Thursday, May 29, 2025
Breaking News

ਆਮ ਬਜਟ 2014-15 ਦੀਆਂ ਮੁੱਖ ਝਲਕੀਆਂ

PPN100705
ਨਵੀਂ ਦਿੱਲੀ, 10 ਜੁਲਾਈ ( ਅੰਮ੍ਰਿਤ ਲਾਲ ਮੰਨਣ)- ਵਿੱਤ ਮੰਤਰੀ ਸ਼੍ਰੀ ਅਰੁਣ ਜੇਤਲੀ ਨੇ ਅੱਜ ਸੰਸਦ ਵਿੱਚ 2014-15  ਦੇ ਆਮ ਬਜਟ ਵਿੱਚ ਵੇਤਨ ਭੋਗੀ ਵਰਗ ਨੂੰ ਕਰ ਵਿੱਚ ਛੋਟ ਬਚਟ ਦੀ ਸੀਮਾ ਵਧਾਉਣ, ਮਹਿਲਾਵਾਂ ਅਤੇ ਬੱਚਿਆਂ ਦੀਆਂ ਸਹੂਲਤਾਂ ਉਤੇ ਵਿਸ਼ੇਸ਼ ਜ਼ੋਰ , ਵਿਸ਼ਵ ਪੱਧਰ ਦੇ ਸ਼ਹਿਰਾਂ ਦੇ ਨਿਰਮਾਣ, ਸੀਨੀਅਰ ਅਧਿਕਾਰੀਆਂ ਦੇ ਕਲਿਆਣ ਅਤੇ ਪ੍ਰਧਾਨ ਮੰਤਰੀ ਦੇ ਡਰੀਮ ਪ੍ਰਾਜੈਕਟ ਗੰਗਾ ਦੀ ਧਾਰਾ ਨੂੰ ਸਾਫ ਸੁਥਰਾ ਬਣਾਉਣ ਲਈ ਵਿਸ਼ੇਸ ਬਜਟ ਦੀ ਵਿਵਸਥਾ ਵਰਗੇ ਮਹੱਤਵਪੂਰਨ ਐਲਾਨ ਕੀਤੇ ਹਨ। ਬਜਟ ਵਿੱਚ ਲਗਭਗ ਹਰੇਕ ਵਰਗ ਦਾ ਧਿਆਨ ਰੱਖਦਿਆਂ ਰਾਜਕੋਸ਼ ਘਾਟੇ ਨੂੰ ਘੱਟ ਕਰਨ ਅਤੇ ਦੇਸ਼ ਦੇ ਆਰਥਿਕ ਵਾਧੇ ਨੂੰ ਫਿਰ ਤੋਂ ਪੱਟੜੀ ਉਤੇ ਲਿਆਉਣ ਦੇ ਨਾਲ ਦੇਸ਼ ਦੀ ਅੰਦਰੂਨੀ ਅਤੇ ਸਰਹੱਦੀ ਸੁਰੱਖਿਆ ਨੂੰ ਮਜ਼ਬੂਤ ਬਣਾਉ ਣਦੇ ਯਤ ਨਕੀਤੇ ਗਏ ਹਨ। ਬਜਟ ਦੀਆਂ ਮੁੱਖ ਵਿਸ਼ੇਸ਼ਤਾਵਾਂ ਇਸ ਤਰਾਂ੍ਹ ਹਨ।
* ਵਿਅਕਤੀਗਤ ਆਮਦਨ ਕਰ ਛੂਟ ਦੀ ਹੱਦ ਦੋ ਲੱਖ ਤੋ ਵਧ ਕੇ ਢਾਈ ਲੱਖ ਰੁਪਏ ਕੀਤੀ ਗਈ,
* ਸੀਨੀਅਰ ਅਧਿਕਾਰੀਆਂ ਲਈ ਆਮਦਨ ਕਰ ਛੂਟ ਦੀ ਹੱਦ ਢਾਈ ਲੱਖ ਤੋਂ ਵਧਾ ਕੇ 3 ਲੱਖ ਰੁਪਏ ਕੀਤੀ
* ਧਾਰਾ 80 ਸੀ ਹੇਠ ਨਿਵੇਸ਼ ਦੀ ਹੱਦ ਇੱਕ ਲੱਖ ਤੋ ਵਧਾ ਕੇ ਡੇਢ ਲੱਖ ਰੁਪਏ
* ਛੋਟੇ ਉਦੱਮਾਂ ਨੂੰ ਹੱਲਾਸ਼ੇਰੀ ਦੇਣ ਲਈ ਸਾਲ ਵਿੱਚ ੨੫ ਕਰੋੜ ਤੋ ਂਵੱਧ ਨਿਵੇਸ਼ ਉਤੇ ੧੫ ਫੀਸਦੀ ਨਿਵੇਸ਼ ਭੱਤੇ ਦਾ ਪ੍ਰਸਤਾਵ
* ਵਿਸ਼ਵ ਪੱਧਰ ਦੇ ਸਮਾਰਟ ਸ਼ਹਿਰਾਂ ਲਈ 70 ਅਰਬ 60 ਕਰੋੜ ਰੁਪਏ ਦਾ ਪ੍ਰਬੰਧ
* ਧਾਰਮਿਕ ਸ਼ਹਿਰਾਂ ਲਈ ਪ੍ਰਸਾਦ ਅਤੇ ਵਿਰਾਸਤ ਸ਼ਹਿਰਾਂ ਲਈ ਹਿਰਦੇ ਦਾ ਸੁਭ ਆਰੰਭ
* ਪੰਜ ਸੈਰ ਸਪਾਟਾ ਖੇਤਰ ਬਣਾਉਣ ਲਈ ੫੦੦ ਕਰੋੜ ਰੁਪਏ ਦੀ ਵਿਵਸਥਾ
* ਮਹਿਲਾ ਅਤੇ ਬਾਲ ਵਿਕਾਸ ਉਤੇ ਵਿਸ਼ੇਸ਼ ਜ਼ੋਰ 
* ਬੇਟੀ ਬਚਾਓ ਤੇ ਬੇਟੀ ਪੜ੍ਹਾਓ ਯੋਜਨਾ ਸ਼ੁਰੂ ਕਰਨ ਦਾ ਪ੍ਰਸਤਾਵ
* ਸਰਕਾਰੀ ਸੜਕ ਆਵਾਜਾਈ ਵਿੱਚ ਮਹਿਲਾ ਸੁਰੱਖਿਆ ਲਈ ੫੦ ਕਰੋੜ ਰੁਪਏ
* ਵੱਡੇ ਸ਼ਹਿਰਾਂ ਵਿੱਚ ਮਹਿਲਾ ਸੁਰੱਖਿਆ ਵਧਾਉਣ ਉਤੇ 150 ਕਰੋੜ ਰੁਪਏ ਖਰਚ ਕੀਤੇ ਜਾਣਗੇ
* ਮਹਿਲਾ ਪੁਰਸ਼ ਭੇਦ ਭਾਵ ਦੂਰ ਕਰਨ ਲਈ ਵਿਸ਼ੇਸ਼ ਪਾਠਕ੍ਰਮ  ਅਧਿਆਏ ਸ਼ੁਰੂ ਕੀਤਾ ਜਾਵੇਗਾ
* ਸੀਨੀਅਰ ਅਧਿਕਾਰੀਆਂ ਦੇ ਕਲਿਆਣ ਉਤੇ ਵਿਸ਼ੇਸ਼ ਜ਼ੋਰ
* ਸੀਨੀਅਰ ਪੈਨਸ਼ਨ ਬੀਮਾ ਯੋਜਨਾ ਕਮੇਟੀ ਅਰਸੇ ਲਈ ਫਿਰ ਸ਼ੁਰੂ ਕਰਨ ਦਾ ਪ੍ਰਸਤਾਵ
* ਕਰਮਚਾਰੀ ਭਵਿੱਖ ਨਿਧੀ ਦੇ ਮੈਂਬਰਾਂ ਲਈ ਘੱਟੋ ਘਟ ਮਾਸਿਕ ਪੈਨਸ਼ਨ 1000 ਰੁਪਏ
* ਰਾਜਕੋਸ਼ ਘਾਟਾ ਕੁੱਲ ਘਰੇਲੂ ਉਤਪਾਦ ਦਾ 4.1 ਫੀਸਦ ਕਰਨ ਦਾ ਟੀਚਾ
