Saturday, August 8, 2026

ਚਾਰ ਮਹੀਨਿਆਂ `ਚ `ਕਿਸਾਨ ਖੁਦਕੁਸ਼ੀਆਂ` ਦੇ ਹੈਰਾਨਕੁੰਨ ਅੰਕੜੇ, ਜਾਣੋ ਕਿੰਨੇਂ ਕਿਸਾਨਾਂ ਨੇ ਗਲ ਲਾਈ ਮੌਤ

ਧੂਰੀ /ਸੰਗਰੂਰ, 11 ਅਗਸਤ (ਪੰਜਾਬ ਪੋਸਟ- ਪ੍ਰਵੀਨ ਗਰਗ, ਮਹੇਸ਼ ਜਿੰਦਲ) – ਕੈਪਟਨ ਸਰਕਾਰ ਨੂੰ ਆਇਆ ਅਜੇ ਪੰਜ ਮਹੀਨੇ ਹੋਏ ਹਨ ਪਰ ਇਸ ਦੌਰਾਨ ਕਿਸਾਨਾਂ ਵੱਲੋਂ ਖੁਦਕੁਸ਼ੀ ਕੀਤੇ ਜਾਣ ਦੇ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ।ਕਿਸਾਨਾਂ ਵੱਲੋਂ ਆਤਮ ਹੱਤਿਆ ਕਰਨ ਦੇ ਇਹ ਅੰਕੜੇ ਬੇਹੱਦ ਹੈਰਾਨ ਕਰ ਦੇਣ ਵਾਲੇ ਹਨ।ਇਹਨਾਂ ਅੰਕੜਿਆਂ `ਤੇ ਨਜ਼ਰ ਮਾਰੀਏ ਤਾਂ ਇਹ ਸਾਹਮਣੇ ਆਉਂਦਾ ਹੈ ਕਿ ਪੰਜਾਬ ਅਤੇ ਕੇਦਰ ਦੀ ਸਿਆਸਤ ਵਿਚ ਦਮਖਮ ਦਿਖਾਉਣ ਵਾਲੇ ਸਿਆਸੀ ਆਗੂਆਂ ਦੇ ਹਲਕਿਆਂ ਦੇ ਕਿਸਾਨ ਕਰਜ਼ੇ ਤੋ ਜਿਆਦਾ ਪਰੇਸ਼ਾਨ ਹਨ।ਕੇਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਹਲਕਿਆਂ ਦੇ ਕਿਸਾਨ ਕਰਜ਼ੇ ਤੋ ਜਿਆਦਾ ਪਰੇਸ਼ਾਨ ਹਨ।ਆਮ ਆਦਮੀ ਦੇ ਪੰਜਾਬ ਪ੍ਰਧਾਨ ਅਤੇ ਸਾਂਸਦ ਭਗਵੰਤ ਮਾਨ ਦੇ ਸੰਸਦੀ ਖੇਤਰ ਸੰਗਰੂਰ ਵਿਚ ਵੀ ਕੁੱਝ ਅਜਿਹਾ ਹੀ ਆਲਮ ਹੈ।ਪੰਜਾਬ ਦੇ ਮਾਲਵਾ ਇਲਾਕੇ ਦੇ ਜ਼ਿਆਦਾਤਰ ਕਿਸਾਨਾਂ ਨੇ ਮੌਤ ਨੂੰ ਗਲੇ ਲਾਇਆ ਹੈ।ਕਿਸਾਨਾਂ ਦੇ ਆਤਮ ਹੱਤਿਆ ਕਰਨ ਦਾ ਉਕਤ ਦਾਅਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕੀਤਾ ਹੈ।ਹਾਲਾਂਕਿ ਯੂਨੀਅਨ ਦਾ ਦਾਅਵਾ ਹੈ ਕਿ ਜੇਕਰ ਗਹਿਰਾਈ ਨਾਲ ਜਾਂਚ ਕੀਤੀ ਜਾਵੇ ਤਾਂ ਕਿਸਾਨ ਆਤਮ ਹੱਤਿਆ ਦਾ ਅੰਕੜਾ 200 ਦੇ ਪਾਰ ਹੋਵੇਗਾ।ਅੱਜ ਭਾਕਿਯੂ ਏਕਤਾ ਉਗਰਾਹਾਂ ਨੇ ਇਕ ਅਪ੍ਰੈਲ ਤੋਂ ਲੈ ਕੇ 7 ਅਗਸਤ ਤੱਕ ਪੰਜਾਬ ਵਿਚ ਆਰਥਿਕ ਤੰਗੀ ਦੇ ਚਲਦਿਆਂ ਕਿਸਾਨਾਂ ਵੱਲੋਂ ਆਤਮ ਹੱਤਿਆ ਕਰਨ ਦੀ ਸੂਚੀ ਜਾਰੀ ਕੀਤੀ ਹੈ।ਸੰਗਰੂਰ ਅਤੇ ਬਰਨਾਲਾ ਦੇ 40 ਤੋਂ ਜ਼ਿਆਦਾ ਕਿਸਾਨਾਂ ਨੇ ਮੌਤ ਨੂੰ ਗਲੇ ਲਾਇਆ ਹੈ।
ਇਸ ਤੋ ਇਲਾਵਾ ਫਤਿਹਗੜ ਸਾਹਿਬ, ਪਟਿਆਲਾ, ਲੁਧਿਆਣਾ, ਫਰੀਦਕੋਟ, ਮੁਕਤਸਰ, ਫਿਰੋਜ਼ਪੁਰ, ਗੁਰਦਾਸਪੁਰ, ਤਰਨਤਾਰਨ ਆਦਿ ਜ਼ਿਲ੍ਹਿਆਂ ਦੇ ਕਿਸਾਨ ਵੀ ਖੁਦਕੁਸ਼ੀਆਂ ਕਰ ਰਹੇ ਹਨ।ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਸਰਕਾਰ ਵੱਲੋਂ 80 ਕਿਸਾਨਾਂ ਵੱਲੋਂ ਆਤਮ ਹੱਤਿਆ ਕਰਨ ਸੰਬੰਧੀ ਦਾਅਵਾ ਕੀਤਾ ਗਿਆ ਸੀ ਜਦਕਿ ਉਕਤ ਦਾਅਵਾ ਸੱਚਾਈ ਤੋ ਕੋਹਾਂ ਦੂਰ ਹੈ।ਪੰਜਾਬ ਵਿੱਚ ਪਿਛਲੇ ਚਾਰ ਮਹੀਨਿਆਂ ਵਿੱਚ 200 ਤੋਂ ਜਿਆਦਾ ਕਿਸਾਨ ਮੌਤ ਦੇ ਮੂੰਹ ਵਿਚ ਚਲੇ ਗਏ ਹਨ।ਕੁੱਝ ਮਾਮਲੇ ਤਾਂ ਸਾਹਮਣੇ ਵੀ ਨਹੀਂ ਆਉਦੇ ਹਨ।ਉਨਾਂ ਕਿਸਾਨਾਂ ਦੇ ਇਸ ਨਾਜ਼ੁਕ ਹਾਲਤ ਦੇ ਲਈ ਕੇਦਰ ਅਤੇ ਪੰਜਾਬ ਸਰਕਾਰ ਦੀ ਨੀਤੀਆਂ ਨੂੰ ਜਿੰਮੇਵਾਰ ਠਹਿਰਾਉਦਿਆਂ ਕਿਹਾ ਕਿ ਸਰਕਾਰ, ਖੇਤੀ ਨੂੰ ਲਾਭਦਾਇਕ ਧੰਦਾ ਬਨਾਉਣ ਅਤੇ ਕਿਸਾਨਾਂ ਦਾ ਕਰਜ ਮਾਫ ਕਰੇ।

Check Also

ਭਗਵੰਤ ਮਾਨ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਬਿਹਤਰ ਸਵੱਛਤਾ ਸੇਵਾਵਾਂ ਯਕੀਨੀ ਬਣਾਉਣ ਲਈ 60 ਐਮ.ਐਲ.ਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਮਨਜ਼ੂਰੀ

ਚੰਡੀਗੜ੍ਹ, 6ਅਗਸਤ:(ਪੰਜਾਬ ਪੋਸਟ ਬਿਊਰੋ) – ਸਾਲਾਂ ਤੋਂ ਅੰਮ੍ਰਿਤਸਰ ਦਾ ਸੀਵਰੇਜ ਸਿਸਟਮ ਇਸ ਪਵਿੱਤਰ ਸ਼ਹਿਰ ਦੀਆਂ …

Leave a Reply