ਬਠਿੰਡਾ, 11 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਸਰਕਾਰ ਦੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਲੋਂ ਹਫਤਾ 15 ਅਗਸਤ ਤੱਕ ਖੁੱਲੇ ’ਚ ਸ਼ੌਚ ਤੋਂ ਅਜ਼ਾਦੀ ਵਜੋਂ ਦਾ ਮਨਾਇਆ ਜਾ ਰਿਹਾ ਹੈ। ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਅਧੀਨ ਮਾਨਯੋਗ ਡਿਪਟੀ ਕਮਿਸ਼ਨਰ ਬਠਿੰਡਾ ਵਲੋਂ ਜ਼ਿਲੇ ਨੂੰ ਸ਼ੌਚ ਮੁਕਤ ਕਰਨ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਪਿੰਡਾਂ ਵਿਚ ਸਵੱਛਤਾ ਲਈ ਗਤੀਵਿਧੀਆਂ ਕਰਵਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਹਨ, ਵਿਭਾਗ ਵਲੋਂ ਉਲੀਕੇ ਗਏ ਪੋ੍ਰਗਰਾਮ ਅਨੁਸਾਰ ਅੱਜ ਜ਼ਿਲੇ ਦੀਆਂ ਸਾਰੀਆਂ ਜਲ ਸਪਲਾਈ ਸਕੀਮਾਂ ’ਤੇ ਪੌਦੇ ਲਗਾ
ਕੇ ਇਸ ਹਫਤੇ ਦੌਰਾਨ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦੀ ਸ਼ੁਰੂਆਤ ਕੀਤੀ, ਇਸੇ ਲੜੀ ਦੇ ਤਹਿਤ ਕਾਰਜਕਾਰੀ ਇੰਜੀਨੀਅਰ ਜਸਵਿੰਦਰ ਸਿੰਘ ਅਤੇ ਉਪ ਮੰਡਲ ਇੰਜੀਨੀਅਰ ਅਮਨਦੀਪ ਸਿੰਘ ਬਰਾੜ ਵਲੋਂ ਪਿੰਡ ਗਹਿਰੀ ਦੇਵੀ ਨਗਰ ਦੀ ਜਲ ਸਪਲਾਈ ਸਕੀਮ ਤੇ ਪੌਦੇ ਲਗਾਏ ਗਏ ਅਤੇ ਪਿੰਡ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਕੂਲੀ ਬੱਚਿਆ ਵਿਚ ਪੇਂਟਿਗ ਅਤੇ ਸਲੋਗਨ ਲਿਖਣ ਦੇ ਮੁਕਾਬਲੇ ਕਰਵਾਏ ਗਏ। ਅਮਨਦੀਪ ਸਿੰਘ ਬਰਾੜ ਸਹਾਇਕ ਜ਼ਿਲਾ ਸੈਨੀਟੇਸ਼ਨ ਅਫ਼ਸਰ ਵਲੋਂ ਬੱਚਿਆਂ ਨੂੰ ਪਿੰਡ ਨੂੰ ਖੁੱਲੇ ਵਿਚ ਸ਼ੌਚ ਤੋਂ ਮੁਕਤ ਕਰਨ ਲਈ ਕੈਂਪ ਲਗਾਇਆ।
ਖੁੱਲੇ ਵਿੱਚ ਸ਼ੋਚ ਤੋਂ ਹੋਣ ਵਾਲੀਆਂ ਬਿਮਾਰੀਆਂ ਟੱਟੀਆਂ, ਉਲਟੀਆਂ, ਪੀਲੀਆ, ਹੈਜ਼ਾ, ਟਾਈਫਾਇਡ ਆਦਿ ਵਰਗੀਆਂ ਬਿਮਾਰੀਆਂ ਸੁਚੇਤ ਕੀਤਾ ਅਤੇ ਨਾਲ ਹੀ ਆਰਥਿਕ ਪੱਖੋਂ ਵੀ ਨੁਕਸਾਨ ਤੋਂ ਬਚਣ ਲਈ ਖੁੱਲੇ ਵਿਚ ਸ਼ੌਚ ਤੋਂ ਮੁਕਤ ਹੋਣ ਲਈ ਪੇ੍ਰਰਿਆ ਤਾਂ ਸਕੂਲ ਦੇ ਬੱਚਿਆਂ ਨੇ ਖੜੇ ਹੋ ਕੇ ਕਿਹਾ ਕਿ ਅਸੀਂ ਸਾਡੇ ਪਿੰਡ ਨੂੰ ਖੁੱਲੇ ਵਿੱਚ ਸ਼ੌਚ ਤੋਂ ਮੁਕਤ ਕਰਾਂਗੇ ਤੇ ਚਾਰ ਚੁਫੇਰਾ ਤਾੜੀਆਂ ਦੀ ਅਵਾਜ ਨਾਲ ਗੂੰਜ ਉੱਠਿਆ। ਸਕੂਲ ਦੇ ਪਿੰ੍ਰਸੀਪਲ ਸ਼੍ਰੀ ਸੁਖਬੀਰ ਸਿੰਘ ਨੇ ਜਿੱਥੇ ਮਹਿਕਮੇ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਨਾਲ ਇਹ ਵੀ ਵਿਸ਼ਵਾਸ ਦਿਵਾਇਆ ਕਿ ਅਸੀਂ ਸਾਰਾ ਸਟਾਫ ਅਤੇ ਸਕੂਲ ਦੇ ਬੱਚੇ ਇਸ ਮੁਹਿੰਮ ਵਿਚ ਪੂਰਾ ਸਹਿਯੋਗ ਦੇਵਾਂਗੇ। ਪਿੰਡ ਦੇ ਸਰਪੰਚ ਸਰਦਾਰ ਧਰਮ ਸਿੰਘ ਨੇ ਵੀ ਪ੍ਰਣ ਕੀਤਾ ਅਸੀਂ ਜਲਦ ਹੀ ਖੁੱਲੇ ਵਿਚ ਸ਼ੋਚ ਤੋਂ ਮੁਕਤ ਬਣਾਵਾਂਗੇ ਅਤੇ ਇਸ ਕੰਮ ਲਈ ਮਹਿਕਮੇ ਦਾ ਪੂਰਾ ਸਹਿਯੋਗ ਦੇਵਾਂਗੇ। ਸਕੂਲ ਦੇ ਈਕੋ ਅਤੇ ਸਵੱਛਤਾ ਕਲੱਬ ਦੇ ਇੰਚਾਰਜ ਮੈਡਮ ਅਮਨਦੀਪ ਕੌਰ ਨੇ ਵਿਭਾਗ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਪੇਂਟਿਗ ਅਤੇ ਸਲੋਗਨ ਲਿਖਣ ਵਿਚ ਜੇਤੂ ਵਿਦਾਰਥੀਆਂ ਨੂੰ ਇਨਾਮ ਵੰਡੇ ਗਏ ਅਤੇ ਪੇਂਟਿਗ ਦੇ ਮੁਕਾਬਲੇ ਵਿਚ ਭਾਗ ਲੈਣ ਵਾਲੇ ਸਕੂਲ ਦੇ 70 ਵਿਦਿਆਰਥੀਆਂ ਦੀ ਹੌਸਲਾ ਹਫਜਾਈ ਕੀਤੀ।
ਇਸੇ ਤਰਾਂ ਜਲ ਸਪਲਾਈ ਅਤੇ ਸੈਨੀਟੇਸ਼ਨ ਬਲਾਕ ਬਠਿੰਡਾ ਵਲੋਂ ਵੀ ਬਲਾਕ ਦੇ ਜਲ ਘਰਾਂ ਵਿਚ ਪੌਦੇ ਲਗਾਏ ਗਏ।ਮੁੱਖ ਸਮਾਗਮ ਜਲ ਸਪਲਾਈ ਸਕੀਮ ਪਿੰਡ ਨੇਹੀਆਂਵਾਲਾ, ਬਲਾਕ ਗੋਨਿਆਣਾ ਜ਼ਿਲਾ ਬਠਿੰਡਾ ਵਿਖੇ ਕੀਤਾ ਗਿਆ।ਜਿਸ ਵਿਚ ਸ਼੍ਰੀਮਤੀ ਸਾਕਸ਼ੀ ਸਾਹਨੀ, ਐਸ.ਡੀ.ਐਮ, ਬਠਿੰਡਾ ਬਤੌਰ ਮੁੱਖ ਮਹਿਮਾਨ ਪੁੱਜੇ ਅਤੇ ਉਨਾਂ ਜਲ ਘਰ ਪਿੰਡ ਨੇਹੀਆਂਵਾਲਾ ਵਿਖੇ ਬੂਟਾ ਲਗਾਕੇ ਮੁਹਿੰਮ ਦੀ ਸ਼ੂਰੁਆਤ ਕੀਤੀ। ਉਨਾਂ ਕਿਹਾ ਕਿ ਵਾਤਾਵਰਣ ਸੰਭਾਲ ਲਈ ਨਵੇਂ ਰੁੱਖ ਲਾਉਣਾ ਤੇ ਰੁੱਖਾਂ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ। ਉਨਾਂ ਸਮੁੱਚੀ ਜਲ ਸਪਲਾਈ ਟੀਮ ਤੇ ਹੋਰਾਂ ਨੂੰ ਰੁੱਖ ਲਾਉਣ ਸਬੰਧੀ ਵਧਾਈ ਦਿੱਤੀ।ਬਲਾਕ ਬਠਿੰਡਾ ਦੇ ਐਸ.ਡੀ.ਓ ਇੰਜੀ: ਮਨਪ੍ਰੀਤ ਅਰਸ਼ੀ ਨੇ ਦੱਸਿਆ ਕਿ ਬਲਾਕ ਬਠਿੰਡਾ ਦੇ ਅਧੀਨ ਆਉਂਦੇ ਜਲ ਘਰਾਂ ਵਿਚ ਕੁੱਲ 400 ਤੋਂ ਵੱਧ ਰੁੱਖ ਲਗਾਏ ਗਏ ਹਨ ਅਤੇ ਪ੍ਰਤੀ ਜਲ ਘਰ 10 ਤੋਂ 15 ਰੁੱਖ ਲਗਾਏ ਗਏ ਹਨ।
Check Also
ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …
Punjab Post Daily Online Newspaper & Print Media