Thursday, August 6, 2026

ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਦੀਆਂ ਵਿਦਿਆਰਥਣਾਂ ਰਹੀਆਂ ਅੱਵਲ

PPN1208201705ਅੰਮ੍ਰਿਤਸਰ, 12 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੁਮੈਨ, ਅੰਮ੍ਰਿਤਸਰ ਦੇ ਬੀ.ਬੀ.ਏ ਸਮੈਸਟਰ ਦੂਜਾ ਦੀਆਂ ਵਿਦਿਆਰਥਣਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਮਈ 2017 ‘ਚ ਆਯੋਜਿਤ ਪ੍ਰੀਖਿਆਵਾਂ ਵਿਚ਼ੋ ਉੱਚ ਸਥਾਨ ਹਾਸਿਲ ਕੀਤਾ।ਸਮੈਸਟਰ ਦੂਜਾ ਦੀ ਤਮੰਨਾ ਅਰੋੜਾ ਨੇ ਦੂਜਾ ਸਥਾਨ, ਮਹਿਕ ਪੁਰੀ ਨੇ ਚੌਥਾ, ਰਿਚਾ ਸੋਨੀ ਨੇ ਛੇਵਾਂ ਅਤੇ ਸ਼ਿਫਾਲੀ ਠਾਕੁਰ ਤੇ ਮੁਸਕਾਨ ਭੰਡਾਰੀ ਦੋਵਾਂ ਨੇ ਮੈਰਿਟ ‘ਚ ਨੌਵਾਂ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਨਾਮ ਰੋਸ਼ਨ ਕੀਤਾ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਅਵੱਲ ਆਈਆਂ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਭਵਿੱਖ ਵਿੱਚ ਵੀ ਅਜਿਹੇ ਨਤੀਜੇ ਲਿਆਉਣ ਲਈ ਪ੍ਰੇਰਿਤ ਕੀਤਾ ਅਤੇ ਨਾਲ ਹੀ ਉਨ੍ਹਾਂ ਵਿਦਿਆਰਥਣਾਂ ਨੂੰ ਮੈਰਿਟ ਸਥਾਨ ਤੇ ਪਹੁੰਚਾਉਣ ਵਾਲੇ ਅਧਿਆਪਕਾਂ ਦੀ ਸਖ਼ਤ ਮਿਹਨਤ ਦੀ ਸ਼ਲਾਘਾ ਕੀਤੀ।ਡਾ. ਨੀਨੂੰ ਕੇ. ਮਲਹੌਤਰਾ, ਮੁੱਖੀ, ਪੀ.ਜੀ ਕਾਮਰਸ ਅਤੇ ਬਿਜ਼ਨਸ ਵਿਭਾਗ, ਡਾ. ਸਿਮਰਦੀਪ, ਡੀਨ ਅਕਾਦਮਿਕ ਅਤੇ ਸ੍ਰੀਮਤੀ ਪੂਨਮ ਕੋਹਲੀ, ਡੀਨ ਡਿਸਪਲੈਨ ਸਮੇਤ ਹੋਰ ਸਟਾਫ ਮੈਂਬਰਾਂ ਨੇ ਵਿਦਿਆਰਥਣਾਂ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਉਤੇ ਮੁਬਾਰਕਾਂ ਦਿੱਤੀਆਂ।

Check Also

ਹਲਕਾ ਪੱਛਮੀ ‘ਚ 2022 ਤੋਂ ਹੁਣ ਤੱਕ ਕਰੀਬ 23 ਕਰੋੜ ਨਾਲ ਸੀਵਰੇਜ਼ ਪਾਈਪਾਂ ਬਦਲਣ ਦਾ ਕੰਮ ਹੋਇਆ – ਡਾ. ਜਸਬੀਰ ਸਿੰਘ ਸੰਧੂ

ਅੰਮ੍ਰਿਤਸਰ, 5 ਅਗਸਤ (ਸੁਖਬੀਰ ਸਿੰਘ)) – ਹਲਕਾ ਅੰਮ੍ਰਿਤਸਰ ਪੱਛਮੀ ਤੋਂ ਵਿਧਾਇਕ ਡਾ. ਜਸਬੀਰ ਸਿੰਘ ਸੰਧੂ …

Leave a Reply