ਚਾਇਨਾ ਦੇ ਸਮਾਨ ਦਾ ਪੂਰਨ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ – ਹਰਬੰਸਪੁਰਾ
ਸਮਰਾਲਾ, 1 ਅਗਸਤ (ਪੰਜਾਬ ਪੋਸਟ- ਕੰਗ) – ਨੰਬਰਦਾਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਸੁਰਮੁੱਖ ਸਿੰਘ ਹਰਬੰਸਪੁਰਾ ਦੀ ਪ੍ਰਧਾਨਗੀ ਹੇਠ
ਹੋਈ।ਜਿਸ ਵਿੱਚ ਨੰਬਰਦਾਰਾਂ ਨੂੰ ਦਰਪੇਸ਼ ਮੁਸ਼ਕਿਲਾਂ ਸਬੰਧੀ ਚਰਚਾ ਕੀਤੀ ਗਈ ਅਤੇ ਮੀਟਿੰਗ ਵਿੱਚ ਪੇਸ਼ ਕੀਤੇ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ।ਪਹਿਲੇ ਮਤੇ ਸਬੰਧੀ ਪ੍ਰਧਾਨ ਸੁਰਮੱਖ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਭ ਨੂੰ ਚਾਇਨਾ ਦੇ ਬਣੇ ਹਰ ਤਰਾਂ ਦੇ ਮਾਲ ਦਾ ਪੂਰਨ ਰੂਪ ਵਿਚ ਬਾਈਕਾਟ ਕਰਨ ਚਾਹੀਦਾ ਹੈ, ਕਿਉਂਕਿ ਚਾਇਨਾ ਰੋਜਾਨਾ ਹੀ ਭਾਰਤ ਦੀ ਸਰਹੱਦ `ਤੇ ਨਜਾਇਜ਼ ਦਖਲਅੰਦਾਜੀ ਕਰਕੇ ਭਾਰਤੀ ਫੌਜੀਆਂ ਵਿੱਚ ਭੜਕਾਹਟ ਪੈਦਾ ਕਰ ਰਿਹਾ ਹੈ ਤੇ ਜੰਗ ਦੀਆਂ ਧਮਕੀਆਂ ਦੇ ਰਿਹਾ ਹੈ।ਉਨਾਂ ਕਿਹਾ ਕਿ ਇਸ ਦੀ ਸ਼ੁਰੂਆਤ ਭੈਣ ਭਾਈ ਦੇ ਪਵਿੱਤਰ ਰਿਸ਼ਤੇ ਰੱਖੜੀ ਦੇ ਤਿਉਹਾਰ ਤੋਂ ਚਾਇਨਾ ਦੀਆਂ ਰੱਖੜੀਆਂ ਦਾ ਪੂਰਨ ਬਾਈਕਾਟ ਕਰਕੇ ਕਰਨੀ ਚਾਹੀਦੀ ਹੈ।
ਦੂਸਰੇ ਮਤੇ ਵਿੱਚ ਕਿਹਾ ਕਿ ਕੈਪਟਨ ਸਰਕਾਰ ਨੂੰ ਮੰਗ ਕੀਤੀ ਅੱਜ ਕੱਲ ਦੇ ਮਹਿੰਗਾਈ ਦੇ ਜਮਾਨੇ ਵਿੱਚ ਘਰ ਦੇ ਗੁਜਾਰੇ ਘੱਟ ਮਾਣਭੱਤੇ ਨਾਲ ਨਹੀਂ ਚੱਲ ਰਹੇ, ਇਸ ਲਈ ਪੰਜਾਬ ਦੇ ਨੰਬਰਦਾਰਾਂ ਦਾ ਮਾਣਭੱਤਾ 5000 ਰੁਪਏ ਪ੍ਰਤੀ ਮਹੀਨਾ ਕਰ ਦੇਣਾ ਚਾਹੀਦਾ ਹੈ ਤਾਂ ਜੋ ਅੱਜ ਦੇ ਮਹਿੰਗਾਈ ਦੇ ਦੌਰ ਵਿੱਚ ਘਰ ਦਾ ਗੁਜਾਰਾ ਚੱਲ ਸਕੇ।