ਬਠਿੰਡਾ, 9 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪਿਛਲੇ ਦਿਨੀ ਰੱਖੜੀ ਦੇ ਪਵਿੱਤਰ ਤਿਓਹਾਰ ਮੌਕੇ ਸੀ.ਆਰ.ਪੀ.ਐਫ ਦੇ ਕਰਮਚਾਰੀਆਂ ਵਲੋ ਛਤੀਸ਼ਗੜ ਰਾਜ ਦੇ ਦੰਤੇਵਾੜਾ ਵਿਖੇ ਲੜਕੀਆਂ ਦੇ ਸਕੂਲ ਵਿੱਚ 16 ਵਿਦਿਆਰਥਣਾਂ ਨਾਲ ਰੱਖੜੀ ਬੰਨਣ ਸਮੇ ਕੀਤੀਆਂ ਅਸ਼ਲੀਲ ਹਰਕਤਾਂ ਨੂੰ ਗੰਭੀਰਤਾ ਨਾਲ ਲੈਦਿਆਂ ਸਿਦਕ ਫੌਰਮ (ਪੀਪਲ ਫਾਰ ਪੀਪਲ) ਬਠਿੰਡਾ ਵਲੋ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਗਈ ਹੈ ਕਿ ਅਜਿਹੀ ਘਿਨਾਉਣੀ ਹਰਕਤ ਕਰਨ ਵਾਲੇ ਰਾਖਸ਼ਾਂ ਦੀ ਸ਼ਨਾਖਤ ਕਰਕੇ ਇਨਾਂ ਖਿਲਾਫ ਮੁਕੱਦਮੇ ਦਰਜ ਕੀਤੇ ਜਾਣ ਨਹੀ ਤਾਂ ਸਿਦਕ ਫੋਰਮ ਕਾਨੂੰਨ ਦਾ ਸਹਾਰਾ ਲੈ ਕੇ ਕਾਰਵਾਈ ਕਰਵਾਏਗਾ।
ਇਸ ਗੱਲ ਦਾ ਪ੍ਰਗਟਾਵਾ ਉਘੇ ਸਮਾਜਸੇਵੀ ਅਤੇ ਸਿਦਕ ਫੋਰਮ ਦੇ ਪਰਧਾਨ ਸਾਧੂ ਰਾਮ ਕੁਸਲਾ ਵਲੋ ਜਾਰੀ ਪ੍ਰੈਸ ਨੋਟ ਵਿਚ ਕੀਤਾ ਗਿਆ।ਉਨਾਂ ਘਟਨਾ ਦੇ ਵੇਰਵੇ ਦੱਸਦਿਆਂ ਲਿਖਿਆ ਹੈ ਕਿ ਛਤੀਸ਼ਗੜ ਰਾਜ ਦੇ ਦੰਤੇਵਾੜਾ ਵਿਖੇ ਲੜਕੀਆਂ ਦੇ ਸਕੂਲ ਵਿਚ 31 ਜੁਲਾਈ ਨੂੰ ਰੱਖੜੀ ਦਾ ਪਵਿਤਰ ਤਿਓਹਾਰ ਮਨਾਉਣ ਸਮੇ ਸੀ.ਆਰ.ਪੀ.ਐਫ ਦੇ 100 ਜਵਾਨਾਂ ਦੀ ਕਲਾਈ `ਤੇ ਨੌਵੀ ਅਤੇ ਦਸਵੀ ਜਮਾਤ ਦੀਆਂ ਲੜਕੀਆਂ ਵਲੋ ਰੱਖੜੀ ਬੰਨੇ ਜਾਣ ਦਾ ਪ੍ਰੋਗਰਾਮ ਇਕ ਨਿੱਜੀ ਟੀ.ਵੀ ਚੈਨਲ ਵਲੋ ਰੱਖਿਆ ਗਿਆ ਸੀ।ਇਸ ਪ੍ਰੋਗਰਾਮ ਵਿਚ 560 ਲੜਕੀਆਂ ਅਤੇ 150 ਪ੍ਰੀ ਮੈਟਿ੍ਰਕ ਕੰਨਿਆਂ ਹੋਸਟਲ ਦੀਆਂ ਲੜਕੀਆਂ ਹਾਜਰ ਸਨ।ਪ੍ਰੋਗਰਾਮ ਚਲਦੇ ਸਮੇਂ ਬਰਸਾਤ ਸ਼ੁਰੂ ਹੋ ਗਈ ਤਾਂ ਇਸ ਦਾ ਫਾਇਦਾ ਉਠਾਉਦਿਆਂ ਕੁੱਝ ਸੀ.