ਬਠਿੰਡਾ, 12 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ ਨੇ ਹਰੇਕ ਵਾਰ ਦੀ ਤਰਾਂ ਇਸ ਸੈਸ਼ਨ (2016-17) ਵਿੱਚ ਵੀ ਬਾਬਾ ਫ਼ਰੀਦ ਸੀਨੀ. ਸੈਕੰ. ਸਕੂਲ ਬਾਰਵੀਂ ਦੇ ਨਤੀਜੇ ਵਿੱਚੋਂ ਪੰਜ ਮੈਰਿਟ ਪੁਜ਼ੀਸ਼ਨਾਂ ਹਾਸਲ ਕਰਨ ਸਦਕਾ ਜ਼ਿਲੇ ਦਾ ਮੋਹਰੀ ਸਕੂਲ ਬਣਿਆ ਰਿਹਾ।ਇਸ ਤੋਂ ਬਾਅਦ ਰੀ-ਚੈਕਿੰਗ ਦੇ ਨਤੀਜੇ ਵਿੱਚ ਸਕੂਲ ਦੀ ਇੱਕ ਹੋਰ ਵਿਦਿਆਰਥਣ ਵੀਰਕੋਮਲ ਕੌਰ ਨੇ ਮੈਰਿਟ ਲਿਸਟ ਵਿੱਚ ਆਪਣੇ ਨਾਮ ਦੀ ਝੰਡੀ ਗੱਡ ਕੇ ਸਕੂਲ ਦੀ ਸ਼ਾਨ ਵਿੱਚ ਹੋਰ ਵਾਧਾ ਕੀਤਾ ਹੈ।12ਵੀਂ ਨਾਨ-ਮੈਡੀਕਲ ਦੀ ਇਸ ਵਿਦਿਆਰਥਣ ਨੇ ਪੰਜਾਬ ਵਿੱਚੋਂ 26ਵਾਂ ਅਤੇ ਜ਼ਿਲਾ ਬਠਿੰਡਾ ਵਿੱਚੋਂ 7ਵਾਂ ਰੈਂਕ ਹਾਸਲ ਕੀਤਾ ਹੈ। ਦੱਸਣਯੋਗ ਹੈ ਕਿ ਇਹਨਾਂ 6 ਮੈਰਿਟ ਹੋਲਡਰ ਵਿਦਿਆਰਥਣਾਂ ਅਤੇ ਸਕੂਲ ਪਿੰ੍ਰਸੀਪਲ ਬਲਜਿੰਦਰ ਸਿੰਘ ਨੂੰ ਖਾਸ ਤੌਰ ’ਤੇ 15 ਅਗਸਤ ਦੇ ਸ਼ੁਭ ਦਿਹਾੜੇ ਮੌਕੇ ਜ਼ਿਲਾ ਪੱਧਰੀ ਸਮਾਗਮ ਦੌਰਾਨ ਸਨਮਾਨਿਤ ਕੀਤਾ ਜਾ ਰਿਹਾ ਹੈ। ਸਕੂਲ ਪਿ੍ਰੰਸੀਪਲ ਨੇ ਦੱਸਿਆ ਕਿ ਬਠਿੰਡੇ ਜ਼ਿਲੇ ਵਿੱਚ ਕੁੱਲ 13 ਮੈਰਿਟ ਪੁਜ਼ੀਸ਼ਨਾਂ ਵਿੱਚੋਂ 6 ਪੁਜ਼ੀਸ਼ਨਾਂ ਹਾਸਲ ਕਰਨ ਸਦਕਾ ਬਾਬਾ ਫ਼ਰੀਦ ਸੀਨੀ. ਸੈਕੰ. ਸਕੂਲ ਜ਼ਿਲੇ ਭਰ ਵਿੱਚੋਂ ਨੰਬਰ ਵਨ ਸਕੂਲ ਬਣਿਆ ਹੈ। ਚੇਅਰਮੈਨ ਡਾ. ਗੁਰਮੀਤ ਸਿੰੰਘ ਧਾਲੀਵਾਲ ਨੇ ਮੈਰਿਟ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤੇ ਜਾਣ ਦੀ ਖ਼ਬਰ ਤੋਂ ਬਾਅਦ ਸਭ ਨਾਲ ਖੁਸ਼ੀ ਸਾਂਝੀ ਕਰਦੇ ਹੋਏ ਅਧਿਆਪਿਕਾਂ, ਮਾਪਿਆਂ ਅਤੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਕਿਸੇ ਵੀ ਸੰਸਥਾ ਨੂੰ ਉਸ ਦੀਆਂ ਹਰੇਕ ਖੇਤਰ ਵਿੱਚ ਕੀਤੀਆ ਪ੍ਰਾਪਤੀਆਂ ਹੀ ਚੋਟੀ ਤੇ ਲੈ ਕੇ ਜਾਂਦੀਆਂ ਹਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media