Tuesday, March 10, 2026

ਗੁਣਾਤਮਿਕ ਵਿੱਦਿਅਕ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਜਿੱਤੇ 23 ਤਮਗੇ

PPN1208201705ਬਠਿੰਡਾ, 11 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਹਰ ਸਾਲ ਦੀ ਤਰਾਂ ਪੰਜਾਬ ਸਕੂਲ ਸਿੱਖਿਆ ਬੋਰਡ, ਮੁਹਾਲੀ ਵੱਲੋਂ ਜ਼ਿਲਾ ਪੱਧਰ ’ਤੇ ਵਿਦਿਆਰਥੀਆਂ ਦੇ ਸਹਿ-ਅਕਾਦਮਿਕ ਗੁਣਾਤਮਿਕ ਵਿੱਦਿਅਕ ਮੁਕਾਬਲੇ ਆਯੋਜਿਤ ਕਰਵਾਏ ਗਏ।ਪ੍ਰਾਇਮਰੀ, ਮਿਡਲ ਤੇ ਹਾਈ ਪੱਧਰ ਦੇ ਵਰਗਾਂ ਵਿੱਚ ਕਰਵਾਏ ਇਹਨਾਂ ਮੁਕਾਬਲਿਆਂ ਵਿੱਚ ਬਾਬਾ ਫ਼ਰੀਦ ਪਬਲਿਕ ਸੀ. ਸੈ. ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੇ ਆਪਣੀ ਪਿਰਤ ਨੂੰ ਕਾਇਮ ਰੱਖਦੇ ਹੋਏ ਭਾਸ਼ਣ, ਕਵਿਤਾ ਉਚਾਰਣ, ਸੁੰਦਰ ਲਿਖਾਈ, ਚਿੱਤਰਕਲਾ, ਲੋਕ ਗੀਤ, ਸੋਲੋ ਡਾਂਸ ਅਤੇ ਸ਼ਬਦ ਗਾਇਨ ਮੁਕਾਬਲਿਆਂ ਵਿੱਚ ਭਾਗ ਲੈ ਕੇ 23 ਤਮਗੇ ਜਿੱਤੇ ਹਨ।ਪ੍ਰਾਇਮਰੀ ਪੱਧਰ ਦੇ ਵਰਗ ਵਿੱਚ ਹੋਏ ਲੋਕ ਗੀਤ ਮੁਕਾਬਲੇ ਵਿੱਚ ਗੁਰਪਰਵਿੰਦਰ ਸਿੰਘ ਨੇ ਪਹਿਲਾ ਸਥਾਨ, ਚਿੱਤਰਕਲਾ ਮੁਕਾਬਲੇ ਵਿੱਚ ਮਨਰਾਜ ਸਿੰਘ ਨੇ ਪਹਿਲਾ ਸਥਾਨ, ਭਾਸ਼ਣ ਮੁਕਾਬਲੇ ’ਚ ਜਸਨੂਰ ਕੌਰ ਨੇ ਦੂਜਾ ਸਥਾਨ, ਸ਼ਬਦ ਗਾਇਨ ਮੁਕਾਬਲੇ ਵਿੱਚ ਤਨਵੀਰ ਸ਼ਰਮਾ ਤੇ ਸਾਥੀਆਂ ਨੇ ਦੂਜਾ ਸਥਾਨ, ਸੁੰਦਰ ਲਿਖਾਈ ਵਿੱਚ ਰੋਹਿਤ ਕੁਮਾਰ ਨੇ ਤੀਜਾ ਸਥਾਨ ਅਤੇ ਸੋਲੋ ਡਾਂਸ ਮੁਕਾਬਲੇ ਤਿ੍ਰਸ਼ਨਾ ਸ਼ਰਮਾ ਨੇ ਤੀਜਾ ਸਥਾਨ ਹਾਸਲ ਕੀਤਾ ਹੈ।
ਮਿਡਲ ਪੱਧਰ ਦੇ ਵਰਗ ਵਿੱਚ ਹੋਏ ਸੋਲੋ ਡਾਂਸ ਮੁਕਾਬਲੇ ’ਚ ਜਸ਼ਨਦੀਪ ਕੌਰ ਨੇ ਪਹਿਲਾ ਸਥਾਨ, ਸੁੰਦਰ ਲਿਖਾਈ ਵਿੱਚ ਰਾਜਵੀਰ ਕੌਰ ਨੇ ਪਹਿਲਾ ਸਥਾਨ, ਕਵਿਤਾ ਉਚਾਰਣ ਵਿੱਚ ਧਰਮਵੀਰ ਸਿੰਘ ਨੇ ਪਹਿਲਾ ਸਥਾਨ, ਭਾਸ਼ਣ ਮੁਕਾਬਲੇ ’ਚ ਰਜਨੀਤ ਕੌਰ ਨੇ ਪਹਿਲਾ ਸਥਾਨ ਅਤੇ ਚਿੱਤਰਕਲਾ ਵਿੱਚ ਨਿਰਮਲ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ।ਹਾਈ ਪੱਧਰ ਦੇ ਵਰਗ ਵਿੱਚ ਹੋਏ ਸੁੰਦਰ ਲਿਖਾਈ ਮੁਕਾਬਲੇ ਵਿੱਚ ਹਰਮਨਦੀਪ ਕੌਰ ਨੇ ਪਹਿਲਾ ਸਥਾਨ, ਸ਼ਬਦ ਗਾਇਨ ਮੁਕਾਬਲੇ ਵਿੱਚ ਪਰਨੀਤ ਕੌਰ ਤੇ ਸਾਥੀਆਂ ਨੇ ਪਹਿਲਾ ਸਥਾਨ, ਕਵਿਤਾ ਉਚਾਰਣ ਵਿੱਚ ਨਵਦੀਪ ਸਿਮਰ  ਨੇ ਤੀਜਾ ਸਥਾਨ ਅਤੇ ਚਿੱਤਰਕਲਾ ਵਿੱਚ ਸਾਹਿਲਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਹਨਾਂ ਮੁਕਾਬਲਿਆਂ ਵਿੱਚ ਬਾਬਾ ਫ਼ਰੀਦ ਪਬਲਿਕ ਸੀ. ਸੈ. ਸਕੂਲ ਦੇ ਵਿਦਿਆਰਥੀਆਂ ਨੇ 12 ਸੋਨ ਤਮਗੇ, 7 ਚਾਂਦੀ ਤਮਗੇ ਅਤੇ 4 ਕਾਂਸੀ ਤਮਗੇ ਜਿੱਤੇ।ਵਿਦਿਆਰਥੀਆਂ ਨੇ ਕੁੱਲ 23 ਤਮਗੇ ਜਿੱਤੇ।
ਸਕੂਲ ਪਿੰ੍ਰਸੀਪਲ ਦਲਜੀਤ ਸਿੰਘ ਸਿੱਧੂ ਨੇ ਇਹਨਾਂ ਪ੍ਰਾਪਤੀਆਂ ਨੂੰ ਦੇਖਦੇ ਹੋਏ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਬਹੁਤ-ਬਹੁਤ ਵਧਾਈ ਦਿੱਤੀ ਅਤੇ ਮਿਹਨਤੀ ਅਧਿਆਪਕਾਂ ਵਲੋਂ ਕੀਤੇ ਗਏ ਯਤਨਾਂ ਦੀ ਭਰਪੂਰ ਸ਼ਲਾਘਾ ਵੀ ਕੀਤੀ।ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਤੇ ਮੈਨੇਜਿੰਗ ਡਾਇਰੈਕਟਰ ਸ੍ਰੀਮਤੀ ਪਰਮਜੀਤ ਕੌਰ ਧਾਲੀਵਾਲ ਨੇ ਇਹਨਾਂ ਮੁਕਾਬਲਿਆਂ ਵਿੱਚ ਜਿੱਤਾਂ ਹਾਸਲ ਕਰਨ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਿਦਿਆਰਥੀਆਂ ਦੀ ਹੌਸਲਾ ਅਫ਼ਜਾਈ ਕੀਤੀ ਅਤੇ ਆਉਣ ਵਾਲੇ ਖੇਤਰੀ ਅਤੇ ਰਾਜ ਪੱਧਰੀ ਮੁਕਾਬਲਿਆਂ ਲਈ ਉਹਨਾਂ ਨੂੰ ਹੋਰ ਮਿਹਨਤ ਕਰਨ ਲਈ ਪੇ੍ਰਰਿਤ ਕੀਤਾ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply