Saturday, December 28, 2024

ਅੰਮ੍ਰਿਤਸਰ- ਕਲਕੱਤਾ ਸਨਅੱਤੀ ਗਲਿਆਰਾ ਯੋਜਨਾ ਛੇਤੀ ਮੁਕੰਮਲ ਕੀਤੀ ਜਾਵੇਗੀ

ਸਨਅੱਤੀ ਗਲਿਆਰਿਆਂ ਦੇ ਨਾਲ ਨਾਲ ਸਮਾਰਟ ਸਿਟੀ ਬਣਨਗੇ

PPN100704
ਦਿਲੀ, 10 ਜੁਲਾਈ ( ਅੰਮ੍ਰਿਤ ਲਾਲ ਮੰਨਣ)-ਖਜਾਨਾ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਅੰਮ੍ਰਿਤਸਰ-ਕਲਕੱਤਾ ਸਨਅੱਤੀ ਗਲਿਆਰਾ ਯੋਜਨਾ ਨੂੰ ਛੇਤੀ ਹੀ ਮੁਕੰਮਲ ਕੀਤਾ ਜਾਵੇਗਾ ਤਾਂ ਜੋ ਇਸ ਰਸਤੇ ਤੇ ਪੈਦੇਂ ਸੂਬਿਆਂ ਵਿੱਚ ਸਨਅੱਤੀ ਤੌਂਰ ਤੇ ਸਮਾਰਟ ਸ਼ਹਿਰ ਕਾਇਮ ਕੀਤੇ ਜਾ ਸਕਣ।ਅੱਜ ਲੋਕ ਸਭਾ ਚ ਬਜਟ ਪੇਸ਼ ਕਰਦਿਆਂ ਉਨ੍ਹਾਂ ਦੱਸਿਆਂ ਕਿ ਇਸ ਮਕਸਦ ਲਈ ਕੌਮੀ ਸਨਅੱਤੀ ਗਲਿਆਰਾਂ ਅਥਾਰਟੀ ਕਾਇਮ ਕੀਤੀ ਜਾਵੇਗੀ ਜਿਸ ਦਾ ਮੁੱਖ ਦਫਤਰ ਪੁਣੇ ਵਿੱਚ ਹੋਏਗਾ।ਇੱਕ ਅਰਬ ਦੀ ਲਾਗਤ ਨਾਲ ਕਾਇਮ ਹੋਣ ਵਾਲੀ ਇਹ ਸੰਸਥਾ ਸਨਅੱਤੀ ਗਲਿਆਰਿਆਂ ਦੇ ਵਿਕਾਸ ਲਈ ਤਾਲਮੇਲ ਏਜੰਸੀ ਦਾ ਕੰਮ ਕਰੇਗੀ।ਉਨ੍ਹਾਂ ਦੱਸਿਆਂ ਕਿ ਪ੍ਰਧਾਨ ਮੰਤਰੀ ਵੱਲੋਂ ਵੱਡੇ ਸ਼ਹਿਰਾਂ ਚੋਂ ੧੦੦ ਸਮਾਜ ਸ਼ਹਿਰ ਵਿਕਸਤ ਕੀਤੇ ਜਾਣ ਦੀ ਤਜਵੀਜ਼ ਹੈ ਜਿਸ ਨਾਲ ਬੇਹਿਸਾਬ ਵੱਧ ਰਹੀ ਜਨਸੰਖਿਆ ਨੂੰ ਸਹੀ ਤਰਤੀਬ ਵਿੱਚ ਵਸਾਉਣਾ ਸੋਖਾ ਹੋ ਜਾਵੇਗਾ।

ਪੰਜਾਬ ਸਮੇਤ ਪੰਜ ਰਾਜਾਂ ਵਿੱਚ ਇੱਕ ਇੱਕ ਆਈ.ਆਈ ਐਮ. ਐਸ. ਸਥਾਪਤ ਕੀਤਾ ਜਾਵੇਗਾ

ਵਿੱਤ ਮੰਤਰੀ ਸ਼੍ਰੀ ਅਰੁਣ ਜੇਤਲੀ ਨੇ ਆਪਣੇ ਬਜਟ ਭਾਸ਼ਣ ਵਿੱਚ ਦੱਸਿਆ ਕਿ ਪੰਜਾਬ ਸਮੇਤ ਪੰਜ ਰਾਜਾਂ ਵਿੱਚ ਇੱਕ ਇੱਕ  ਭਾਰਤੀ ਪ੍ਰਬੰਧਨ ਸੰਸਥਾਨ ਆਈ.ਆਈ.ਐਮ.ਐਸ. ਖੋਲ੍ਹੇ ਜਾਣਗੇ ਜਿਸ ਵਿੱਚ ਹਿਮਾਚਲ ਪ੍ਰਦੇਸ਼, ਪੰਜਾਬ, ਬਿਹਾਰ, ਉੜੀਸਾ ਤੇ ਰਾਜਸਥਾਨ ਸ਼ਾਮਿਲ ਹਨ।  

Check Also

ਖਾਲਸਾ ਕਾਲਜ ਅਦਾਰਿਆਂ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਕਰਵਾਇਆ

ਅੰਮ੍ਰਿਤਸਰ, 27 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਧਰਮ ਅਤੇ ਮਜ਼ਲੂਮਾਂ ਦੀ ਰੱਖਿਆ, ਹੱਕ-ਸੱਚ ਲਈ ਅਵਾਜ਼ …

Leave a Reply