Sunday, October 11, 2026

ਪੁਡਾ ਦੀਆਂ 20 ਦੁਕਾਨਾਂ ਦੀ ਖੁੱਲੀ ਬੋਲੀ ਹੋਈ

ਬਠਿੰਡਾ, 11 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਪੰਜਾਬ ਸ਼ਹਿਰੀ ਯੋਜਨਾ ਬੰਦੀ ਅਤੇ ਵਿਕਾਸ ਅਥਾਰਟੀ ਦੁਆਰਾ ਅੱਜ ਸਿਵਲ ਸਟੇਸ਼ਨ ਬਠਿੰਡਾ ਵਿਖੇ ਪਾਵਰ ਹਾਊਸ ਰੋਡ ਬਠਿੰਡਾ ਦੇ ਨਜਦੀਕ ਪੈਂਦੀ ਸਾਈਟ ’ਤੇ ਕੱਟੀਆਂ ਗਈਆਂ 20 ਦੁਕਾਨ-ਕਮ-ਦਫ਼ਤਰ ਸਾਈਟਾਂ ਦੀ ਖੁੱਲੀ ਬੋਲੀ ਰੱਖੀ ਗਈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਪ੍ਰਸ਼ਾਸਕ  ਸੰਯਮ ਅਗਰਵਾਲ ਨੇ ਦੱਸਿਆ ਕਿ ਹਰ ਇਕ ਦੁਕਾਨ ਰਿਜ਼ਰਵ ਕੀਮਤ ਰੁਪਏ 83950 ਪ੍ਰਤੀ ਵਰਗ ਗਜ ਰੱਖੀ ਗਈ ਸੀ।  ਇਸ ਵਿਚੋਂ 9 ਦੁਕਾਨਾਂ ਦੀ ਖੁਲੀ ਬੋਲੀ ਰਾਹੀਂ ਰੁਪਏ 13.84 ਕਰੋੜ ਵਿਚ ਨਿਲਾਮੀ ਹੋਈ, ਜਿਨਾਂ ਵਿਚ ਸਭ ਤੋਂ ਵੱਧ ਬੋਲੀ ਅੇੈਸ.ਸੀ.ਓ ਨੰਬਰ 25 ਦੀ ਰੁਪਏ 93100 ਪ੍ਰਤੀ ਵਰਗ ਗਜ ’ਤੇ ਗਈ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply