ਬਠਿੰਡਾ, 9 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਮੁੱਖ ਵਾਤਾਵਰਣ ਇੰਜੀਨੀਅਰ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਕਰੁਨੇਸ਼ ਗਰਗ ਨੇ ਜ਼ੋਨਲ ਦਫ਼ਤਰ ਬਠਿੰਡਾ ਦਾ ਦੌਰਾ ਕੀਤਾ ਜਿਥੇ ਉਨਾਂ ਨੇ 7 ਜ਼ਿਲਿਆਂ ਦੇ ਪ੍ਰਦੂਸ਼ਣ ਰੋਕਥਾਮ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ। ਗਰਗ ਨੇ ਬਠਿੰਡਾ ਖੇਤਰੀ ਦਫ਼ਤਰ ਦੇ ਹੇਠ ਆਉਂਦੇ ਜ਼ਿਲਾ ਬਠਿੰਡਾ, ਮਾਨਸਾ ਅਤੇ ਸ਼੍ਰੀ ਮੁਕਤਸਰ ਸਾਹਿਬ ਅਤੇ ਫ਼ਰੀਦਕੋਟ ਖੇਤਰੀ ਦਫ਼ਤਰ ਦੇ ਹੇਠ ਆਉਂਦੇ ਜ਼ਿਲਾ ਫ਼ਰੀਦਕੋਟ, ਮੋਗਾ, ਫਾਜ਼ਿਲਕਾ ਅਤੇ ਫ਼ਿਰੋਜ਼ਪੁਰ ਦੇ ਅਫ਼ਸਰਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਵਾਤਾਵਰਣ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਵਾਤਾਵਰਣ ਇੰਜੀਨੀਅਰਾਂ ਦੀ ਹੈ।ਉਨਾਂ ਅਫ਼ਸਰਾਂ ਨੂੰ ਪ੍ਰਰਿਆ ਕਿ ਉਹ ਕਾਇਦੇ-ਕਾਨੂੰਨ ’ਚ ਰਹਿ ਕੇ ਹਰ ਇੱਕ ਕੰਮ ਕਰਨ।ਉਨਾਂ ਕਿਹਾ ਕਿ ਸਮਾਜ ਲਈ ਸਵੱਛ ਅਤੇ ਹਰਾ-ਭਰਾ ਵਾਤਾਵਰਣ ਯਕੀਨੀ ਬਣਾਉਣਾ ਇਸ ਵਿਭਾਗ ਦੀ ਜ਼ਿੰਮੇਵਾਰੀ ਹੈ।ਉਨਾਂ ਕਿਹਾ ਕਿ ਹਰ ਇੱਕ ਅਫ਼ਸਰ ਆਪਣੇ ਖੇਤਰ ਨੂੰ ਪ੍ਰਦੂਸ਼ਣ ਮੁਕਤ ਕਰਵਾਉਣ ਲਈ ਵਚਨਬੱਧ ਰਹੇ।ਜਿਸ ਤਹਿਤ ਪਿੰਡਾਂ ਦੇ ਛੱਪੜਾਂ ਦੀ ਸਫ਼ਾਈ, ਪਿੰਡਾਂ ਅਤੇ ਸ਼ਹਿਰਾਂ ’ਚ ਠੋਸ ਕਚਰੇ ਨੂੰ ਵੱਖ-ਵੱਖ ਕਰਨਾ, ਪੌਦੇ ਲਗਾਉਣੇ ਅਤੇ ਸਨਅਤਾਂ ਨਾਲ ਜੁੜੇ ਮਾਮਲਿਆਂ ਨੂੰ ਪਹਿਲ ਦੇਵੇ।ਇਸ ਮੌਕੇ ਵਿਭਾਗ ਦੇ ਅਫ਼ਸਰ ਐਸ.ਐਸ ਧਾਲੀਵਾਲ, ਮੇਜਰ ਸਿੰਘ, ਦਲਜੀਤ ਸਿੰਘ, ਮੈਡਮ ਰੂਬੀ ਸਿੱਧੂ, ਰਮਨਦੀਪ ਸਿੰਘ, ਅਸਪ੍ਰੀਤ ਸਿੰਘ, ਮਨਮੋਹਿਤ ਕੁਮਾਰ, ਦਲਜੀਤ ਸਿੰਘ, ਰਮਨਦੀਪ ਸਿੰਘ ਸਿੱਧੂ ਅਤੇ ਹੋਰ ਅਧਿਕਾਰੀ ਸ਼ਾਮਿਲ ਸਨ।
Check Also
ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ
ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …
Punjab Post Daily Online Newspaper & Print Media