ਅੰਮ੍ਰਿਤਸਰ, 27 ਜੁੁਲਾਈ (ਪੰਜਾਬ ਪੋਸਟ ਬਿਊਰੋ) – ਅਨੇਜਾ ਪ੍ਰੋਡਕਸ਼ਨ ਵਲੋਂ ਮਿਸਿਜ, ਮਿਸ ਐਂਡ ਮਿਸਟਰ ਐਲੀਗੈਂਟ-2017 ਮਾਡਲਿੰਗ ਸ਼ੋਅ ਮਹਾਰਾਜਾ ਫਾਰਮ
ਵਿਖੇ ਆਰਗੇਨਾਈਜਰ ਰਿਸ਼ਬ ਅਨੇਜਾ ਅਤੇ ਰੇਖਾ ਅਨੇਜਾ ਦੀ ਅਗਵਾਈ ਹੇਠ ਕਰਵਾਇਆ ਗਿਆ।ਜਿਸ ਵਿੱਚ ਆਈ.ਪੀ.ਐਸ ਕੁੰਵਰ ਵਿਜੇ ਪ੍ਰਤਾਪ ਸਿੰਘ, ਏ.ਡੀ.ਸੀ.ਪੀ ਜਗਜੀਤ ਸਿੰਘ ਵਾਲੀਆ, ਵਿੱਕੀ ਦੱਤਾ ਆਦਿ ਵਿਸ਼ੇਸ਼ ਤੌਰ `ਤੇ ਸ਼ਾਮਿਲ ਹੋਏ ਅਤੇ ਸ਼ਮਾ ਰੋਸ਼ਨ ਕਰਕੇ ਕੀਤੀ।
ਸ਼ੋਅ ਦੌਰਾਨ ਵੱਖ-ਵੱਖ ਪ੍ਰਤੀਯੋਗੀਆਂ ਨੇ ਆਪਣੀ ਕਲਾ ਦਾ ਟੈਲੈਂਟ ਦਿਖਾਉਂਦੇ ਹੋਏ ਰੈਂਪ ਵਾਕ ਕੀਤੀ।ਮਿਸਿਜ ਦਾ ਖਿਤਾਬ ਪ੍ਰੀਤ, ਮਿਸ ਦਾ ਜਾਨਵੀ, ਮਿਸਟਰ ਦੀ ਕੈਟਾਗਰੀ ਵਿਚ ਹਰਮਨ ਅਤੇ ਅਕਾਸ਼ ਜੇਤੂ ਰਹੇ।ਸ਼ੋਅ ਸਟਾਪਰ ਮਿਸ-ਵਰਲਡ ਪੰਜਾਬਣ ਮਨਪ੍ਰੀਤ ਸੱਗੂ ਨੇ ਵੀ ਇਸ ਪ੍ਰੋਗਰਾਮ ਵਿਚ ਵਿਸ਼ੇਸ਼ ਤੌਰ `ਤੇ ਸ਼ਿਰਕਤ ਕੀਤੀ।ਸ਼ੋਅ ਦੌਰਾਨ ਇੰਦੂ ਵਰਮਾ ਤੇ ਡੋਲੀ ਨੂੰ ‘ਮੋਸਟ ਇੰਪਾਵਰਡ ਵੂਮੈਨ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ।
ਆਪਣੇ ਸੰਬੋਧਨ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸ਼ੋਅ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸ਼ੌਅ ਨੌਜਵਾਨ ਪੀੜ੍ਹੀ ਨੂੰ ਆਪਣਾ ਹੁਨਰ ਦਿਖਾਉਣ ਦਾ ਮੌਕਾ ਪ੍ਰਦਾਨ ਕਰਦੇ ਹਨ।ਜੱਜਾਂ ਦੀ ਭੂਮਿਕਾ ਅਦਾਕਾਰ ਪੂਨਮ ਸੂਦ, ਅਦਾਕਾਰ ਚਾਰੂ ਆਦਿ ਨੇ ਨਿਭਾਈ।ਸ਼ੋਅ ਦੀ ਐਂਕਰਿੰਗ ਅਰਵਿੰਦਰ ਸਿੰਘ ਭੱਟੀ ਅਤੇ ਅਮਨਦੀਪ ਕੌਰ ਨੇ ਨਿਭਾਈ।
ਫੀਟ ਆਨ ਫਾਇਰ ਡਾਂਸ ਅਕੈਡਮੀ ਵਿਚ ਕੋਰਿਓਗ੍ਰਾਫਰ ਸਾਹਿਲ ਸ਼ਰਮਾ ਕੋਲੋਂ ਡਾਂਸ ਸਿੱਖ ਰਹੀ ਡੀ.ਏ.ਵੀ ਪਬਲਿਕ ਸਕੂਲ ਕੈਂਟ `ਚ ਪੜਦੀ ਪਹਿਲੀ ਕਲਾਸ ਦੀ ਵਿਦਿਆਰਥਣ ਸਾਇਸ਼ਾ ਨੇ ਆਪਣੇ ਮਨਮੋਹਕ ਡਾਂਸ ਨਾਲ ਦਰਸ਼ਕਾਂ ਦਾ ਮਨ ਮੋਹਿਆ।ਸਾਇਸ਼ਾ ਅਤੇ ਰੇਹਾਨ ਦੇ ਕਪਲ ਡਾਂਸ ਨੇ ਦਰਸ਼ਕਾਂ ਨੂੰ ਤਾੜੀਆਂ ਮਾਰਣ `ਤੇ ਮਜ਼ਬੂਰ ਕਰ ਦਿੱਤਾ।ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸਾਇਸ਼ਾ ਦਾ ਡਾਂਸ ਦੇਖ ਕੇ ਕਿਹਾ ਕਿ ਛੋਟੀ ਉਮਰੇ ਅਜਿਹਾ ਟੈਲੈਂਟ ਘੱਟ ਬੱਚਿਆਂ ਵਿੱਚ ਹੀ ਹੁੰਦਾ ਹੈ।ਇਸ ਮੌਕੇ ਅਵਿਨਾਸ਼, ਸੰਨੀ ਮਹਿਰਾ, ਸੰਨੀ ਭਾਰਦਵਾਜ, ਦੀਪਕ ਮਿੰਟੂ, ਸਾਹਿਲ, ਜਿੰਮੀ ਗਿੱਲ, ਅਮਿਤ ਭਾਟੀਆ, ਅਭੀ, ਅਮਨ ਆਦਿ ਮੌਜੂਦ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media