
ਬਠਿੰਡਾ, 8 ਜੁਲਾਈ (ਜਸਵਿੰਦਰ ਸਿੰਘ ਜੱਸੀ)- ਜ਼ਿਲਾ੍ਹ ਪ੍ਰੀਸ਼ਦ ਬਠਿੰਡਾ ਦੇ ਅੰਤਰਗਤ ਚਲਦੇ ਪ੍ਰਾਇਮਰੀ ਸਕੂਲਾਂ ਵਿੱਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਐਡੀਸ਼ਨਲ ਡਿਪਟੀ ਕਮਿਸ਼ਨਰ ਵਿਕਾਸ ਮੈਡਮ ਸੋਨਾਲੀ ਗਿਰਿ ਦੇ ਨਿਰਦੇਸ਼ਾ ਹੇਠ ਡੀ ਈ ਓ ਜ਼ਿਲ੍ਹਾ ਪ੍ਰੀਸ਼ਦ ਜਸਪ੍ਰੀਤ ਸਿੰਘ ਦੀ ਅਗਵਾਈ ਹੇਠ ਜਿਲ਼੍ਹੇ ਦੇ ਵੱਖ ਵੱਖ ਬਲਾਕਾਂ ਨਾਲ ਸਬੰਧਿਤ ਸਕੂਲ ਮੁਖੀਆਂ ਦੇ ਇੱਕ ਦਿਨਾਂ ਸੈਮੀਨਾਰ ਦੇ ਦੂਸਰੇ ਪੜਾਅ ਵਿੱਚ ਬਲਾਕ ਸੰਗਤ ,ਰਾਮਪੁਰਾ, ਫੂਲ, ਭਗਤਾ ਤੇ ਨਕਾਣਾ ਤੇ ਕਰੀਬ 62 ਸਕੂਲ ਮੁਖੀਆਂ ਨੇ ਭਾਗ ਲਿਆ। ਇਸ ਇੱਕ ਰੋਜ਼ ਸੈਮੀਨਾਰ ਮੌਕੇ ਵਿਸ਼ੇਸ਼ ਤੌਰ ਤੇ ਸੱਦੇ ਗਏ ਬੁਲਾਰਿਆਂ ਨੇ ਸਿੱਖਿਅਕ ਢਾਚੇ ਦੇ ਸੁਧਾਰ ਲਈ ਹਰੇਕ ਪੱਖ ਦੀ ਜਾਣਕਾਰੀ ਬੜੇ ਬਰੀਕੀ ਨਾਲ ਸਾਂਝੀ ਕੀਤੀ ਗਈ। ਇਸ ਮੌਕੇ ਮਿਡ ਡੇ ਮੀਲ ਦੇ ਜ਼ਿਲ੍ਹਾ ਇੰਚਾਰਜ ਦਲਜੀਤ ਸਿੰਘ ਜੋਸ਼ੀ ਨੇ ਸਕੂਲਾਂ ਵਿੱਚ ਦੁਪਹਿਰ ਦੇ ਖਾਣੇ ਸਬੰਧੀ , ਅੰਮ੍ਰਿਤਪਾਲ ਸਿੰਘ ਵੱਲੋ ਪ੍ਰਵੇਸ਼ ਸਬੰਧੀ, ਸ਼ੇਰ ਸਿੰਘ ਵੱਲੋ ਐਸ ਐਸ ਏ ਦੇ ਕੰਮਾਂ ਸਬੰਧੀ ਜਾਣਕਾਰੀ, ਰਾਜਵਿੰਦਰ ਸਿੰਘ ਵੱਲੋ ਅਨਸੂਚਿਤ ਜਾਤੀ ਦੇ ਵਜੀਫਿਆਂ ਸਬੰਧੀ, ਰਾਜਿੰਦਰ ਸਿੰਘ ਦਿਉਣ ਵੱਲੋ ਭਾਰਤ ਸਕਾਊਟ ਐਡ ਗਾਈਡ ਗਤੀਵਿਧੀਆਂ ਸਬੰਧੀ ਵਿਸਥਾਰਿਤ ਜਾਣਕਾਰੀ ਹਾਜ਼ਰ ਅਧਿਆਪਕਾਂ ਨਾਲ ਸਾਂਝੀ ਕੀਤੀ ਗਈ। ਇਸ ਮੌਕੇ ਅਧਿਆਪਕਾਂ ਨਾਲ ਖੁੱਲੀਆਂ ਵਿਚਾਰਾਂ ਕਰਦਿਆਂ ਏ ਡੀ ਸੀ ਮੈਡਮ ਸ਼੍ਰੀਮਤੀ ਸੋਨਾਲੀ ਗਿਰਿ ਨੇ ਜ਼ਿਲ੍ਹਾ ਪ੍ਰੀਸ਼ਦ ਹੇਠ ਚਲਦੇ ਸਕੂਲਾਂ ਦੇ ਵਿੱਦਿਅਕ ਪੱਧਰ ਨੂੰ ਉੱਚਾ ਚੁੱਕਣ ਲਈ ਉਚੇਚੇ ਯਤਨ ਕਰਨ ਲਈ ਸਕੂਲ ਮੁੱਖੀਆਂ ਨੂੰ ਹਿਦਾਇਤ ਕੀਤੀ । ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਸਾਲ ਅੰਦਰ ਇੱਕ ਜਾਂ ਦੋ ਵਾਰ ਵਿੱਦਿਅਕ ਮਹੱਤਤਾ ਵਾਲੇ ਸਥਾਨਾਂ ਦੀ ਸੈਰ, ਵਿੱਦਿਅਕ ਕਰੀਕੁਲਮ ਗਤੀਵਿਧੀਆਂ ਸਕਾਊਟਿੰਗ,ਖੇਡਾਂ ਤੇ ਵਿੱਦਿਅਕ ਮੁਕਾਬਲਿਆਂ ਤੋ ਇਲਾਵਾ ਸਾਲਾਨਾ ਤੇ ਤਿਮਾਹੀ ਪ੍ਰੀਖਿਆਵਾਂ ਨੂੰ ਵਧੀਆਂ ਢੰਗ ਨਾਲ ਲਾਗੂ ਕਰਨ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਸਕੂਲਾਂ ਦੇ ਸੁਧਾਰ ਲਈ ਆ ਰਹੀ ਹਰ ਸਮੱਸਿਆ ਨੂੰ ਪਹਿਲ ਦੇ ਆਧਾਰ ਦੇ ਹੱਲ ਕੀਤਾ ਜਾਵੇਗਾ, ਤਾਂ ਜੋ ਬੱਚਿਆਂ ਵਿੱਚ ਵਿੱਦਿਅਕ ਉਤਸ਼ਾਹ ਪੈਦਾ ਕੀਤਾ ਜਾ ਸਕੇ।ਇਸ ਮੌਕੇ ਡੀ ਈ ਓ ਸ ਜ਼ਸਪ੍ਰੀਤ ਸਿੰਘ ਨੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿ ਸਾਰੇ ਸਕੂਲਾਂ ਵਿੱਚ ਬਹੁਤ ਜਲਦ ਜਾਰੀ ਨਿਰਦੇਸ਼ ਜਿੰਨਾਂ੍ਹ ਵਿੱਚ ਬੱਚਿਆਂ ਦੇ ਵੱਖ ਵੱਖ ਤਰ੍ਹਾਂ ਦੇ ਮੁਕਾਬਲੇ ਜਿਵੇ ਸੁੰਦਰ ਲਿਖਾਈ , ਭਾਸ਼ਣ ਮੁਕਾਬਲੇ ਆਦਿ ਪਹਿਲਾਂ ਕਲੱਸਟਰ ਪੱਧਰ ਤੇ 15 ਜੁਲਾਈ ਨੂੰ ,ਬਲਾਕ ਪੱਧਰ ਦੇ 18 ਜੁਲਾਈ ਨੂੰ ਅਤੇ ਜ਼ਿਲ੍ਹਾ ਪੱਧਰ ਤੇ 23 ਜੁਲਾਈ ਨੂੰ ਕਰਵਾਏ ਜਾਣਗੇ ਅਤੇ ਵਧੀਆ ਪ੍ਰਾਪਤੀਆਂ ਵਾਲੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ।ਇਸੇ ਤਰ੍ਹਾਂ ਹੀ ਪਹਾੜੇ, ਕੁਇੰਜ਼ ਮੁਕਾਬਲੇ, ਖੇਡਾਂ ਆਦਿ ਅਕਤੂਬਰ ਤੇ ਨਵੰਬਰ ਮਹੀਨੇ ਵਿੱਚ ਕਰਵਾਏ ਜਾਣਗੇ। ਇਸ ਮੌਕੇ ਸਿੱਖਿਅਕ ਢਾਚੇ ਨੂੰ ਉੱਚਾ ਚੁੱਕਣ ਲਈ ਉਨ੍ਹਾਂ ਹਾਜ਼ਰ ਅਧਿਆਪਕਾਂ ਤੋ ਪੂਰਨ ਸਹਿਯੋਗ ਦੀ ਮੰਗ ਵੀ ਕੀਤੀ। ਉਨ੍ਹਾਂ ਇਸ ਮੌਕੇ ਪੁੱਜੇ ਬੁਲਾਰਿਆਂ ਦਾ ਵੀ ਤਹਿ ਦਿਲੋ ਧੰਨਵਾਦ ਕੀਤਾ।ਇਸ ਮੌਕੇ ਸੁਪਰਡੈਟ ਨੀਲਮ ਰਾਣੀ, ਹਰਸਿਮਰਨਦੀਪ ਸਿੰਘ ਆਦਿ ਵੀ ਹਾਜ਼ਰ ਸਨ।
Check Also
ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ
ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …
Punjab Post Daily Online Newspaper & Print Media