ਦਿੱਲੀ, 13 ਅਗਸਤ (ਪੰਜਾਬ ਪਸੋਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਨੇ ਸਾਬਕਾ ਉਪ
ਰਾਸ਼ਟਰਪਤੀ ਹਾਮਿਦ ਅੰਸਾਰੀ ਵੱਲੋਂ ਮੌਜੂਦਾ ਸਮੇਂ ’ਚ ਘੱਟਗਿਣਤੀ ਕੌਮਾਂ ’ਚ ਆਈ ਆਸੁਰੱਖਿਆ ਦੀ ਭਾਵਨਾਂ ਦਾ ਸਮਰਥਨ ਕਰਦੇ ਹੋਏ ਇਸ ਸਬੰਧੀ ਦੋਸ਼ੀਆਂ ਨੂੰ ਸਖਤ ਸਜਾਵਾਂ ਦਿਵਾਉਣ ਦੀ ਹਮਾਇਤ ਕੀਤੀ।ਜੀ.ਕੇ ਨੇ ਕਿਹਾ ਕਿ 1984 ’ਚ ਜਿਸ ਪ੍ਰਕਾਰ ਸਿੱਖਾਂ ਨੂੰ ਭੀੜ ਨੇ ਨਿਸ਼ਾਨਾ ਬਣਾਇਆ ਸੀ, ਬਿਲਕੁੱਲ ਉਸੇ ਤਰਜ਼ ’ਤੇ ਘੱਟਗਿਣਤੀ ਭਾਈਚਾਰੇ ਦੇ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਥਿਤ ਗੌਰੱਖਿਅਕਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਹਮਾਇਤ ਭਰੇ ਦਿੱਤੇ ਗਏ ਬਿਆਨ ਦਾ ਹਵਾਲਾ ਦਿੰਦੇ ਹੋਏ ਜੀ.ਕੇ ਨੇ ਸਾਫ ਕਿਹਾ ਕਿ ਖਾਲੀ ਬਿਆਨ ਦੇਣ ਨਾਲ ਕੁੱਝ ਨਹੀਂ ਹੋਵੇਗਾ, ਸਗੋਂ ਹਮਲਾਵਰਾਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।ਸਿਰਸਾ ਨੇ ਵੀ ਕੁੱਝ ਸਿੱਖਾਂ ਦੇ ਨਾਲ ਦੇਸ਼ ’ਚ ਭੀੜ ਵੱਲੋਂ ਹੋਏ ਹਮਲਿਆਂ ਨੂੰ ਸ਼ਰਮਨਾਕ ਦੱਸਿਆ।
ਇੱਥੇ ਦੱਸ ਦੇਈਏ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋਫੈਸਰ ਕ੍ਰਿਪਾਲ ਸਿੰਘ ਬਡੂੰਗਰ ਨੇ ਵੀ ਕੱਲ ਅੰਸਾਰੀ ਵੱਲੋਂ ਦਿੱਤੇ ਗਏ ਬਿਆਨ ਦੀ ਹਿਮਾਇਤ ਕਰਦੇ ਹੋਏ ਦੇਸ਼ ’ਚ ਘੱਟਗਿਣਤੀਆਂ ਖਿਲਾਫ਼ ਲਗਾਤਾਰ ਧੱਕੇ ਹੋਣ ਦਾ ਦਾਅਵਾ ਕੀਤਾ ਸੀ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media