ਬਠਿੰਡਾ, 11 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਹਤ ਵਿਭਾਗ ਵਲੋਂ ਅੰਬੂਜ਼ਾ ਸੀਮਿੰਟ ਫਾਊਡੇਸ਼ਨ ਦੇ ਸਹਿਯੋਗ ਨਾਲ ਹਰ ਸ਼ੁਕਰਵਾਰ ਨੂੰ ਡਰਾਈ ਡੇਅ ਮਨਾਉਣ ਸਬੰਧੀ ਬੈਨਰ ਅਤੇ ਡੇਂਗੂ/ਚਿਕਨਗੁਨੀਆਂ ਬੁਖਾਰ ਤੋਂ ਜਾਗਰੂਕ ਕਰਨ ਲਈ ਪੈਫਲੈਂਟ ਸਿਵਲ ਸਰਜਨ ਬਠਿੰਡਾ ਡਾ: ਹਰੀ ਨਰਾਇਣ ਸਿੰਘ ਵਲੋਂ ਜਾਰੀ ਕੀਤਾ ਗਿਆ।ਡਿਪਟੀ ਮੈਡੀਕਲ ਕਮਿਸ਼ਨਰ ਡਾ: ਐਸ.ਐਸ ਰੁਮਾਣਾ, ਜ਼ਿਲਾ ਸਿਹਤ ਅਫਸਰ ਡਾ: ਰਾਕੇਸ਼ ਗੋਇਲ, ਜ਼ਿਲਾ ਮਲੇਰੀਆ ਅਫਸਰ ਡਾ: ਰਾਜਪਾਲ ਸਿੰਘ, ਡਾ:ਰਵਿੰਦਰ ਸਿੰਘ ਅਤੇ ਅੰਬੂਜ਼ਾ ਸੀਮਿੰਟ ਫਾਊਡੇਸ਼ਨ ਦੇ ਏਰੀਆ ਮੈਨੇਜਰ ਮਾਨਵਮੈਟੀ ਅਤੇ ਪ੍ਰੋਜੈਕਟ ਐਗਜ਼ੀਕਿਊਟਿਵ ਸੰਜੇ ਕੁਮਾਰ ਹਾਜਰ ਸਨ।ਸਿਵਲ ਸਰਜਨ ਬਠਿੰਡਾ ਨੇ ਦੱਸਿਆ ਕਿ ਡਰਾਈ ਡੇ ਮਨਾਉਣ ਸਬੰਧੀ ਅੰਬੂਜ਼ਾ ਸੀਮਿੰਟ ਫਾਊਡੇਸ਼ਨ ਤੋਂ ਪ੍ਰਾਪਤ ਫਲੈਕਸ ਬੈਨਰ ਜਨਤਕ ਸਥਾਨਾਂ `ਤੇ ਆਮ ਜਨਤਾ ਨੂੰ ਵਧੇਰੇ ਜਾਗਰੂਕ ਕਰਨ ਲਈ ਲਗਾਏ ਜਾਣਗੇ, ਤਾਂ ਕਿ ਹਰ ਸ਼ੁਕਰਵਾਰ ਨੂੰ ਡਰਾਈ ਡੇ ਮਨਾ ਕੇ ਘਰ, ਸਰਕਾਰੀ ਅਤੇ ਗੈਰ ਸਰਕਾਰੀ ਆਦਰਿਆਂ ਵਿੱਚੋਂ ਮਛਰ ਦੇ ਲਾਰਵੇ ਨੂੰ ਖਤਮ ਕਰ ਸਕੀਏ।ਡੇਂਗੂ ਅਤੇ ਚਿਕਨਗੁਨੀਆਂ ਬੁਖਾਰ ਦੇ ਲੱਛਣਾ, ਇਲਾਜ ਅਤੇ ਰੋਕਥਾਮ ਸਬੰਧੀ ਲੋਕਾਂ ਨੂੰ ਜਾਣਕਾਰੀ ਦੇਣ ਲਈ ਪੈਫਲੈਂਟ ਵੰਡੇ ਜਾਣਗੇ।ਉਹਨਾਂ ਕਿਹਾ ਕਿ ਡੇਂਗੂ ਅਤੇ ਚਿਕਨਗੁਨੀਆਂ ਦਾ ਟੈਸਟ ਅਤੇ ਸੁਪੋਰਟਿਵ ਇਲਾਜ਼ ਸਰਕਾਰੀ ਹਸਪਤਾਲ ਵਿਚ ਮੁਫ਼ਤ ਕੀਤਾ ਜਾਂਦਾ ਹੈ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media