ਸਾਬਾ ਕੁਹਾਲੀ ਤੇ ਗੌਰਵ ਮਾਛੀਵਾੜਾ `ਚ ਕੁਸ਼ਤੀ ਬਰਾਬਰ ਰਹੀ
ਸਮਰਾਲਾ, 1 ਅਗਸਤ (ਪੰਜਾਬ ਪੋਸਟ- ਕੰਗ) – ਸਮਰਾਲਾ ਵਿਖੇ ਦੁਰਗਾ ਅਸ਼ਟਮੀ ਦੇ ਮੇਲੇ ਮੌਕੇ ਕਰਵਾਏ ਵਿਸ਼ਾਲ ਦੰਗਲ ਕਮੇਟੀ ਵੱਲੋਂ ਸਮੂਹ ਸਮਰਾਲਾ ਸ਼ਹਿਰ
ਨਿਵਾਸੀਆਂ, ਐਨ. ਆਈ. ਆਰ. ਵੀਰਾਂ ਦੇ ਸਹਿਯੋਗ ਨਾਲ ਵਿਸ਼ਾਲ ਕੁਸ਼ਤੀ ਦੰਗਲ ਮਾਛੀਵਾੜਾ ਰੋਡ ਸਮਰਾਲਾ ਵਿਖੇ ਕਰਵਾਇਆ ਗਿਆ। ਇਸ ਸੰਬੰਧੀ ਦੰਗਲ ਕਮੇਟੀ ਦੇ ਪ੍ਰਧਾਨ ਤਰਲੋਚਨ ਸਿੰਘ ਕੰਗ ਅਤੇ ਸੁਖਵਿੰਦਰ ਸਿੰਘ ਕਾਕਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਛਿੰਝ ਮੇਲੇ ਵਿੱਚ 400 ਤੋਂ ਵੱਧ ਪਹਿਲਵਾਨਾਂ ਨੇ ਆਪਣੇ ਕੁਸ਼ਤੀ ਦੇ ਜੌਹਰ ਦਿਖਾਏ ਅਤੇ ਵੱਡੀ ਗਿਣਤੀ ਵਿਚ ਇੱਕਠੇ ਹੋਏ ਦਰਸ਼ਕਾਂ ਤੋਂ ਵਾਹ ਵਾਹ ਖੱਟੀ ਇਸ ਛਿੰਝ ਦੀ ਕੁਮੈਂਟਰੀ ਨਾਜਰ ਸਿੰਘ, ਕੁਲਵੀਰ ਕਾਈਨੌਰ ਨੇ ਅਤੇ ਮੰਚ ਤੋਂ ਹਰਜੀਤ ਸਿੰਘ ਲੱਲ ਕਲਾਂ ਨੇ ਲੱਛੇਦਾਰ ਬੋਲਾਂ ਨਾਲ ਕੀਤੀ ਅਤੇ ਜੋ ਦਰਸ਼ਕਾਂ ਦੇ ਮਨ ਅੰਦਰ ਘਰ ਕਰ ਗਈ। ਇਸ ਮੌਕੇ ਰੈਫਰੀ ਦੀ ਭੂਮਿਕਾ ਸੰਤ ਡੂਮਛੇੜੀ, ਜੀਤੀ ਮਾਛੀਵਾੜਾ ਤੇ ਸੱਤਾ ਹਰਿਆਓ ਨੇ ਨਿਭਾਈ। ਇਸ ਮੌਕੇ ਜੋੜੇ ਬਣਾਉਣ ਦੀ ਸੇਵਾ ਬਾਬਾ ਦੀਪਾ ਬਾਬਾ ਫਲਾਹੀ, ਪ੍ਰੇਮਵੀਰ ਨੇ ਨਿਭਾਈ।
ਇਸ ਛਿੰਝ ਦੌਰਾਨ ਝੰਡੀ ਦੀ ਕੁਸ਼ਤੀ ਜੱਸਾ ਪੱਟੀ ਅਤੇ ਵਿੰਨਿਆ ਬੀਨ ਜੰਮੂ ਵਿਚਕਾਰ ਹੋਈ, ਜਿਸ ਵਿੱਚ ਦੋਨਾਂ ਪਹਿਲਵਾਨਾਂ ਵਿੱਚ ਕਾਂਟੇ ਦੀ ਟੱਕਰ ਜੋ 20 ਮਿੰਟ ਚੱਲੀ, ਪਰ ਕਿਸੇ ਪਹਿਲਵਾਨ ਨੇ ਪਿੱਠ ਨਹੀਂ ਲੱਗਣ ਦਿੱਤੀ। ਅਚਾਨਕ ਜੱਸਾ ਪੱਟੀ ਨੇ ਅਜਿਹਾ ਦਾਅ ਖੇਡਿਆ ਕਿ ਵਿੰਨਿਆ ਬੀਨ ਜੰਮੂ ਦੇ ਦੋਨੋਂ ਮੋਢੇ ਅਤੇ ਪਿੱਠ ਧਰਤੀ ਨਾਲ ਜਾ ਲੱਗੀ।ਇਸ ਤਰਾਂ ਜੱਸਾ ਪੱਟੀ ਨੇ ਝੰਡੀ ਦੀ ਕੁਸ਼ਤੀ ਤੇ ਆਪਣਾ ਕਬਜਾ ਕਰ ਲਿਆ।ਇੱਕ ਹੋਰ ਝੰਡੀ ਦੀ ਕੁਸ਼ਤੀ ਸਾਬਾ ਕਹਾਲੀ ਅਤੇ ਗੌਰਵ ਮਾਛੀਵਾੜਾ ਦਰਮਿਆਨ ਹੋਈ, ਇਹ ਕੁਸ਼ਤੀ ਵੀ ਕਰੀਬ 25 ਮਿੰਟ ਚੱਲੀ।ਇਨਾਂ ਪਹਿਲਵਾਨਾਂ ਨੇ ਦਰਸ਼ਕਾਂ ਵਾਹ ਵਾਹ ਖੱਟੀ, ਪ੍ਰੰਤੂ ਕਿਸੇ ਪਹਿਲਵਾਨ ਨੇ ਆਪਣੀ ਪਿੱਠ ਨਹੀਂ ਲੱਗਣ ਦਿੱਤੀ, ਅਖੀਰ ਪ੍ਰਬੰਧਕਾਂ ਵੱਲੋਂ ਦੋਨਾਂ ਨੂੰ ਸਾਂਝੇ ਤੌਰ ਤੇ ਜੇਤੂ ਕਰਾਰ ਦਿੱਤਾ ਗਿਆ। ਇਨਾਂ ਝੰਡੀ ਦੀਆਂ ਕੁਸ਼ਤੀਆਂ ਦਾ ਦਰਸ਼ਕਾਂ ਨੇ ਖੂਬ ਅਨੰਦ ਮਾਣਿਆ।
ਇੱਕ ਹੋਰ ਮੁਕਾਬਲੇ ਵਿੱਚ ਬਾਜ ਰੌਣੀ ਨੇ ਰਣਜੀਤ ਲੀਲਾ ਨੂੰ, ਮੇਜਰ ਲੀਲਾ ਨੇ ਬੱਗਾ ਕਹਾਲੀ ਨੂੰ, ਅੰਜੂ ਰੌਣੀ ਨੇ ਕਮਲ ਬਿਜਲੀਪੁਰ ਨੂੰ, ਪਰਮਿੰਦਰ ਮਾਛੀਵਾੜਾ ਨੇ ਲਾਲੀ ਚੌਂਤਾ ਨੂੰ, ਕਾਕਾ ਢਿੱਲਵਾ ਨੇ ਕਰਮਾ ਪਟਿਆਲਾ ਨੂੰ, ਧਰਮਿੰਦਰ ਬਾਬਾ ਫਲਾਹੀ ਨੇ ਮਾਨੀ ਰੌਣੀ ਨੂੰ, ਟੋਨੀ ਚਾਸਵਾਲ ਨੇ ਅਮਨਾ ਬਾਹੂੂਵਾਲ ਨੂੰ, ਰਾਜੂ ਮਲੇਰ ਕੋਟਲਾ ਨੇ ਦੀਪਾ ਮੁਸ਼ਕਾਬਾਦ ਨੂੰ, ਪੂਰਨ ਖੰਨਾ ਨੇ ਲੱਕੀ ਉੱਚਾ ਪਿੰਡ ਨੂੰ, ਅਮਰੀਕ ਚੌਂਤਾ ਨੇ ਪੰਡਿਤ ਰੁੜਕੀ ਨੂੰ, ਹੈਪੀ ਚਮਕੌਰ ਸਾਹਿਬ ਨੇ ਦੀਪਕ ਅਨੰਦਪੁਰ ਨੂੰ, ਸਨੀ ਰੁਪਾਲੋਂ ਨੇ ਅਲੀ ਮਲੇਰ ਕੋਟਲਾ ਨੂੰ, ਦੀਪੂ ਰੌਣੀ ਨੇ ਸੁੱਖਾ ਨੂੰ, ਮਨਿੰਦਰ ਝੰਜੇੜੀ ਨੇ ਅੰਮਿ੍ਰਤਪਾਲ ਨੂੰ, ਅਮਨਾ ਰੌਣੀ ਨੇ ਕਮਲ ਚੰਡੀਗੜ ਨੂੰ ਕ੍ਰਮਵਾਰ ਚਿੱਤ ਕੀਤਾ।
ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪੁੱਜੇ ਮੁੱਖ ਮਹਿਮਾਨ ਸੰਤਾ ਸਿੰਘ ਉਮੈਦਪੁਰੀ ਹਲਕਾ ਇੰਚਾਰਜ ਸਮਰਾਲਾ, ਅਮਰੀਕ ਸਿੰਘ ਢਿੱਲੋਂ ਹਲਕਾ ਵਿਧਾਇਕ ਸਮਰਾਲਾ, ਜਗਜੀਵਨ ਖੀਰਨੀਆਂ ਸਾਬਕਾ ਵਿਧਾਇਕ, ਪਰਮਜੀਤ ਸਿੰਘ ਢਿੱਲੋਂ, ਬਾਬਾ ਜਗਰੂਪ ਸਿੰਘ, ਕਰਨਬੀਰ ਸਿੰਘ ਢਿੱਲੋਂ, ਲਾਲਾ ਮੰਗਤ ਰਾਏ, ਭਗਵਾਨ ਸਿੰਘ ਰੁਪਾਲੋਂ ਸਾਬਕਾ ਚੇਅਰਮੈਨ, ਸਨੀ ਦੂਆ ਕੌਂਸਲਰ ਤੇ ਸ਼ਹਿਰੀ ਪ੍ਰਧਾਨ ਯੂਥ ਕਾਂਗਰਸ, ਅਵਤਾਰ ਸਿੰਘ ਕੌਂਸਲਰ, ਅਮਰਜੀਤ ਸਿੰਘ ਬਾਲਿਓ, ਭੁਪਿੰਦਰ ਸਿੰਘ ਢਿੱਲੋਂ, ਗਿਆਨੀ ਮਹਿੰਦਰ ਸਿੰਘ ਭੰਗਲਾਂ, ਅਪਰ ਅਪਾਰ ਸਿੰਘ ਘਰਖਣਾਂ, ਕ੍ਰਿਸ਼ਨ ਭਾਰਤੀ, ਸੁਰਿੰਦਰਪਾਲ ਢਿੱਲੋਂ, ਗੁਰਮੀਤ ਸਿੰਘ ਭੌਰਲਾ, ਡਾ. ਸਿਕੰਦਰ ਸਿੰਘ ਐਮ. ਸੀ., ਵਿੰਦਾ ਧਨਾਂਸ, ਰਮਨਦੀਪ ਸਿੰਘ ਪ੍ਰਧਾਨ ਰਿਮਟ ਕਾਲਜ ਮੰਡੀ ਗੋਬਿੰਦਗੜ, ਦੀਪਕ ਰਾਏ ਪ੍ਰਧਾਨ ਆਲ ਟਰੇਡਜ਼ ਸਮਰਾਲਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਦੰਗਲ ਮੇਲੇ ਦੇ ਪੁੱਜੇ ਪਹਿਲਵਾਨਾਂ ਅਤੇ ਆਏ ਮੁੱਖ ਮਹਿਮਾਨਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਕੁਸ਼ਤੀ ਦੰਗਲ ਦੇ ਮੁੱਖ ਪ੍ਰਬੰਧਕ ਤਰਲੋਚਨ ਸਿੰਘ ਕੰਗ ਪ੍ਰਧਾਨ, ਭੁਪਿੰਦਰ ਸਿੰਘ ਢਿੱਲੋਂ, ਸੁਖਵਿੰਦਰ ਸਿੰਘ ਢਿੱਲੋਂ, ਹੈਪੀ ਕੰਗ, ਸੁਖਮਿੰਦਰ ਸਿੰਘ ਢਿੱਲੋਂ, ਹਰਪ੍ਰੀਤ ਸਿੰਘ, ਦੀਪੀ ਢਿੱਲੋਂ, ਬੂਟਾ ਕੰਗ, ਦਰਸ਼ਨ ਸਿੰਘ ਢਿੱਲੋਂ, ਨਿਰਮਲ ਸਿੰਘ ਕੰਗ, ਨੰਬਰਦਾਰ ਕੁਲਵੀਰ ਸਿੰਘ, ਅਵਤਾਰ ਸਿੰਘ ਢਿੱਲੋਂ, ਕੌਂਸਲਰ ਸੁਖਵਿੰਦਰ ਸਿੰਘ ਢਿੱਲੋਂ, ਸਿਕੰਦਰ ਸਿੰਘ ਢਿੱਲੋਂ ਤੋਂ ਇਲਾਵਾ ਹੋਰ ਕਮੇਟੀ ਮੈਂਬਰ ਅਤੇ ਸ਼ਹਿਰ ਨਿਵਾਸੀ ਤੇ ਪਤਵੰਤੇ ਸੱਜਣ ਵੀ ਹਾਜਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media