ਅੰਮ੍ਰਿਤਸਰ, 8 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) – ਕਮਿਸ਼ਨਰ ਪੁਲਿਸ ਐਸ. ਸ੍ਰੀਵਾਸਤਵ ਆਈ.ਪੀ.ਐਸ ਦੇ ਨਿਰਦੇਸ਼ਾ ਤਹਿਤ ਅਤੇ ਹਰਜੀਤ ਸਿੰਘ ਧਾਲੀਵਾਲ ਏ.ਡੀ.ਸੀ.ਪ. ਟਰੈਫਿਕ, ਸਰਬਜੀਤ ਸਿੰਘ ਬਾਜਵਾ ਏ.ਸੀ.ਪੀ ਟ੍ਰੈਫਿਕ ਦੀ ਅਗਵਾਈ ਹੇਠ ਅੱਜ ਟਰੈਫਿਕ ਐਜੂਕੇਸ਼ਨ ਸੈਲ ਦੇ ਐਸ.ਆਈ ਪਰਮਜੀਤ ਸਿੰਘ, ਐਚ.ਸੀ ਕੰਵਲਜੀਤ ਸਿੰਘ, ਐਚ.ਸੀ ਸਲਵੰਤ ਸਿੰਘ ਨੇ ਮਾਈ ਭਾਗੋ ਕਾਲਜ ਵਿਖੇ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ ਦੇ ਚੱਲ ਰਹੇ ਕੈਂਪ ਵਿਖੇ ਜਿਥੇ ਕਿ ਅੰਮਿ੍ਰਤਸਰ, ਤਰਨਤਾਰਨ ਅਤੇ ਗੁਰਦਾਸਪੁਰ ਜਿਲੇ ਦੇ ਵੱਖ-ਵੱਖ ਸਕੂਲਾਂ ਤੋਂ ਆਏ 380 ਕੈਡਿਟ ਨਾਲ ਇੱਕ ਟ੍ਰੈਫਿਕ ਵਰਕਸ਼ਾਪ ਦਾ ਆਯੋਜਨ ਕੀਤਾ।ਉਨਾਂ ਦੇਸ਼ ਵਿੱਚ ਵੱਧ ਰਹੇ ਐਕਸੀਡੈਂਟਾਂ ਤੋਂ ਬਚਣ ਬਾਰੇ ਜਾਣਕਾਰੀ ਦਿੱਤੀ ਤੇ ਟ੍ਰੈਫਿਕ ਨਿਯਮਾਂ ਬਾਰੇ ਜਾਣੂ ਕਰਵਾਇਆ।
ਬੱਚਿਆ ਨੂੰ ਓਵਰ ਸਪੀਡ, ਟਿ੍ਰਪਲ ਰਾਈਡਿੰਗ, ਮੋਬਾਇਲ ਫੋਨ ਦੀ ਵਰਤੋਂ, ਰੈਡ ਲਾਈਟ ਜੰਪ ਅਤੇ ਰੈਸ਼ ਡਰਾਈਵਿੰਗ ਨਾ ਕਰਨ ਲਈ ਕਿਹਾ ਗਿਆ।ਡਰਾਈਵਿੰਗ ਲਾਈਸੰਸ ਬਣਾਉਣ ਬਾਰੇ ਜਾਣਕਾਰੀ ਦਿੱਤੀ ਗਈ।ਇਸ ਮੌਕੇ ਕਮਾਡੈਂਟ ਅਫ਼ਸਰ ਕਰਨਲ ਆਰ.ਐਸ ਬਾਠ, ਸੂਬੇਦਾਰ ਮੇਜਰ ਪ੍ਰਗਟ ਸਿੰਘ ਅਤੇ ਐਨ.ਸੀ.ਸੀ ਦੇ ਹੋਰ ਅਫ਼ਸਰ ਮੌਜੂਦ ਸਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …
Punjab Post Daily Online Newspaper & Print Media