ਅੰਮ੍ਰਿਤਸਰ, 11 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਇੰਟਰਨੈਸ਼ਨਲ ਯੂਥ ਡੇ ਮੌਕੇ ਸੀ.ਕੇ.ਡੀ ਇੰਸਟੀਚਿਉਟ ਆਫ ਮੈੇਨੇਜਮੈਂਟ ਐਂਡ ਟੈਕਨਾਲੋਜੀ ਦੇ ਸਟਾਫ ਤੇ ਵਿਦਿਆਰਥੀਆਂ ਨੇ ਨਗਰ ਨਿਗਮ ਦੇ ਸਹਿਯੋਗ ਨਾਲ `ਸਵੱਛ ਭਾਰਤ ਅਭਿਆਨ` ਤਹਿਤ ਸਾਫ ਸਫਾਈ ਕੀਤੀ।ਇਸ ਸ਼ੁਭ ਕਾਰਜ ਦੀ ਰਹਿਨੁਮਾਈ ਪ੍ਰਧਾਨ ਚੀਫ ਖਾਲਸਾ ਦੀਵਾਨ ਚਰਨਜੀਤ ਸਿੰਘ ਚੱਢਾ ਮੈਂਬਰ ਇੰਚਾਰਜ ਡਾ: ਸੁਖਬੀਰ ਕੌਰ ਮਾਹਲ, ਨਵਪ੍ਰੀਤ ਸਿੰਘ ਸਾਹਨੀ ਤੇ ਪ੍ਰਿਸੀਪਲ ਡਾ: ਗੁਰਪ੍ਰਤਾਪ ਸਿੰਘ ਨੇ ਕੀਤੀ।ਉਹਨਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜੋਕੀ ਪੀੜੀ ਨੂੰ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਵਿਚ ਪੂਰਾ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਜੋ ਉਹ ਭਵਿੱਖ ਵਿਚ ਇਕ ਸਵੱਛ ਰਾਸ਼ਟਰ ਦਾ ਨਿਰਮਾਣ ਕਰ ਸਕਣ।ਵਿਦਿਆਰਥੀਆਂ ਨੇ ਕਾਲਜ ਕੈਂਪਸ ਅਤੇ ਕਾਲਜ ਦੇ ਬਾਹਰ ਸੜਕਾਂ ਦੀ ਸਾਫ ਸਫਾਈ ਕੀਤੀ। ਜਿਸ ਦੌਰਾਨ ਉਹਨਾਂ ਰੀ-ਸਾਈਕਲ ਮੈਟੀਰਿਅਲ ਅਲਗ ਇਕੱਠਾ ਕੀਤਾ।ਇਸ ਮੌਕੇ ਕਾਰਪੋਰੇਸ਼ਨ ਤੋਂ ਨਿਰਭੈ ਸਿੰਘ ਚੀਫ ਸੈਕਟਰੀ ਇੰਸਪੈਕਟਰ, ਅਮਰ ਸਿੰਘ ਸੈਕਟਰੀ ਇੰਸਪੈਕਟਰ ਨੇ ਅਪਣੀਆਂ ਟੀਮਾਂ ਨਾਲ ਇਸ ਮੁਹਿੰਮ ਵਿਚ ਸ਼ਿਰਕਤ ਕੀਤੀ।ਪ੍ਰਧਾਨ ਚੀਫ ਖਾਲਸਾ ਦੀਵਾਨ ਚਰਨਜੀਤ ਸਿੰਘ ਚੱਢਾ ਨੇ ਇਸ ਕੰਮ ਲਈ ਜਗਦੀਪ ਸਿੰਘ ਪੰਨੂ ਸਮੇਤ ਕਾਲਜ ਸਟਾਫ ਤੇ ਵਿਦਿਆਰਥੀਆਂ ਵਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਵਿਦਿਆਰਤੀਆਂ ਨੁੰ ਦੇਸ਼ ਹਿੱਤ `ਚ ਆਪਣੇ ਫਰਜ ਨਿੜਾਉਣ ਲਈ ਪ੍ਰੇਰਿਤ ਕੀਤਾ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media