ਇੱਕ ਹੋਰ ਮਤੇ ਵਿੱਚ ਕਿਹਾ ਗਿਆ ਕਿ ਪੰਜਾਬ ਅੰਦਰ ਜਲਦੀ ਤੋਂ ਜਲਦੀ ਨੰਬਰਦਾਰੀ ਨੂੰ ਜੱਦੀ ਪੁਸ਼ਤੀ ਕੀਤਾ ਜਾਵੇ, ਤਾਂ ਜੋ ਨੰਬਰਦਾਰਾਂ ਨੂੰ ਉਨਾਂ ਦਾ ਬਣਦਾ ਹੱਕ ਮਿਲ ਸਕੇ।ਇਸ ਦੇ ਨਾਲ ਹੀ ਮੰਗ ਕੀਤੀ ਕਿ ਬੱਸਾਂ ’ਚ ਸਫਰ ਦੌਰਾਨ ਨੰਬਰਦਾਰਾਂ ਦਾ ਕਿਰਾਇਆ ਮੁਆਫ ਕਰਨਾ ਚਾਹੀਦਾ ਹੈ ਅਤੇ ਇਸ ਮੀਟਿੰਗ ਦੌਰਾਨ ਇੱਕ ਹੋਰ ਅਹਿਮ ਮਤਾ ਪਾਇਆ ਗਿਆ ਜਿਸ ਵਿੱਚ ਕਿਹਾ ਗਿਆ ਕਿ ਅੱਜਕਲ ਪਿੰਡਾਂ ਵਿੱਚ ਠੀਕਰੀ ਪਹਿਰੇ ਲੱਗ ਰਹੇ ਹਨ, ਨੰਬਰਦਾਰ ਜੋ ਸਾਰਾ ਦਿਨ ਪਿੰਡਾਂ ਵਾਲਿਆਂ ਦੇ ਕੰਮ ਪ੍ਰਤੀ ਇਧਰ ਉਧਰ ਭੱਜ ਦੌੜ ਕਰਦੇ ਰਹਿੰਦੇ ਹਨ, ਇਸ ਭੱਜ ਦੌੜ ਤੋਂ ਨਿਜ਼ਾਤ ਦਿਵਾਉਣ ਲਈ ਉਨਾਂ ਦੇ ਰਾਤ ਦੇ ਠੀਕਰੀ ਪਹਿਰੇ ਨਹੀਂ ਲਾਉਣੇ ਚਾਹੀਦੇ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸੁਰਮੁੱਖ ਸਿੰਘ ਪ੍ਰਧਾਨ, ਪ੍ਰਕਾਸ਼ ਸਿੰਘ ਢੰਡੇ, ਭੁਪਿੰਦਰ ਸਿੰਘ ਕੋਟਲਾ ਸਮਸ਼ਪੁਰ, ਸਿਕੰਦਰ ਸਿੰਘ ਲੋਪੋਂ, ਰਣਜੀਤ ਸਿੰਘ ਢਿੱਲਵਾਂ, ਇਕਬਾਲ ਸਿੰੰਘ ਬੰਬ, ਸ਼ਿਵ ਸਿੰਘ ਲੱਧੜਾਂ, ਰਾਮ ਲਾਲ ਰੋਹਲੇ, ਮੇਵਾ ਸਿੰਘ ਮੰਜਾਲੀ ਕਲਾਂ, ਦਲਜੀਤ ਸਿੰਘ ਮੁਤੋਂ, ਹਰਪਾਲ ਸਿੰਘ ਲੱਧੜਾਂ, ਗੁਰਮੇਲ ਸਿੰਘ ਰੋਹਲੇ, ਸੋਹਣ ਸਿੰਘ ਭਰਥਲਾ, ਸੁਰਿੰਦਰ ਸਿੰਘ ਪਵਾਤ, ਤਰਲੋਕ ਸਿੰਘ ਮੱਲ ਮਾਜਰਾ, ਹਰਬੰਸ ਸਿੰਘ ਬੌਂਦਲੀ, ਜੰਗ ਸਿੰਘ ਭੰਗਲਾਂ, ਦਰਬਾਰਾ ਸਿੰਘ ਮਾਦਪੁਰ, ਲਖਵਿੰਦਰ ਸਿੰਘ ਹੇਡੋਂ, ਹੁਸ਼ਿਆਰ ਸਿੰਘ ਸਲੌਦੀ ਆਦਿ ਨੰਬਰਦਾਰ ਹਾਜਰ ਸਨ।
Punjab Post Daily Online Newspaper & Print Media