Friday, October 2, 2026

ਚਿੱਤਰਕਾਰ ਅਮਰਜੀਤ ਸਿੰਘ ਪੇਂਟਰ ਦਾ ਰਾਜ ਪੱਧਰੀ ਸਨਮਾਨ

PPN1708201715ਬਠਿੰਡਾ, 18 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) -ਸਥਾਨਕ ਸ਼ਹਿਰ ਦੇ ਚਿੱਤਰਕਲਾ ’ਚ ਪਿਛਲੇ 50 ਸਾਲਾਂ ਤੋਂ ਛਾਏ ਅਮਰਜੀਤ ਸਿੰਘ ਪੇਂਟਰ ਜੋ ਕਿ ਸਮਾਜਿਕ ਬੁਰਾਈਆਂ, ਸਭਿਆਚਾਰਕ ਅਤੇ ਸਾਹਿਤਕ ਵਿਸ਼ਿਆਂ `ਤੇ ਅਨੇਕਾਂ ਚਿੱਤਰ ਬਣਾ ਚੁੱਕਣ ਤੋਂ ਬਾਅਦ ਅੱਜ ਕਲ ‘ਧੁਰ ਕੀ ਬਾਣੀ ਆਈ’  ਗੁਰਬਾਣੀ ਦੇ ਸਲੋਕਾਂ ਤੇ ਅਧਾਰਤ ਚਿੱਤਰ ਰੇਖਾ ਬਣਾ ਰਹੇ ਹਨ।ਉਨਾਂ ਦਾ 15 ਅਗਸਤ ’ਤੇ ਰਾਜ ਪੱਧਰੀ ਸਮਾਗਮ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸਨਮਾਨਤ ਕੀਤਾ ਗਿਆ।ਜਿਸ ਵਿਚ ਪ੍ਰਮਾਣ ਪੱਤਰ, ਸ਼ਾਲ, ਸੋਨੇ ਦਾ ਮੈਡਲ ਅਤੇ 11 ਹਜ਼ਾਰ ਰੁਪਏ ਨਕਦ ਇਨਾਮ ਦਿੱਤਾ ਗਿਆ।
ਇਥੇ ਜ਼ਿਕਰਯੋਗ ਇਹ ਹੈ ਕਿ ਅਮਰਜੀਤ ਸਿੰਘ ਸੋਭਾ ਸਿੰਘ ਮੈਮੋਰੀਅਲ, ਸਭਿਆਚਾਰਕ, ਸਮਾਜਿਕ, ਧਾਰਮਿਕ ਸੰਸਥਾਵਾਂ ਦੇ ਮੈਂਬਰ ਅਤੇ ਸਿਵਲ ਡਿਫ਼ੈਸ ਵਾਰਡਨ ਸਰਵਿਸ ਦੇ ਪੋਸਟ ਵਾਰਡਨ ਵੀ ਹਨ।ਉਹ ਅੱਜ ਤੱਕ ਪੰਜਾਬ, ਹਰਿਆਣਾ, ਰਾਜਸਥਾਨ, ਦਿੱਲੀ, ਚੰਡੀਗੜ, ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਵਿਖੇ ਅਨੇਕਾਂ ਹੀ ਪ੍ਰਦਰਸ਼ਨੀਆਂ ਵਿਚ ਭਾਗ ਲੈ ਚੁੱਕੇ ਹਨ।ਪੰਜਾਬ ਦੇ ਅਨੇਕਾਂ ਸਕੂਲਾਂ, ਕਾਲਜਾਂ ਵਿਚ ਚਿੱਤਰਕਲਾ ਦੀਆਂ ਪ੍ਰਦਰਸ਼ਨੀਆਂ ਅਤੇ ਕਲਾ ਵਰਕਸ਼ਾਪਾਂ ਲੱਗਾ ਕੇ ਵਿਦਿਆਰਥੀਆਂ ਵਿਚ ਚਿੱਤਰਕਲਾ ਪ੍ਰਤੀ ਪ੍ਰੇਰਣਾ ਮੁਕਾਬਲੇ ਕਰਵਾ ਚੁੱਕੇ ਹਨ। ਕੇਂਦਰੀ ਜੇਲ ਵਿਖੇ ਦੋ ਵਾਰ ਪੁਰਸ ਅਤੇ ਇਸਤਰੀ ਕੈਦੀਆਂ ਲਈ ਚਿੰਤਰਕਲਾ ਟੈ੍ਰਨਿੰਗ ਕੈਂਪ ਵੀ ਲਗਾ ਚੁੱਕੇ ਹਨ।ਇਨਾਂ ਨੂੰ ਪੰਜਾਬ ਲਲਿਤ ਕਲਾ ਅਕਾਦਮੀ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਸੱਭਿਆਚਾਰਕ ਮਾਮਲੇ ਵਿਭਾਗ ਪੰਜਾਬ, ਸ੍ਰ: ਸੋਭਾ ਸਿੰਘ ਸੁਸਾਇਟੀ, ਕਲਪਨਾ ਫਾਇਲ ਆਰਟ ਸੁਸਾਇਟੀ, ਸਿਟੀ ਬਿੳੂਟੀਫੁੱਲ ਆਰਟ ਕਾਲਜ, ਪੰਜਾਬੀ ਸਾਹਿਤ ਸਭਾ, ਬਾਬਾ ਫਰੀਦ ਆਰਟ ਸੁਸਾਇਟੀ, ਜਿਲਾ ਪ੍ਰਸਾਸਨ ਬਠਿੰਡਾ ਅਤੇ ਹੋਰ ਅਨੇਕਾਂ ਸੰਸਥਾਵਾਂ ਵਲੋਂ ਵੀ ਮਾਣ ਸਨਮਾਨ ਮਿਲ ਚੁੱਕਿਆ ਹੈ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply