ਬਠਿੰਡਾ, 8 ਜੁਲਾਈ (ਜਸਵਿੰਦਰ ਸਿੰਘ ਜੱਸੀ)- ਨੈਸ਼ਨਲ ਪਲਾਨ ਐਕਸ਼ਨ ਅਨੁਸਾਰ ਅਤੇ ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ੍ਹ ਦੇ ਦਿਸ਼ਾ ਨਿਰਦੇਸ਼ ਅਨੁਸਾਰ ਮਾਨਯੋਗ ਸ੍ਰੀ ਤੇਜਵਿੰਦਰ ਸਿੰਘ, ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਦੀ ਰਹਿਨੁਮਾਈ ਹੇਠ ਪੈਰਾ ਲੀਗਲ ਵਲੰਟੀਅਰਜ਼ ਬਣਨ ਵਾਸਤੇ ਜੋ ਦਰਖਾਸਤਾਂ ਪ੍ਰਾਪਤ ਹੋਈਆਂ ਸਨ। ਉਨ੍ਹਾਂ ਵਿਚੋਂ 23 ਪੈਰਾ ਲੀਗਲ ਵਲੰਟੀਅਰਜ਼ ਨੂੰ ਸਲੈਕਟ ਕਰਕੇ ਮਿਤੀ 7.7.2014 ਅਤੇ 8.7.2014 ਦੋ ਦਿਨਾਂ ਦੀ ਟ੍ਰੇਨਿੰਗ ਏ.ਡੀ.ਆਰ.ਸੈਂਟਰ ਬਠਿੰਡਾ ਵਿਖੇ ਰੱਖੀ ਗਈ ਸੀ। ਸ੍ਰੀਮਤੀ ਜਸਬੀਰ ਕੌਰ, ਸੀ.ਜੇ.ਐਮ./ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ, ਸ੍ਰੀ ਸਮਸੇਰ ਸਿੰਘ, ਚੇਅਰਮੈਨ, ਪਰਮਾਂਨੈਂਟ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ) ਸ੍ਰੀਮਤੀ ਸੀਮਾ ਸ਼ਰਮਾਂ, ਵਕੀਲ (ਮੀਡੀਏਟਰ), ਪ੍ਰਦੀਪ ਕੁਮਾਰ ਸ਼ਰਮਾਂ, ਵਕੀਲ, ਗੁਰਦੇਵ ਸਿੰਘ ਸੋਢੀ, ਕੰਵਲਜੀਤ ਸਿੰਘ ਕੁੱਟੀ, ਵਕੀਲ, ਡਾ.ਸ਼ਿਵ ਦੱਤ ਗੁਪਤਾ ਆਦਿ ਬੁਲਾਰਿਆਂ ਨੇ ਵੱਖ-ਵੱਖ ਕਾਨੂੰਨੀ ਵਿਸ਼ਿਆਂ ਤੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਜਿਵੇ ਕਿ ਲੋਕ ਅਦਾਲਤਾਂ, ਜਨ ਉਪਯੋਗੀ ਲੋਕ ਅਦਾਲਤਾਂ, ਜਿਵੇਂ ਵਾਟਰ ਸਪਲਾਈ, ਸਿਵਰੇਜ਼ ਬੋਰਡ, ਟੈਲੀਫੋਨ, ਬੀਮਾ ਕੰਪਨੀ, ਗੈਸ ਏਜੰਸੀਆਂ ਦੇ ਕੇਸ, ਬਿਜਲੀ ਬੋਰਡ ਦੇ ਕੇਸ, ਮੋਬਾਇਲ ਕੰਪਨੀਆਂ ਦੇ ਕੇਸ ਆਦਿ ਕੇਸਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਘਰੇਲੂ ਹਿੰਸਾ ਕਾਨੂੰਨ, ਜੂਵੈਨਾਇਲ ਜਸਟਿਸ ਐਕਟ, ਫੂਡ ਐਂਡ ਸਿਕਉਰਟੀ ਐਕਟ, ਰਾਇਟ ਟੂ ਏਜੂਕੇਸ਼ਨ, ਲੇਬਰ ਐਕਟ, ਪੀ.ਐਨ.ਡੀ.ਟੀ.ਐਕਟ, ਫੰਡਾਮੈਂਟਲ ਡਿਉਟੀਜ਼ ਅਤੇ ਐਚ.ਆਈ.ਵੀ. ਮਰੀਜ ਸਬੰਧੀ ਬਣੇ ਕਾਨੂੰਨਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।
ਮੁੱਖ ਮਹਿਮਾਨ ਸ੍ਰੀ ਤੇਜਵਿੰਦਰ ਸਿੰਘ, ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਬਠਿੰਡਾ ਵਲੋਂ ਪੈਰਾ ਲੀਗਲ ਵਲੰਟੀਅਰਜ਼ ਨੂੰ ਟ੍ਰੇਨਿੰਗ ਖ਼ਤਮ ਹੋਣ ਉਪਰੰਤ ਸ਼ਨਾਖਤੀ ਕਾਰਡ ਜਾਰੀ ਕੀਤੇ ਗਏ। ਉਨ੍ਹਾਂ ਨੇ ਪੈਰਾ ਲੀਗਲ ਵਲੰਟੀਅਰਜ਼ ਨੂੰ ਅਪੀਲ ਕਰਦਿਆਂ ਕਿਹਾ ਕਿ ਨੈਸ਼ਨਲ ਕਾਨੂੰਨੀ ਸੇਵਾਵਾਂ ਅਥਾਰਟੀ, ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਵੱਲੋ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇ ਅਤੇ ਜਰੂਰਤਮੰਦ ਲੋਕਾਂ ਨੂੰ ਕਾਨੂੰਨੀ ਸਹਾਇਤਾ ਦੇਣ ਵਿਚ ਮੱਦਦ ਕੀਤੀ ਜਾਵੇ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …