ਬਠਿੰਡਾ, 11 ਅਗਸਤ (ਅਵਤਾਰ ਸਿੰਘ ਕੈਂਥ) – ਗੁਰੂ ਗੋਬਿੰਦ ਸਿੰਘ ਰਿਫਾਈਨਰੀ ਪਿੰਡ ਫੁੱਲੋਖਾਰੀ ਰਾਮਾਂ ਮੰਡੀ ਵਲੋਂ ਸਿਹਤ ਵਿਭਾਗ ਬਠਿੰਡਾ ਦੇ ਸਹਿਯੋਗ ਨਲ ਦੋ ਰੋਜ਼ਾ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿਚ ਰਿਫਾਈਨਰੀ ਮੁਲਾਜ਼ਮਾਂ ਵਲੋ 218 ਯੂਨਿਟ ਖੂਨਦਾਨ ਕੀਤਾ ਗਿਆ। ਸਿਵਲ ਹਸਪਤਾਲ ਬਠਿੰਡਾ ਦੇ ਬਲੱਡ ਬੈਂਕ ਵਲੋਂ ਡਾ. ਮਾਣਕ ਜੋਤ ਸਿੰਘ ਆਪਣੀ ਟੀਮ ਨਾਲ ਸ਼ਾਮਿਲ ਹੋਏ।ਉਨਾਂ ਦੱਸਿਆ ਕਿ ਹਰ ਸਾਲ ਰਿਫਾਈਨਰੀ ਵਲੋਂ ਵਿਸ਼ੇਸ ਖੂਨਦਾਨ ਕੈਂਪ ਲਗਾਕੇ ਸਿਵਲ ਹਸਪਤਾਲ ਦੇ ਬਲੱਡ ਬੈਂਕ ਨੂੰ ਖੂਨਦਾਨ ਕੀਤਾ ਜਾਂਦਾ ਹੈ।ਖੂਨਦਾਨ ਨਾਲ ਲੋੜ ਸਮੇਂ ਕੀਮਤੀ ਜਾਨਾਂ ਨੂੰ ਬਚਾਇਆ ਜਾਂਦਾ ਹੈ।ਉਨਾਂ ਦੱਸਿਆ ਕਿ ਖੂਨਦਾਨ ਦੀ ਮੁਹਿੰਮ ਵਿਚ ਉਦਯੋਗਿਕ ਇਕਾਈਆਂ ਅਤੇ ਸਮਾਜ ਸੇਵੀ ਸੰਸਥਾਵਾਂ ਵੱਡਾ ਯੋਗਦਾਨ ਪਾ ਰਹੀਆਂ ਹਨ ਅਤੇ ਹੋਰ ਵੱਧ ਤੋਂ ਵੱਧ ਲੋਕਾਂ ਨੂੰੂ ਇਸ ਮੁਹਿੰਮ ਨਾਲ ਜੋੜਨ ਦੀ ਲੋੜ ਹੈ।ਇਸ ਦੋ ਰੋਜ਼ਾ ਖੂਨਦਾਨ ਕੈਂਪ ਦਾ ਉਦਘਾਟਨ ਸ਼੍ਰੀ ਏ.ਐਸ. ਬਾਸੂ, ਹੈਡ ਰਿਫਾਈਨਰੀ ਨੇ ਕੀਤਾ।ਰਿਫਾਈਨਰੀ ਦੇ ਮੁੱਖ ਮੈਡੀਕਲ ਅਫ਼ਸਰ ਡਾ. ਪਰਵੀਨ ਮੋਦਗਿਲ ਨੇ ਦੱਸਿਆ ਕਿ ਰਿਫਾਈਨਰੀ ਵਲੋਂ ਹਰ ਸਾਲ ਖੂਨਦਾਨ ਕੈਂਪ ਆਯੋਜਿਤ ਕੀਤਾ ਜਾਂਦਾ ਹੈ ਅਤੇ ਮੁਲਾਜਮਾਂ ਵਿਚ ਭਾਰੀ ਉਤਸਾਹ ਦੇੇਖਣ ਨੂੰ ਮਿਲਦਾ ਹੈ। ਕਂੈਪ ਵਿਚ ਬਲੱਡ ਬੈਂਕ ਸਿਵਲ ਹਸਪਤਾਲ ਦੀ ਟੀਮ ਤੋਂ ਇਲਾਵਾ ਰਿਫਾਈਨਰੀ ਦੇ ਸਿਹਤ ਵਿਭਾਗ ਦੇ ਡਾਕਟਰਾਂ ਅਤੇ ਉਨਾਂ ਦੀ ਟੀਮ ਨੇ ਹਿੱਸਾ ਲਿਆ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media