ਅੰਮ੍ਰਿਤਸਰ, 13 ਅਗਸਤ (ਪੰਜਾਬ ਪੋਸਟ- ਸੰਧੂ) – ਤੀਆਂ ਤੇ ਧੀਆਂ ਦੀ ਹੋਂਦ ਨੂੰ ਬਰਕਰਾਰ ਰੱਖਣ ਲਈ ਪੰਜਾਬੀਆਂ ਦੇ ਰਵਾਇਤੀ ਤੇ ਵਿਰਾਸਤੀ
ਮੇਲਾ `ਤੀਆਂ ਤੀਜ ਦੀਆਂ` ਮਨਾਏ ਜਾਣ ਦੇ ਸਿਲਸਿਲੇ ਤਹਿਤ ਸਥਾਨਕ ਅੰਤਰਯਾਮੀ ਕਲੌਨੀ ਵਿਖੇ ਸਥਿਤ ਯੂ.ਕੇ ਪ੍ਰਣਾਲੀ ਦੇ ਪਲੇਠੇ ਨਿਊ ਫਲਾਵਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਕੂਲ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਯੂ.ਕੇ ਦੇ ਦਿਸ਼ਾ ਨਿਰਦੇਸ਼ਾਂ ਅਤੇ ਪ੍ਰਿੰਸੀਪਲ ਕੁਲਵਿੰਦਰ ਕੌਰ ਦੇ ਪ੍ਰਬੰਧਾਂ ਹੇਠ ਮੇਲਾ ਤੀਆਂ ਤੀਜ ਦਾ ਮਨਾਇਆ ਗਿਆ। ਜਿਸ ਦੌਰਾਨ ਸਕੂਲ ਅਧਿਆਪਕਾਂ, ਵਿਦਿਆਰਥੀਆਂ ਤੇ ਮਾਪਿਆ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ।ਵਿਰਾਸਤੀ ਪੰਜਾਬੀ ਰਹੁ-ਰੀਤਾਂ, ਰਵਾਇਤਾਂ ਤੇ ਪਰੰਪਰਾਵਾਂ ਦੀ ਬਾਤ ਪਾਉਂਦੇ ਇਸ ਮੇਲੇ ਦੌਰਾਨ ਵਿਦਿਆਰਥੀਆ ਨੇ ਰਵਾਇਤੀ ਪੰਜਾਬੀ ਪਹਿਰਾਵੇ ਦੇ ਵਿੱਚ ਪੰਜਾਬੀ ਸੱਭਿਆਚਾਰਕ ਵੰਨਗੀਆਂ ਭਰਪੂਰ ਰੰਗਾਰੰਗ ਪ੍ਰੋਗ੍ਰਾਮ ਦੀ ਪੇਸ਼ਕਾਰੀ ਕਰਨ ਦੇ ਨਾਲ-ਨਾਲ ਪੰਜਾਬੀ ਵਿਰਾਸਤੀ ਲੋਕ ਨਾਚ ਗਿੱਧੇ ਤੇ ਭੰਗੜੇ ਦੀ ਪੇਸ਼ਕਾਰੀ ਨਾਲ ਸਭ ਨੂੰ ਨੱਚਣ ਲਈ ਮਜ਼ਬੂਰ ਕੀਤਾ ਜਦੋਂ ਕਿ ਵਿਦਿਆਰਥਣਾਂ ਵੱਲੋਂ ਜਾਗੋ ਤੇ ਸੰਮੀ ਦੀ ਪੇਸ਼ਕਾਰੀ ਪੁਰਾਤਨ ਸੱਭਿਆਚਾਰ ਦੀ ਬਾਤ ਪਾ ਗਈ। ਪੰਜਾਬੀ ਸੱਭਿਆਚਾਰਕ ਪਹਿਰਾਵਾ ਪ੍ਰਤੀਯੋਗਤਾ ਦੇ ਵਿੱਚ ਮਨਮੀਤ ਕੌਰ ਨੇ ਮੋਹਰੀ ਰਹਿ ਕੇ ਵਕਾਰੀ ਮਿਸ ਪੰਜਾਬਣ ਦਾ ਐਵਾਰਡ ਹਾਸਲ ਕੀਤਾ, ਪ੍ਰਬੰਧਕਾਂ ਵੱਲੋਂ ਉਸ ਨੂੰ ਕਰਾਉਨ ਪਹਿਣਾ ਕੇ ਯਾਦਗਾਰੀ ਚਿੰਨ੍ਹ ਨਾਲ ਸਨਮਾਨਿਆ ਗਿਆ। ਵਿਰਾਸਤੀ ਪੰਜਾਬੀ ਖੀਰ ਅਤੇ ਪੂੜੇ ਵੀ ਵੰਡੇ ਗਏ।
ਚੇਅਰਮੈਨ ਹਰਪਾਲ ਸਿੰਘ ਯੂ.ਕੇ ਤੇ ਪ੍ਰਿੰਸੀਪਲ ਕੁਲਵਿੰਦਰ ਕੌਰ ਨੇ ਸਾਂਝੇ ਤੇ ਵਿਦਿਆਰਥੀਆਂ ਦੇ ਰੂ-ਬ-ਰੂ ਹੁੰਦਿਆਂ ਮੇਲਾ ਤੀਆਂ ਤੀਜ ਦੇ ਮਹੱਤਵ ਤੇ ਇਸ ਦੇ ਪੁਰਾਤਨ ਇਤਿਹਾਸ ਦੀ ਜਾਣਕਾਰੀ ਦਿੱਤੀ। ਇਸ ਮੌਕੇ ਸਕੱਤਰ ਲਖਵਿੰਦਰ ਸਿੰਘ ਢਿੱਲੋਂ, ਵਾਈਸ ਚੇਅਰਮੈਨ ਮਨਿੰਦਰ ਸਿੰਘ ਮਨੀ, ਮੈਨੇਜਰ ਰਾਜਵਿੰਦਰ ਕੌਰ, ਵਾਈਸ ਪ੍ਰਿੰਸੀਪਲ ਤਾਨੀਆ ਭਾਟੀਆ, ਮੈਂਬਰ ਲਕਸ਼ਮਿੰਦਰ ਕੋਰ ਢਿੱਲੋਂ, ਗੁਰਮੇਜ ਸਿੰਘ ਰਾਜੂ, ਅਮਰਜੀਤ ਕੋਰ ਆਦਿ ਹਾਜ਼ਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media