* ਜੰਮੂ ਕਸ਼ਮੀਰ ਵਿੱਚ ਵਿਸ਼ਵ ਪੱਧਰੀ ਖੇਡ ਸਟੇਡੀਅਮ ਲਈ 200 ਕਰੋੜ ਰੁਪਏ
* ਮਣੀਪੁਰ ਵਿੱਚ ਖੇਡ ਯੁਨੀਵਰਸਿਟੀ ਬਣਾਉਣ ਲਈ 100 ਕਰੋੜ ਰੁਪਏ
* ਖੇਡਾਂ ਨੂੰ ਬੜ੍ਹਾਵਾਂ ਦੇਣ ਲਈ ੧੦੦ ਕਰੋੜ ਰੁਪਏ ਦੇ ਸ਼ੁਰੁਆਤੀ ਵਿਵਸਥਾ ਨਾਲ ਯੂਵਾ ਅਗਵਾਈ ਪ੍ਰੋਗਰਾਮ ਦੀ ਸ਼ੁਰੂਆਤ
* ੨੦੨੨ ਤੱਕ ਸਭ ਲਈ ਆਵਾਸ ਦੇਟੀਚੇ ਨਾਲ ਰਾਸ਼ਟਰੀ ਆਵਾਸ ਬੈਂਕ ਲਈ ੪੦ ਅਰਬ ਰੁਪਏ ਦੀ ਵਿਵਸਥਾ
* ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਬੜ੍ਹਾਵਾ ਦੇਣ ਲਈ ਦੂਜੇ ਉਪਾਵਾਂ ਦੀ ਘੋਸ਼ਣਾ 
* ਕੰਟਰੋਲ ਰੱਖਿਆ ਉਤਪਾਦਨ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਦੀ ਹੱਦ ੪੯ ਫੀਸਦ 
* ਸ਼ਿਆਮਾ ਪ੍ਰਸਾਦ ਮੁਖਰਜੀ ਪੇਂਡੂ ਸ਼ਹਿਰੀ ਮਿਸ਼ਨ ਦੀ ਸ਼ੁਰੂਆਤ
* ਹਰੇਕ ਘਰ ਵਿੱਚ 24 ਘੰਟੇ ਬਿਜਲੀ ਲਈ ਦੀਨਦਿਆਲ ਉਪਾਧਿਆਏ ਪੇਂਡੂ ਜਯੋਤੀ ਯੋਜਨਾ ਲਈ 500 ਕਰੋੜ ਰੁਪਏ
* ਦੇਸ਼ ਦੀ ਏਕਤਾ ਦੇ ਪ੍ਰਤੀਕ ਸਰਦਾਰ ਪਟੇਲ ਦੀ ਵਿਸ਼ਾਲ ਮੂਰਤੀ ਲਈ 200 ਕਰੋੜ ਰੁਪਏ।
* ਅਨੁਸੂਚਿਤ ਜਨਜਾਤੀ ਕਲਿਆਣ ਯੋਜਨਾ ਲਈ 32 ਹਜ਼ਾਰ 387 ਕਰੋੜ ਰੁਪਏ
* ਅਨੁਸੂਚਿਤ ਜਾਤੀ ਕਲਿਆਣ ਯੋਜਨਾ ਲਈ 50 ਹਜ਼ਾਰ 548 ਕਰੋੜ ਰੁਪਏ 
* ਹਰੇਕ ਭਾਰਤੀ ਨੂੰ ਇੰਟਰਨੈਟ ਉਪਲਬੱਧ ਕਰਾਉਣ ਲਈ ਡਿਜੀਟਲ ਇੰਡੀਆ ਪ੍ਰੋਗਰਾਮ
* ਵੱਖ ਵੱਖ ਤਰਾਂ੍ਹ ਦੇ ਕੁਸ਼ਲ ਪ੍ਰੋਗਰਾਮ ਲਈ ਸਕਿਲ ਇੰਡੀਆ ਦਾ  ਐਲਾਨ
* ੯ ਹਵਾਈ ਅੱਡਿਆਂ ਉਤੇ ਪੜ੍ਹਾਅਵਾਰ ਢੰਗ ਨਾਲ ਈ. ਵੀਜ਼ਾ ਦੀ ਸ਼ੁਰੂਆਤ
* ਕਿਸਾਨਾਂ ਲਈ ਇੰਕ ਹਜ਼ਾਰ ਕਰੋੜ ਰੁਪਏ ਦੀ ਵਿਵਸਥਾ ਨਾਲ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਜਾਈ ਯੋਜਨਾ
* ਵਾਰਨਸੀ ਵਿੱਚ ਹੱਥਖੱਡੀ ਵਪਾਰ ਸੁਵਿਧਾ ਕੇਂਦਰ ਅਤੇ ਸ਼ਿਲਪ ਆਜਾਇਬਘਰ
* ਪੂਰਵ ਉਤਰ ਵਿੱਚ ਰੇਲ ਸੰਪਰਕ ਵਧਾਉਣ ਲਈ ਇੰਕ ਹਜ਼ਾਰ ਕਰੋੜ ਰੁਪਏ
* 20 ਅਰਬ 37 ਕਰੋੜ ਰੁਪਏ ਦੀ ਵਿਵਸਥਾ ਨਾਲ ਕਾਇਆਕਲੱਪ ਗੰਗਾ ਬਚਾਓ ਮਿਸ਼ਨ ਨਮਾਮੇ ਗੰਗੇ 
* ਨਦੀ ਕਿਨਾਰੇ ਘਾਟਾਂ ਦਾ ਵਿਕਾਸ ਅਤੇ ਖੂਬ ਸੂਰਤੀ ਲਈ 100 ਕਰੋੜ ਰੁਪਏ
* ਪ੍ਰਵਾਸੀ ਭਾਰਤੀ ਗੰਗਾ ਨਿਧੀ ਦੀ ਸ਼ੁਰੂਆਤ
* ਕਿਸਾਨ ਵਿਕਾਸ ਪੱਤਰ ਫਿਰ ਸੁਰੂ
* 100 ਕਰੋੜ ਰੁਪਏ ਦੇ ਪ੍ਰਬੰਧ ਨਾਲ ਯੁੱਧ ਸਮਾਰਕ ਅਤੇ 50 ਕਰੋੜ ਰੁਪਏ ਦੇ ਪ੍ਰਬੰਧ ਨਾਲ ਰਾਸ਼ਅਰੀ ਪੁਲਿਸ ਸਮਾਰਕ ਦੀ ਸਥਾਪਨਾ ਦਾ ਪ੍ਰਸਤਾਵ
* {ਰੱਖਿਆ ਪ੍ਰਬੰਧ ਵਧਾ ਕੇ 2 ਲੱਖ 29 ਕਰੋੜ ਰੁਪਏ ਕੀਤਾ ਗਿਆ
* ਅੰਡੇਮਾਨ ਨਿਕੋਬਾਰ ਦੀਪ ਸਮੂਹ ਵਿੱਚ ਸੰਚਾਰ ਸਹੂਲਤਾਂ ਲਈ 150 ਕਰੋੜ ਰੁਪਏ 
* ਪੁੱਡੂਚੇਰੀ ਵਿੱਚ ਆਪਦਾ ਤਿਆਰੀ ਲਈ 188 ਕਰੋੜ ਰੁਪਏ
* ਸਮੂਦਾਇਕ ਰੇਡੀਓ ਬੜ੍ਹਾਵਾ ਦੇਣ ਲਹੀ 100ਕਰੋੜ ਰੁਪਏ ਦੀ ਨਵੀਂ ਯੋਜਨਾ
* ਸੁਰੱਖਿਅਤ ਪੀਣ ਯੋਗ ਪਾਣੀ ਪ੍ਰਬੰਧ ਕਰਾਉਣ ਲਈ 3600 ਕਰੋੜ ਰੁਪਏ
* ਦਿੱਲੀ ਨੂੰ ਵਿਸ਼ਵ ਪੱਧਰੀ ਸ਼ਹਿਰੀ ਬਣਾਉਣ ਦੇ ਉਦੇਸ਼ ਨਾਲ ਊਰਜਾ ਲਈ 200 ਅਤੇ ਜਨ ਸੁਧਾਰ ਲਈ 500 ਕਰੋੜ ਰੁਪਏ 
* ਕਿਸਾਨਾਂ ਦੀ ਸਹੂਲਤ ਲਈ ਕਿਸਾਨ ਟੀ.ਵੀ.ਚੈਨਲ ਸ਼ੁਰੂ ਕੀਤਾ ਜਾਵੇਗਾ।
* ਹਰ ਕਿਸਾਨ ਨੂੰ ਮਿਲੇਗਾ  ਭੌਂ ਪਰਖ ਕਾਰਡ 100 ਕਰੋੜ ਰੁਪਏ ਦੀ  ਨਵੀਂ ਯੋਜਨਾ
* ਪੂਰਵ ਉਤਰ ਖੇਤਰ ਲਈ 24 ਘੰਟੇ ਸੇਵਾ ਦੇਣ ਵਾਲਾ ਚੈਨਲ ਸ਼ੁਰੂ ਕਰਨ ਦਾ ਪ੍ਰਸਤਾਵ
* ਘੱਟੋ ਘੱਟ ਸਰਕਾਰ ਅਤੇ ਜ਼ਿਆਦਾ ਸ਼ਾਸਨ ਦੇ ਸਿਧਾਂਤ ਲਹੀ ਖਰਚ ਪ੍ਰਬੰਧਨ ਕਮਿਸ਼ਨ ਦਾ ਗਠਨ ਕੀਤਾ ਜਾਵੇਗਾ।
* ਮਿੱਟੀ ਦੀ ਜਾਂਚ ਲਈ 100 ਚਲਦੀ ਫਿਰਦੀ ਪ੍ਰਯੋਗਸ਼ਾਲਾਵਾਂ
* ਰਾਜ ਪੁਲਿਸ ਬਲਾਂ ਦੇ ਆਧੁਨਿਕੀਕਰਨ ਦੀ ਰਕਮ ਵਧਾ ਕੇ ੩ਹਜ਼ਾਰ ਕਰੋੜ ਰੁਪਏ ਕੀਤੀ ਗਈ
* ਸਰਹੱਦ ਉਤੇ ਬੁਨਿਆਦੀ ਢਾਂਚੇ ਦੇ ਵਿਕਾਸ ਅਤੇ ਆਧੁਨਿਕੀਕਰਨ ਲਈ 2250 ਕਰੋੜ ਰੁਪਏ
* ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਲਈ 14 ਹਜ਼ਾਰ 389 ਕਰੋੜ ਰੁਪਏ   

Check Also

ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ

ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …

Leave a Reply