Wednesday, December 25, 2024

ਬਠਿੰਡਾ ’ਚ ਸੁਪਰ-7 ਕਬੱਡੀ ਲੀਗ ਲਈ ਤਿੰਨ ਜ਼ਿਲਿਆਂ ਦੇ ਖਿਡਾਰੀਆਂ ਦੇ ਹੋਏ ਟਰਾਇਲ

PPN1208201703ਬਠਿੰਡਾ, 12 ਅਗਸਤ (ਪੰਜਾਬ ਪੋਸਟ- ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ ਦੇ ਗਰਾਊਂਡ ’ਚ ਪੰਜਾਬ ਕਬੱਡੀ ਐਸੋਸੀਏਸ਼ਨ ਵਲੋਂ ਸਵ: ਗੁਰਦੀਪ ਸਿੰਘ ਮੱਲੀ ਮੈਮੋਰੀਅਲ ਸਪੋਰਟਸ ਐਂਡ ਕਲਚਰਲ ਸੁਸਾਇਟੀ ਫਰੀਦਕੋਟ ਦੇ ਸਹਿਯੋਗ ਨਾਲ ਕਰਵਾਈ ਜਾਣ ਵਾਲੀ ਨੈਸ਼ਨਲ ਸਟਾਇਲ ਕਬੱਡੀ ਦੀ ਪਹਿਲੀ ਸੁਪਰ-7 ਕਬੱਡੀ ਲੀਗ ਲਈ ਖਿਡਾਰੀਆਂ ਦੇ ਟਰਾਇਲ ਹੋਏ। ਪੰਜਾਬ ਕਬੱਡੀ ਐਸੋਸੀਏਸ਼ਨ ਦੇ ਸੈਕਟਰੀ ਅਮਨਪ੍ਰੀਤ ਸਿੰਘ ਮੱਲੀ, ਲੀਗ ਡਾਇਰੈਕਟਰ ਬਲਕਰਨ ਸਿੰਘ ਫਰੀਦਕੋਟ, ਅੰਮਿ੍ਰਤਪਾਲ ਸਿੰਘ, ਸਵਰਨ ਸਿੰਘ, ਅੰਗਰੇਜ ਸਿੰਘ, ਰਾਮ ਸਿੰਘ, ਲਾਲਜੀਤ ਸਿੰਘ ਤੇ ਜ਼ਿਲਾ ਸੈਕਟਰੀ ਪ੍ਰੋ ਸੁਰਜੀਤ ਸਿੰਘ ਦੀ ਦੇਖਰੇਖ ’ਚ ਹੋਏ ਟਰਾਇਲਾਂ ’ਚ ਬਠਿੰਡਾ ਮਾਨਸਾ ਅਤੇ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ 131 ਖਿਡਾਰੀਆਂ ਨੇ ਭਾਗ ਲਿਆ।ਚੋਣ ਕਮੇਟੀ ਨੇ ਸਮੂਹ ਖਿਡਾਰੀਆਂ ਦੇ ਤਿੰਨ ਰਾਊਂਡ ’ਚ ਟਰਾਇਲ ਲਏ ਅਤੇ ਖਿਡਾਰੀਆਂ ਨੇ ਗਰਮੀ ਦੇ ਬਾਵਜੂਦ ਟਰਾਇਲਾਂ ’ਚ ਆਪਣੀ ਕਾਬਲੀਅਤ ਵਿਖਾਈ। ਟਰਾਇਲਾਂ ਵਿਚੋਂ ਤਕਰੀਬਨ 50 ਖਿਡਾਰੀਆਂ ਦੀ ਚੋਣ ਕੀਤੀ ਗਈ ਹੈ।
ਇਸ ਮੌਕੇ ਅਮਨਪ੍ਰੀਤ ਸਿੰਘ ਮੱਲੀ ਤੇ ਬਲਕਰਨ ਸਿੰਘ ਨੇ ਦੱਸਿਆ ਕਿ 25 ਸਤੰਬਰ ਤੋਂ 10 ਅਕਤੂਬਰ ਤੱਕ ਹੋਣ ਵਾਲੀ ਸੁਪਰ7 ਕਬੱਡੀ ਲੀਗ ਲਈ ਸਾਰੇ ਜ਼ਿਲਿਆਂ ’ਚੋਂ ਖਿਡਾਰੀਆਂ ਦੀ ਚੋਣ ਕੀਤੀ ਜਾਵੇਗੀ।ਪਿਛੋ ਟਰਾਇਲਾਂ ’ਚ ਚੁਣੇ ਖਿਡਾਰੀਆਂ ਦੀ ਮੈਰਿਟ ਬਣਾਕੇ ਲੀਗ ’ਚ ਹਿੱਸਾ ਲੈਣ ਵਾਲੇ ਖਿਡਾਰੀਆਂ ਲਈ ਚੋਣ ਕੀਤੀ ਜਾਵੇਗੀ। ਲੀਗ ’ਚ ਖੇਡਣ ਵਾਲੇ ਸਾਰੇ ਖਿਡਾਰੀਆਂ ਲਈ ਰਹਿਦ ਅਤੇ ਖਾਣ ਪੀਣ ਦਾ ਪੂਰਾ ਪ੍ਰਬੰਧ ਕੀਤਾ ਜਾਵੇਗਾ।ਇਹ ਲੀਗ ਰੰਗਦਾਰ ਗੱਦਿਆਂ ਉੱਪਰ ਹੋਵੇਗੀ। ਪ੍ਰੋ. ਸੁਰਜੀਤ ਸਿੰਘ ਨੇ ਕਿਹਾ ਕਿ ਨੈਸ਼ਨਲ ਸਟਾਇਲ ਕਬੱਡੀ ਦੀ ਲੀਗ ਸੁਰੂ ਹੋਣ ਨਾਲ ਖਿਡਾਰੀਆਂ ਨੂੰ ਇਕ ਨਵਾਂ ਪਲੇਟ ਫਾਰਮ ਮਿਲੇਗਾ। ਇਸ ਮੌਕੇ ਟਰਾਇਲਾਂ ਵਿਚ ਤੇਜਿੰਦਰ ਸਿੰਘ ਮਿੱਡੂਖੇੜਾ ਅਤੇ ਹਰਪ੍ਰੀਤ ਬਾਬਾ ਕਬੱਡੀ ਕੋਚ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਵਾਈ। ਇਸ ਦੌਰਾਨ ਜ਼ਿਲਾ ਕਬੱਡੀ ਐਸੋਸੀਏਸ਼ਨ ਦੇ ਸਕੱਤਰ ਅਜੈਬ ਸਿੰਘ ਕੈਲੇ, ਕਬੱਡੀ ਕੋਚ ਮਦਨ ਲਾਲ, ਹਰਜਿੰਦਰ ਸਿੰਘ ਜਿੰਦਾ, ਜਸਪਾਲ ਸਿੰਘ ਸੀਰਾ, ਸੀਰਾ ਜੰਡਾਂਵਾਲਾ, ਸੁਖਦੇਵ ਸਿੰਘ ਤੋਤਾ ਮਾਨਸਾ, ਬਲਜੀਤ ਸਿੰਘ ਮੁਕਤਸਰ ਸਾਹਿਬ, ਧਰਮਿੰਦਰ ਮਾਨ, ਲਾਲਾ ਤੁੰਗਵਾਲੀ, ਰਘਬੀਰ ਸਿੰਘ ਲੈਕਚਰਾਰ ਆਦਿ ਮੌਜੂਦ ਸਨ। ਲੀਗ ਪ੍ਰਬੰਧਕਾਂ ਨੇ ਦੱਸਿਆ ਕਿ 13 ਅਗਸਤ ਨੂੰ ਨਿਹਾਲ ਸਿੰਘ ਵਾਲਾ (ਮੋਗਾ) ਵਿਖੇ ਹੋਣ ਵਾਲੇ ਮੋਗਾ ਤੇ ਲੁਧਿਆਣਾ ਜ਼ਿਲਿਆਂ ਦੇ ਖਿਡਾਰੀਆਂ ਦੇ ਟਰਾਇਲਾਂ ’ਚ ਰੱਦੋ-ਬਦਲ ਕੀਤਾ ਗਿਆ। ਮੋਗਾ ਜ਼ਿਲੇ ਦੇ ਖਿਡਾਰੀਆਂ ਦੇ ਟਰਾਇਲ 13 ਅਗਸਤ ਨੂੰ ਨਹਿਰੂ ਸਟੇਡੀਅਮ, ਫਰੀਦਕੋਟ ਵਿਖੇ ਫਰੀਦਕੋਟ, ਫਾਜ਼ਿਲਕਾ ਤੇ ਫਿਰੋਜ਼ਪੁਰ ਦੇ ਖਿਡਾਰੀਆਂ ਦੇ ਨਾਲ ਹੀ ਕਰਵਾਏ ਜਾਣਗੇ।ਇਸੇ ਤਰਾਂ 17 ਅਗਸਤ ਨੂੰ ਲੁਧਿਆਣਾ ਦੇ ਖਿਡਾਰੀਆਂ ਦੇ ਟਰਾਇਲ ਮਾਤਾ ਗੁਜਰੀ ਕਾਲਜ, ਫਤਿਹਗੜ ਸਾਹਿਬ ਵਿਖੇ ਹੋਣਗੇ ਜਿਥੇ ਫਤਿਹਗੜ ਸਾਹਿਬ ਤੇ ਮੋਹਾਲੀ ਜ਼ਿਲਿਆਂ ਨਾਲ ਸਬੰਧਿਤ ਖਿਡਾਰੀਆਂ ਦੇ ਟਰਾਇਲ ਹੋਣੇ ਹਨ।ਉਨਾਂ ਦੱਸਿਆ ਕਿ ਲੀਗ ਲਈ ਟਰਾਇਲ ਦੇਣ ਵਾਲੇ ਖਿਡਾਰੀਆਂ ਦਾ ਭਾਰ 65 ਕਿੱਲੋ ਤੋਂ ਘੱਟ ਅਤੇ 85 ਕਿਲੋ ਤੋਂ ਵੱਧ ਨਹੀਂ ਹੋਣਾ ਚਾਹੀਦਾ।ਖਿਡਾਰੀਆਂ ਕੋਲ ਪੰਜਾਬ ਦਾ ਰਿਹਾਇਸ਼ੀ ਸਬੂਤ ਹੋਣਾ ਜ਼ਰੂਰੀ ਹੈ। ਬਾਕੀ ਜ਼ਿਲਿਆਂ ਦੇ ਟਰਾਇਲ ਪਹਿਲਾਂ ਦਿੱਤੀਆਂ ਤਾਰੀਖਾਂ ਮੁਤਾਬਿਕ ਹੀ ਹੋਣਗੇ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …

Leave a Reply