ਆਰ.ਪੀ.ਐਫ ਜੁਆਨਾਂ ਨੇ ਬੰਦੂਕ ਦੀ ਨੋਕ `ਤੇ ਕਰੀਬ 16 ਲੜਕੀਆਂ ਨਾਲ ਤਲਾਸ਼ੀ ਲੈਣ ਦੇ ਬਹਾਨੇ ਅਸ਼ਲੀਲ ਹਰਕਤਾਂ ਕੀਤੀਆਂ ਅਤੇ ਲੜਕੀਆਂ ਨੇ ਜਦੋ ਰੋਣਾ ਸ਼ੁਰੂ ਕਰ ਦਿੱਤਾ ਤਾਂ ਇਹ ਲੜਕੀਆਂ ਛੱਡੀਆਂ ਗਈਆਂ। ਚੇਤੇ ਰਹੇ ਕਿ ਦੰਤੇਵਾੜਾ ਵਿਖੇ ਸੀ.ਆਰ.ਪੀ.ਐਫ ਦੀਆਂ ਕੋਝੀਆਂ ਹਰਕਤਾ ਪਹਿਲਾਂ ਵੀ ਕਈ ਵਾਰ ਸੁਰਖੀਆਂ ਵਿਚ ਆ ਚੁੱਕੀਆਂ ਹਨ ਕਿ ਕਿਵੇ ਇਹ ਆਦਿ ਵਾਸੀ ਲੜਕੀਆਂ ਅਤੇ ਔਰਤਾਂ ਨਾਲ ਧੱਕਾ ਕਰਦੇ ਹਨ।
ਸਿੱਦਕ ਫੋਰਮ ਵਲੋ ਪ੍ਰਧਾਨ ਮੰਤਰੀ ਨੁੂੰ ਲਿਖੇ ਪੱਤਰ ਵਿਚ ਜਿਥੇ ਇਹ ਮੰਗ ਕੀਤੀ ਗਈ ਹੈ ਕਿ ਕੋਝੀ ਹਰਕਤ ਕਰਨ ਵਾਲੇ ਰਾਖਸ਼ਸ਼ਾਂ ਦੀ ਸ਼ਨਾਖਤ ਕਰਕੇ ਇਨਾਂ ਖਿਲਾਫ ਮੁਕੱਦਮੇ ਦਰਜ ਕੀਤੇ ਜਾਣ ਉਥੇ ਇਹ ਵੀ ਮੰਗ ਕੀਤੀ ਗਈ ਹੈ ਕਿ ਰੱਖੜੀ ਵਾਲੇ ਪਵਿਤਰ ਤਿਓਹਾਰ ਮਨਾਉਣ ਸਮੇ ਪਹਿਲਾਂ ਸੀ.ਆਰ.ਪੀ.ਐਫ ਦੇ ਕਰਮਚਾਰੀਆਂ ਦੇ ਚਾਲ ਚਲਣ ਦੀ ਪੜਤਾਲ ਕਰ ਲਈ ਜਾਵੇ ਤਾਂ ਜੋ ਇਹ ਭੈਣ ਭਰਾ ਦੇ ਪਵਿਤਰ ਰਿਸ਼ਤੇ ਨੂੰ ਬਦਨਾਮ ਹੋਣ ਤੋ ਬਚਾਇਆ ਜਾ ਸਕੇ।ਪੱਤਰ ਵਿਚ ਇਹ ਵੀ ਸ਼ਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਭਾਰਤ ਸਰਕਾਰ ਨੇ ਅਜਿਹੇ ਰਾਖਸ਼ਸ਼ਾਂ ਪ੍ਰਤੀ ਨਰਮ ਰਵੱਈਆ ਰੱਖਿਆ ਅਤੇ ਕੋਈ ਕਾਰਵਾਈ ਨਾ ਕੀਤੀ ਤਾਂ ਮਜਬੂਰਨ ਕਾਨੁੂੰਨ ਦਾ ਸਹਾਰਾ ਲੈਣਾ ਪਵੇਗਾ।
Check Also
ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ
ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …
Punjab Post Daily Online Newspaper & Print Media