ਅੰਮ੍ਰਿਤਸਰ, 1 ਅਗਸਤ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਦੁਆਰਾ ਲੜਕੀਆਂ ਦਾ ਯੂਥ
ਲੀਡਰਸ਼ਿਪ ਟਰੇਨਿੰਗ ਕੈਂਪ 25 ਤੋਂ 31 ਜੁਲਾਈ, 2017 ਤੱਕ ਯੂਨੀਵਰਸਿਟੀ ਸਟੂਡੈਂਟਸ ਹੋਲੀਡੇ-ਹੋਮ ਡਲਹੋਜ਼ੀ ਵਿਖੇ ਲਗਾਇਆ ਗਿਆ।ਇਸ ਕੈਂਪ ਵਿਚ ਯੂਨੀਵਰਸਿਟੀ ਨਾਲ ਸਬਧਿੰਤ 12 ਵੱਖ-ਵੱਖ ਕਾਲਜਾਂ ਦੇ 100 ਕੈਂਪਰਾਂ ਨੇ ਹਿੱਸਾ ਲਿਆ।ਕੈਂਪ ਦੀ ਅਗਵਾਈ ਡਾਇਰੈਕਟਰ ਯੁਵਕ ਭਲਾਈ ਡਾ. ਜਗਜੀਤ ਕੌਰ ਨੇ ਕੀਤੀ। ਇਸ ਕੈਂਪ ਦਾ ਮਨੋਰਥ ਵਿਦਿਆਰਥੀਆਂ ਵਿਚ ਰਾਸ਼ਟਰੀ-ਏਕਤਾ, ਸੰਗਠਤਾ, ਭਰਾਤਰੀ-ਭਾਵਨਾ ਪੈਦਾ ਕਰਨਾ ਅਤੇ ਰਲ-ਮਿਲ ਕੇ ਰਹਿੰਦੇ ਹੋਏ ਮੁਸ਼ਕਿਲਾਂ ਦਾ ਸਾਹਮਣਾ ਕਰਨਾ, ਅਨੁਸਾਸ਼ਨ ਵਿਚ ਰਹਿਣਾ ਆਦਿ ਹੈ।
ਇਨਾਮ-ਵੰਡ ਸਮਾਰੋਹ ਮੌਕੇ ਸ਼੍ਰੀ ਗੋਰਵ ਚੋਧਰੀ ਐਸ.ਡੀ.ਐਮ, ਡਲਹੋਜ਼ੀ ਨੇ ਮੁੱਖ-ਮਹਿਮਾਨ ਵੱਜੋਂ, ਡਾ. ਜਸਪਾਲ ਕੌਰ, ਮੁੱਖੀ ਥਿਏਟਰ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਗੈਸਟ ਆਫ ਆਨਰ ਅਤੇ ਡਾ. ਗੁਰਪ੍ਰੀਤ ਸਿੰਘ ਰਟੋਲ, ਨਾਟਕਕਾਰ ਅਤੇ ਕਲਾਕਾਰ, ਨੇ ਵਿਸ਼ੇਸ਼ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਡਾ. ਜਗਜੀਤ ਕੌਰ ਨੇ ਮੁੱਖ-ਮਹਿਮਾਨ ਅਤੇ ਹੋਰਨਾਂ ਮਹਿਮਾਨਾਂ ਦਾ ਸਵਾਗਤ ਕੀਤਾ। ਸਮਾਰੋਹ ਮੌਕੇ ਸਮਾਰੋਹ ਮੌਕੇ ਵਿਦਿਆਰਥਣਾਂ ਨੇ ਵੱਖ-ਵੱਖ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ।ਮੁੱਖ ਮਹਿਮਾਨ ਅਤੇ ਡਾ. ਜਗਜੀਤ ਕੌਰ ਨੇ ਕੈਂਪ ਦੇ ਜੇਤੂ ਵਿਦਿਆਰਥਣਾਂ ਨੰੁ ਇਨਾਮ ਅਤੇ ਸਰਟੀਫਿਕੇਟ ਵੰਡੇ ਅਤੇ ਉਹਨਾਂ ਦੀ ਹੌਸਲਾਂ ਅਫਜ਼ਾਈ ਕੀਤੀ।
ਵਿਦਿਆਰਥਣਾਂ ਦੀ ਅੰਦਰਲੀ ਛੁਪੀ ਕਲਾ ਨੂੰ ਉਜਾਗਰ ਕਰਨ ਲਈ ਹਰ ਰੋਜ਼ ਸ਼ਾਮ ਨੂੰ ਵੱਖ-ਵੱਖ ਮੁਕਾਬਲੇ ਜਿਵੇਂ ਕਵਿਤਾ-ਉਚਾਰਨ, ਵਾਦ-ਵਿਵਾਦ, ਗੀਤ/ਗਜ਼ਲ, ਡਾਂਸ ਆਦਿ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ਵੱਧ-ਚੜ ਕੇ ਹਿੱਸਾ ਲਿਆ ਅਤੇ ਆਪਣੀ ਕਲਾ ਦਾ ਬਾਖੂਬੀ ਪ੍ਰਦਰਸ਼ਨ ਕੀਤਾ। ਕੈਂਪ ਦੇ ਬੈਸਟ ਕੈਂਪਰ ਦਾ ਇਨਾਮ ਜੀ.ਐਨ.ਡੀ.ਯੂ. ਕਾਲਜ, ਵੇਰਕਾ ਦੀ ਵਿਦਿਆਰਥਣ ਅਰਸ਼ਦੀਪ ਕੌਰ, ਦੂਸਰਾ ਬੈਸਟ ਕੈਂਪਰ ਦਾ ਇਨਾਮ ਪੀ.ਸੀ.ਐਮ. ਐਸ.ਡੀ. ਕਾਲਜ ਫਾਰ ਵੋਮੈਨ, ਜਲੰਧਰ ਦੀ ਵਿਦਿਆਰਥਣ ਗਾਯਤਰੀ ਅਤੇ ਤੀਸਰਾ ਬੈਸਟ ਕੈਂਪਰ ਦਾ ਇਨਾਮ ਖਾਲਸਾ ਕਾਲਜ ਆਫ ਐਜੁਕੇਸ਼ਨ ਜੀ.ਟੀ.ਰੋਡ, ਅੰਮ੍ਰਿਤਸਰ ਦੀ ਵਿਦਿਆਰਥਣ ਕਿਰਨਦੀਪ ਕੌਰ ਨੇ ਹਾਂਸਲ ਕੀਤਾ।
ਬੈਸਟ ਡਿਸਪਿਲੰਡ ਟੀਮ ਦਾ ਇਨਾਮ ਜੀ.ਐਨ.ਖਾਲਸਾ ਕਾਲਜ, ਡਰੋਲੀ ਕਲਾਂ, ਦੂਸਰੀ ਬੈਸਟ ਡਿਸਪਿਲੰਡ ਟੀਮ ਦਾ ਇਨਾਮ ਜੀ.ਐਨ.ਡੀ.ਯੂ ਕਾਲਜ, ਵੇਰਕਾ ਅਤੇ ਤੀਸਰੀ ਬੈਸਟ ਡਿਸਪਿਲੰਡ ਟੀਮ ਦਾ ਇਨਾਮ ਪੀ.ਸੀ.ਐਮ. ਐਸ.ਡੀ. ਕਾਲਜ ਫਾਰ ਵੋਮੈਨ, ਜਲੰਧਰ ਨੂੰ ਮਿਲਿਆ। ਐਸ.ਡੀ.ਐਮ ਸ਼੍ਰੀ ਗੋਰਵ ਚੋਧਰੀ ਨੇ ਕੈਂਪਰਾਂ ਵਲੋ ਘੱਟ ਸਮੇ ਵਿਚ ਤਿਆਰ ਕੀਤੀ ਪ੍ਰਸਤੁਤੀ ਦੀ ਸਹਾਰਨਾ ਕੀਤੀ ਅਤੇ ਜ਼ਿੰਦਗੀ ਵਿਚ ਸਫਲ ਹੋਣ ਲਈ ਸਖਤ ਮਿਹਨਤ ਅਤੇ ਆਰਥਿਕ ਤੌਰ ‘ਤੇ ਸਵੈ-ਨਿਰਭਰ ਹੋਣ ਲਈ ਪ੍ਰੇਰਿਤ ਕੀਤਾ ਅਤੇ ਜੀਵਨ ਵਿਚ ਅੱਗੇ ਵਧਣ ਲਈ ਸੁਭਕਾਮਨਾਵਾਂ ਦਿੱਤੀਆ । ਡਾ. ਜਗਜੀਤ ਨੇ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਕੈਂਪ ਦੀ ਕਾਮਯਾਬੀ ਲਈ ਸਭ ਦਾ ਧੰਨਵਾਦ ਕੀਤਾ।
ਕੈਂਪ ਦੌਰਾਨ ਵਿਦਿਆਰਥੀਆਂ ਨੂੰ ਡਲਹੋਜ਼ੀ ਦੀਆਂ ਖੂਬਸੂਰਤ ਅਤੇ ਮਨਮੋਹਕ ਥਾਵਾਂ ਜਿਵੇਂ ਕਾਲਾਟੋਪ, ਖਜਿਆਰ, ਡੈਨ-ਕੁੰਡ, ਬਾਰਾਂ-ਪੱਥਰ, ਡਲਹੋਜ਼ੀ ਆਦਿ ਦੀ ਟਰੈਕਿੰਗ ਕਰਵਾਈ ਗਈ।ਕੈਂਪਰਾਂ ਨੂੰ ਜੀਵਨ ਵਿਚ ਸਹੀ ਰਾਹ ਦਿਖਾਉਣ ਦਾ ਮਕਸਦ ਪੂਰਾ ਕਰਨ ਲਈ ਰਿਸੋਰਸ ਪਰਸਨ ਡਾ. ਜਸਪਾਲ ਕੌਰ ਨੇ ਵਿਦਿਆਰਥਣਾਂ ਨਾਲ ਹਿਊਮਨ ਰਿਲੇਸ਼ਨ ਅਤੇ ਯੂਥ, ਇੰਫਰਮੇਸ਼ਨ ਟਕਨੋਲੋਜ਼ੀ ਅਤੇ ਯੂਥ ਤੋ ਜਾਗਰੂਕ ਕਰਵਾਇਆਂ ਅਤੇ ਡਾ.ਗੁਰਪ੍ਰੀਤ ਸਿੰਘ ਰਟੋਲ ਨੇ ਵਿਦਿਆਰਥਨਾਂ ਨੂੰ ਜੀਵਨ ਦੇ ਟੀਚੇ, ਡਿਪਰੈਸ਼ਨ ਅਤੇ ਯੂਥ, ਗਦਰੀ ਕਰਤਾਰ ਸਿੰਘ ਸਰਾਭਾ ਦੇ ਜੀਵਨ ਵਿਸ਼ਿਆਂ ਤੇੇ ਗੱਲਬਾਤ ਕੀਤੀ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media