Tuesday, March 10, 2026

ਐਸ.ਸੀ ਵਿਦਿਆਰਥੀਆਂ ਤੋਂ ਫੀਸਾਂ ਤੇ ਫੰਡ ਵਸੂਲਣ ਖਿਲਾਫ ਐਸ.ਡੀ.ਐਮ ਨੂੰ ਮਿਲਿਆ ਵਫਦ

ਸਮਰਾਲਾ, 3 ਅਗਸਤ (ਪੰਜਾਬ ਪੋਸਟ- ਕੰਗ) –  ਕਾਲਜ ਸਟੂਡੈਂਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਸੈਨਿਕ ਸਿੰਘ ਤੇ ਸਕੱਤਰ ਸੁਖਵਿੰਦਰ PPN0308201709ਸਿੰਘ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਸ.ਸੀ ਵਿਦਿਆਰਥੀਆਂ ਤੋਂ ਕਾਲਜ ਮੁਖੀ ਅਤੇ ਪ੍ਰਬੰਧਕਾਂ ਵੱਲੋਂ ਦਾਖਲੇ ਸਮੇਂ ਹਜ਼ਾਰਾਂ ਰੁਪਏ ਵਸੂਲਣ ਲਈ ਕਿਹਾ ਜਾਂਦਾ ਹੈ ਜਦਕਿ ਸਰਕਾਰੀ ਨਿਯਮਾਂ ਅਨੁਸਾਰ ਐਸ.ਸੀ ਵਿਦਿਆਰਥੀਆਂ ਨੂੰ ਮੁਫਤ ਦਾਖਲਾ ਦਿੱਤਾ ਜਾਣਾ ਹੈ।ਜਿਸ ਸਬੰਧੀ ਵਿਭਾਗ, ਸਰਕਾਰ, ਕਾਲਜ ਮੁਖੀ ਅਤੇ ਪ੍ਰਬੰਧਕਾਂ ਵੱਲੋਂ ਵੀ ਵੱਖ-ਵੱਖ ਸਮੇਂ ਅਖਬਾਰਾਂ ’ਚ ਮੁਫਤ ਦਾਖਲੇ ਸਬੰਧੀ ਬਿਆਨ ’ਤੇ ਇਸ਼ਤਿਹਾਰ ਵੀ ਦਿੱਤੇ ਜਾਂਦੇ ਰਹੇ ਹਨ।ਇਸ ਦੇ ਉਲਟ ਸਗੋਂ ਕਾਲਜ ਮੁਖੀ ਅਤੇ ਪ੍ਰਬੰਧਕਾਂ ਵੱਲੋਂ ਵਿਦਿਆਰਥੀਆਂ ਨੂੰ ਦਾਖਲੇ ਸਮੇਂ ਹਜ਼ਾਰਾਂ ਰੁਪਏ ਫੀਸ/ਫੰਡ ਨਾ ਜਮਾਂ ਕਰਾਉਣ ਦੀ ਸੂਰਤ ’ਚ ਡਰਾਇਆ ਧਮਕਾਇਆ ਜਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਅਗਰ ਤੁਸੀਂ ਫੀਸ ਜਮਾਂ ਨਹੀਂ ਕਰਾਵੋਗੇ ਤਾਂ ਤੁਹਾਨੂੰ ਕੋਈ ਦਾਖਲਾ ਨਹੀਂ ਦਿੱਤਾ ਜਾਵੇਗਾ ਤੇੇ ਕਾਲਜ ਦੇ ਵਿੱਚੋਂ ਵੀ ਕੱਢ ਦਿੱਤਾ ਜਾਵੇਗਾ।ਆਗੂਆਂ ਨੇ ਕਿਹਾ ਕਿ ਕਾਲਜ ਮੁਖੀ ਤੇ ਪ੍ਰਬੰਧਕਾਂ ਵੱਲੋਂ ਵਿਦਿਆਰਥੀਆਂ ਨੂੰ ਵਾਰ-ਵਾਰ ਬਿਨਾਂ ਫੀਸ ਦਾਖਲ ਕਰਨ ਤੋਂ ਜਵਾਬ ਦੇ ਕੇ ਮਾਨਸਿਕ ਤੌਰ ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਤਰਾਂ ਵਿਦਿਆਰਥੀਆਂ ਨਾਲ ਹੋ ਰਹੇ ਧੱਕੇ ਖਿਲਾਫ ਕਾਲਜ ਸਟੂਡੈਂਟ ਵੈਲਫੇਅਰ ਐਸੋਸੀਏਸ਼ਨ, ਪੀ.ਐਸ.ਯੂ (ਲਲਕਾਰ), ਲੋਕ ਸੰਘਰਸ਼ ਕਮੇਟੀ ਸਮਰਾਲਾ ਦੇ ਆਗੂਆਂ ਦੀ ਅਗਵਾਈ ’ਚ ਐਸ.ਡੀ.ਐਮ ਸਮਰਾਲਾ ਨੂੰ ਦਰਜਨਾਂ ਪੀੜਤ ਵਿਦਿਆਰਥੀਆਂ ਨੂੰ ਨਾਲ ਲੈ ਕੇ ਵਫਦ ਦੇ ਰੂਪ ਵਿੱਚ ਮੰਗ ਪੱਤਰ ਦਿੱਤਾ।ਐਸ.ਡੀ.ਐਮ ਸਮਰਾਲਾ ਨੇ ਵਫਦ ਨੂੰ ਭਰੋਸਾ ਦੁਆਇਆ ਕਿ ਮਿਤੀ 04-08-2017 ਸਵੇਰੇ 10 ਵਜੇ ਕਾਲਜ ਮੁਖੀ ਤੇ ਪ੍ਰਬੰਧਕਾਂ ਨੂੰ ਬੁਲਾ ਕੇ ਮਸਲੇ ਦਾ ਹਮਦਰਦੀ ਨਾਲ ਹੱਲ ਕੀਤਾ ਜਾਵੇਗਾ।ਵਫਦ ਵਿੱਚ ਵਿਸ਼ੇਸ਼ ਤੌਰ ’ਤੇ ਪੀ.ਐਸ.ਯੂ (ਲਲਕਾਰ) ਦੇ ਰਿਸ਼ੀ, ਬਿੰਨੀ, ਰਵਿੰਦਰ, ਸ਼ਿਵਾਨੀ, ਲੋਕ ਸੰਘਰਸ਼ ਕਮੇਟੀ ਦੇ ਆਗੂ ਸਿਕੰਦਰ ਸਿੰਘ ਤੇ ਕੁਲਵੰਤ ਸਿੰਘ ਤਰਕ ਤੋਂ ਇਲਾਵਾ ਸਾਗਰ, ਗੁਰਜੰਟ ਸਿੰਘ, ਅਮਨਦੀਪ ਕੌਰ, ਰਵੀ ਦੀਪ, ਹਰਜੋਤ ਕੌਰ ਸ਼ਾਮਿਲ ਹੋਏ। ਆਗੂਆਂ ਨੇ ਐਸ.ਡੀ.ਐਮ ਸਾਹਿਬ ਤੋਂ ਇਹ ਵੀ ਮੰਗ ਕੀਤੀ ਹੈ ਕਿ ਐਸ.ਸੀ ਵਿਦਿਆਰਥੀਆਂ ਨੂੰ ਦਾਖਲੇ ਦੀ ਮਿਥੀ ਤਰੀਕ ਤੋਂ ਪਹਿਲਾਂ-ਪਹਿਲਾਂ ਦਾਖਲਾ ਦਿੱਤਾ ਜਾਵੇ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply