਦੀਪ ਸੌਖੀ, ਮੁਖੀ, ਡਿਜ਼ਾਇਨ ਵਿਭਾਗ, ਡਾ. ਸਿਮਰਦੀਪ, ਡੀਨ ਅਕਾਦਮਿਕ ਅਤੇ ਸ੍ਰੀਮਤੀ ਪੂਨਮ ਕੋਹਲੀ, ਡੀਨ ਡਿਸਪਲੈਨ ਸਮੇਤ ਹੋਰ ਸਟਾਫ ਮੈਂਬਰਾਂ ਨੇ ਵਿਦਿਆਰਥਣਾਂ ਨੂੰ ਉਹਨਾਂ ਦੀਆਂ ਪ੍ਰਾਪਤੀਆਂ `ਤੇ ਮੁਬਾਰਕਾਂ ਦਿੱਤੀਆਂ।

Check Also

ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …

Leave a Reply