Tuesday, March 10, 2026

ਡੀ.ਏ.ਵੀ ਪਬਲਿਕ ਸਕੂਲ ਦਾ ਕਰਾਟੇ ਬੈਲਟ ਪ੍ਰੀਖਿਆ `ਚ ਸ਼ਾਨਦਾਰ ਪ੍ਰਦਰਸ਼ਨ

PPN1208201709ਅੰਮ੍ਰਿਤਸਰ, 11 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ ਵਿਦਿਆਰਥੀਆਂ ਵਲੋਂ ਅੰਤਰਰਾਸ਼ਟਰੀ ਸ਼ੋਟੇਕੇਨ ਡੂ ਕਰਾਟੇ ਐਸੋਸੀਏਸ਼ਨ ਬੈਲਟ ਪ੍ਰੀਖਿਆ ਵਿੱਚ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ।ਇਹ ਮੁਕਾਬਲਾ 15 ਜੁਲਾਈ 2017 ਨੂੰ ਸੈਲੀਬਰੇਸ਼ਨ ਮਾਲ ਵਿੱਚ ਅਯੋਜਿਤ ਕੀਤਾ ਗਿਆ।ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਈ ਤਰ੍ਹਾਂ ਦੀਆਂ ਬੈਲਟਾਂ ਪ੍ਰਾਪਤ ਕੀਤੀਆਂ।ਪੰਜਵੀਂ ਜਮਾਤ ਦੇ ਉਮੰਸ਼ ਸ਼ਰਮਾ ਨੇ ਸੰਤਰੀ ਤੇ ਪੀਲੀ ਬੈਲਟ ਪ੍ਰਾਪਤ ਕੀਤੀ, ਸਤਵੀਂ ਜਮਾਤ ਦੇ ਸੰਕੇਤ ਅਰੋੜਾ ਨੇ ਸੰਤਰੀ ਤੇ ਜਾਗ੍ਰਿਤ ਮਿੱਡਾ ਨੇ ਸੰਤਰੀ ਬੈਲਟ ਪ੍ਰਾਪਤ ਕੀਤੀ, ਜਮਾਤ ਦਸਵੀਂ ਦੇ ਦ੍ਰਿਸ਼ਟੀ ਅਰੋੜਾ  ਨੇ ਸੰਤਰੀ ਤੇ ਪੀਲੀ ਬੈਲਟ ਪ੍ਰਾਪਤ ਕੀਤੀ।ਪੰਜਾਬ ਜ਼ੋਨ-ਏ ਦੇ ਖੇਤਰੀ ਨਿਰਦੇਸ਼ਕ ਡਾ. (ਸ਼੍ਰੀਮਤੀ) ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਨੇ ਵਿਦਿਆਰਥੀਆਂ ਦੁਆਰਾ ਦਿੱਤੇ ਗਏ ਸ਼ਾਨਦਾਰ ਪ੍ਰਦਰਸ਼ਨ ਲਈ ਮੁਬਾਰਕਾਂ ਦਿੱਤੀਆਂ।ਸਕੂਲ ਦੀ ਮੁੱਖ ਅਧਿਆਪਿਕਾ ਡਾ. ਨੀਰਾ ਸ਼ਰਮਾ ਨੇ ਵਿਦਿਆਰਥੀਆਂ ਦੀਆਂ ਪੁਰਜ਼ੋਰ ਕੋਸ਼ਿਸ਼ਾਂ ਲਈ ਅਸ਼ੀਰਵਾਦ ਦਿੰਦੇ ਹੋਏ ਸੁਝਾਅ ਦਿੱਤਾ ਕਿ ਉਨ੍ਹਾਂ ਨੂੰ ਆਪਣੇ ਉਜੱਵਲ ਭਵਿੱਖ ਦੇ ਵਿਕਾਸ ਵੱਲ ਆਪਣਾ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply