ਧੂਰੀ ਪੁੱਜਣ `ਤੇ ਆਗੂਆਂ ਤੇ ਵਰਕਰਾਂ ਵੱਲੋਂ ਨਿੱਘਾ ਸਵਾਗਤ
ਧੂਰੀ, 1 ਅਗਸਤ (ਪੰਜਾਬ ਪੋਸਟ- ਪ੍ਰਵੀਨ ਗਰਗ) – ਮਲੇਸ਼ੀਆ ਵਿਖੇ ਵੈਟਰਨ ਅਥਲੈਟਿਨ ਖੇਡਾਂ ਵਿੱਚ ਰਾਜਵੰਤ ਸਿੰਘ ਘੁੱਲੀ `ਆਪ` ਆਗੂ ਵੱਲੋਂ ਚਾਂਦੀ ਦਾ ਤਗਮਾ ਜਿੱਤਣ ਦੀ ਖੁਸ਼ੀ ਵਿੱਚ `ਆਪ` ਪਾਰਟੀ ਦੇ ਹਲਕਾ ਦਿੜਬਾ ਤੋਂ ਵਿਧਾਇਕ ਹਰਪਾਲ ਸਿੰਘ ਚੀਮਾਂ, ਪਾਰਟੀ ਆਗੂ ਪਰਮਿੰਦਰ ਪੰਨੂ ਕਾਤਰੋਂ, ਡਾ. ਅਨਵਰ ਭਸੌੜ, ਰਮੇਸ਼ ਸ਼ਰਮਾਂ, ਹਰਪ੍ਰੀਤ ਮੀਮਸਾ, ਨਰੇਸ਼ ਸਿੰਗਲਾ, ਰਮਨ ਬੇਨੜਾ, ਗਗਨ ਭਸੌੜ, ਘੁਮੰਡ ਸਿੰਘ ਸੋਹੀ, ਨਾਜ਼ਰ ਅਲੀ ਵੱਲੋਂ ਵਾਪਸ ਪਰਤੇ ਘੁੱਲੀ ਦਾ ਧੂਰੀ ਰੇਲਵੇ ਸਟੇਸ਼ਨ `ਤੇ ਪਹੁੰਚਣ ਮੌਕੇ ਨਿੱਘਾ ਸਵਾਗਤ ਕੀਤਾ ਗਿਆ।ਉਪਰੰਤ ਢੋਲ ਦੀ ਅਵਾਜ਼ `ਤੇ ਸ਼ਹਿਰ ਦੇ ਮੁੱਖ ਬਜ਼ਾਰਾਂ ਵਿੱਚੋਂ ਗੁਜ਼ਰਦੇ ਹੋਏ `ਆਪ` ਆਗੂਆਂ ਅਤੇ ਵਰਕਰਾਂ ਨੇ ਖੁਸ਼ੀ ਮਨਾਈ।ਘੁੱਲੀ ਨੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਉਹਨਾਂ ਨੂੰ ਜ਼ਿਲਾ੍ਹ ਸੰਗਰੂਰ ਦਾ ਪਾਰਟੀ ਪ੍ਰਧਾਨ ਬਣਾਏ ਜਾਣ `ਤੇ ਧੰਨਵਾਦ ਕੀਤਾ।ਇਸ ਮੌਕੇ ਹਰਭਜਨ ਸਿੰਘ ਨੰਬਰਦਾਰ, ਹਰਦਿਆਲ ਸਿੰਘ, ਕੁਲਦੀਪ ਸਿੰਘ, ਸਰਬਜੀਤ ਸਿੰਘ, ਹਰਿੰਦਰ ਖਾਲਸਾ, ਜੰਟੀ ਅਤੇ ਹਰਪ੍ਰੀਤ ਸਿੰਘ ਗਿੱਲ ਆਦਿ ਵੀ ਹਾਜ਼ਰ ਸਨ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media