ਅੰਮ੍ਰਿਤਸਰ, 13 ਅਗਸਤ (ਪੰਜਾਬ ਪੋਸਟ- ਸੰਧੂ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ `ਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਵੱਲੋਂ ਹਿੰਦੂ ਸਭਾ ਕਾਲਜ ਵਿਖੇ ਜ਼ਿਲ੍ਹਾ ਪੱਧਰੀ ਸਾਉਣ ਮਹੀਨਾ 
ਉਤਸਵ ਮਨਾਏ ਜਾਣ ਦੌਰਾਨ “ਬੇਟੀ ਬਚਾਓੁ ਤੇ ਬੇਟੀ ਪੜ੍ਹਾਓੁ” ਨਾਅਰੇ ਨੂੰ ਅੱਗੇ ਵਧਾਉਂਦਿਆਂ ਵੱਖ-ਵੱਖ ਖੇਤਰਾਂ ਦੇ ਵਿੱਚ ਅਹਿਮ ਮੱਲ੍ਹਾਾਂ ਮਾਰਨ ਵਾਲੀਆਂ ਉਦਮੀ ਤੇ ਹੋਣਹਾਰ ਮਹਿਲਾਵਾਂ ਤੇ ਲੜਕੀਆਂ ਨੂੰ ਵਿਸ਼ੇਸ਼ ਤੌਰ `ਤੇ ਸਰਕਾਰੀ ਵਲੋਂ ਸਨਮਾਨਿਤ ਕੀਤੇ ਜਾਣ ਦੇ ਸਿਲਸਿਲੇ ਤਹਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਾਕਸਿੰਗ ਸੈਂਟਰ ਦੀ ਕੌਮੀ ਬਾਕਸਿੰਗ ਖਿਡਾਰਨ ਤੇ ਸ.ਸ.ਸ.ਸ. (ਛੇਹਰਟਾ) ਦੀ ਵਿਦਿਆਰਥਣ ਦਿਕਸ਼ਾ ਰਾਜਪੂਤ ਤੇ ਪੰਜਾਬ ਦੀ ਸਭ ਤੋਂ ਛੋਟੀ ਉਮਰ ਦੀ ਬਾਕਸਿੰਗ ਖਿਡਾਰਨ ਸੂਬਾ ਚੈਂਪੀਅਨ ਐਨਮ ਸੰਧੂ ਨੂੰ ਡੀ.ਸੀ ਕਮਲਦੀਪ ਸਿੰਘ ਸੰਘਾ ਤੇ ਹੋਰ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੇ ਵੱਲੋਂ ਵਿਸ਼ੇਸ਼ ਤੌਰ `ਤੇ ਸਨਮਾਨਿਤ ਕੀਤਾ ਗਿਆ। ਜੀ.ਐਨ.ਡੀ.ਯੂ ਦੇ ਬਾਕਸਿੰਗ ਸੈਂਟਰ ਵਿਖੇ ਪੁੱਜੀਆਂ ਖਿਡਾਰਨਾਂ ਦਾ ਸਾਬਕਾ ਏ.ਈ.ਓ ਕੁਲਜਿੰਦਰ ਸਿੰਘ ਮੱਲ੍ਹੀ, ਕੌਮੀ ਬਾਕਸਿੰਗ ਕੋਚ ਬਲਕਾਰ ਸਿੰਘ ਤੇ ਸਾਥੀ ਖਿਡਾਰਨਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
ਇਸ ਮੌਕੇ ਸਾਬਕਾ ਏ.ਈ.ਓ ਤੇ ਅੰਤਰਰਾਸ਼ਟਰੀ ਹਾਕੀ ਖਿਡਾਰੀ ਕੁਲਜਿੰਦਰ ਸਿੰਘ ਨੇ ਕਿਹਾ ਖਿਡਾਰਨਾਂ ਦੀ ਇਸ ਪ੍ਰਾਪਤੀ ਦਾ ਸਿਹਰਾ ਸਕੂਲ ਪ੍ਰਿੰਸੀਪਲ ਮੈਡਮ ਮਨਜੀਤ ਕੌਰ, ਡੀ.ਪੀ.ਈ ਸਲਵਿੰਦਰ ਸਿੰਘ, ਇੰਚਾਰਜ ਮੈਡਮ ਸਰਬਜੀਤ ਕੌਰ ਤੇ ਕੋਚ ਬਲਕਾਰ ਸਿੰਘ ਸਿਰ ਬੰਨਿਆ ਉਨ੍ਹਾਂ ਦੱਸਿਆ ਕਿ ਦੋਵੇਂ ਖਿਡਾਰਨਾਂ ਨੇ ਬਠਿੰਡਾ ਵਿਖੇ ਹੋਈ ਮਹਿਲਾਵਾਂ ਦੀ ਓਪਨ ਬਾਕਸਿੰਗ ਚੈਂਪੀਅਨਸ਼ਿਪ ਦੇ ਦੌਰਾਨ ਮੋਹਰੀ ਰਹਿੰਦੇ ਹੋਏ ਚੈਂਪੀਅਨ ਤਾਜ ਪਹਿਣ ਕੇ ਕੌਮੀ ਪੱਧਰ ਦੀ ਖੇਡ ਪ੍ਰਤੀਯੋਗਤਾ ਦੇ ਵਿੱਚ ਸ਼ਮੂਲੀਅਤ ਕਰਨ ਲਈ ਰਾਹ ਪੱਧਰਾ ਕੀਤਾ ਹੈ।
Punjab Post Daily Online Newspaper & Print Media