Friday, October 2, 2026

ਕੌਮੀ ਝੰਡਾ ਲਹਿਰਾਉਣ ਮੌਕੇ ਗੁਰਦਾਸਪੁਰ `ਚ ਕੈਪਟਨ ਨੇ ਦਿੱਤਾ ਚੁਣਾਵੀ ਭਾਸ਼ਣ – ਰੂਬੀ

Rupinder K Rubyਬਠਿੰਡਾ, 18 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)  ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ 15 ਅਗਸਤ ਨੂੰ ਗੁਰਦਾਸਪੁਰ `ਚ ਕੌਮੀ ਝੰਡਾ ਲਹਿਰਾਉਣ ਮੌਕੇ ਦਿਤੇ ਭਾਸ਼ਣ ਤੇ ਟਿੱਪਣੀ ਕਰਦਿਆਂ ਹਲਕਾ ਬਠਿੰਡਾ ਦਿਹਾਤੀ ਦੇ ਵਿਧਾਇਕ ਪ੍ਰੋਫੈਸਰ ਰੁਪਿੰਦਰ ਕੌਰ ਰੂਬੀ ਨੇ ਕਿਹਾ ਕੇ ਇਸ ਤਰਾਂ ਲੱਗਦਾ ਸੀ ਜਿਵੇਂ ਕੈਪਟਨ ਸਾਹਿਬ ਕਿਸੇ ਚੁਣਾਵੀ ਰੈਲੀ ਨੂੰ ਸੰਬੋਧਨ ਕਰ ਰਹੇ ਹੋਣ।ਉਨਾਂ ਕਿਹਾ ਕਿ ਕੈਪਟਨ ਸਾਹਿਬ ਪਹਿਲਾਂ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਫੇਰ ਕਿਸੇ ਵੀ ਤਰਾਂ ਦੇ ਹੋਰ ਵਾਅਦੇ ਕਰਨ।ਉਨਾਂ ਕਿਹਾ ਕਿ ਪੰਜਾਬੀ ਤਾਂ ਪਹਿਲਾਂ ਹੀ ਕਾਂਗਰਸ ਨੂੰ ਵੋਟਾਂ ਪਾ ਕੇ ਪਛਤਾ ਰਹੇ ਹਨ। ਕੈਪਟਨ ਸਾਹਿਬ ਗੁਰਦਾਸਪੁਰ ਦੀ ਜਿਮਨੀ ਚੋਣ ਦੇ ਮੱਦੇਨਜ਼ਰ ਨਵੇਂ ਵਾਅਦੇ ਕਰ ਰਹੇ ਹਨ।ਨਵੇਂ ਐਲਾਨ ਕਰਨ ਤੋਂ ਪਹਿਲਾਂ ਕੈਪਟਨ ਸਾਹਿਬ ਦਸਣ ਕੇ ਬਜ਼ੁੱਰਗਾਂ ਨੂੰ 2500/- ਮਹੀਨਾ ਪੈਨਸ਼ਨ ਕਦੋ ਮਿਲੂਗੀ, ਕਿਸਾਨਾਂ ਦਾ ਕਰਜ਼ਾ ਕਦੋਂ ਮੁਆਫ ਹੋਵੇਗਾ, ਹਰ ਘਰ ਵਿੱਚ ਨੌਕਰੀ ਕਦੋਂ ਮਿਲੁ, ਨੌਜਵਾਨਾਂ ਨੂੰ ਸਮਾਰਟ ਫੋਨ ਕਦੋਂ ਮੁਹਈਆ ਕਰਵਾ ਰਹੇ ਹਨ।ਨਸ਼ੇ ਦੇ ਤਸਕਰਾਂ ਨੂੰ ਕਦੋਂ ਜੇਲਾਂ ‘ਚ ਡਕ ਰਹੇ ਹਨ।ਪੰਜਾਬੀ ਲੋਕ ਚੋਣਾਂ ਵੇਲੇ ਜਰੂਰ ਤੁਹਾਡੀਆਂ ਚਿਕਣੀਆ ਚੋਪੜੀਆਂ ਗਲਾਂ ਚ ਆ ਗਏ, ਹੁਣ ਧੋਖਾ ਨਹੀਂ ਖਾਣ ਲੱਗੇ।ਪ੍ਰੋਫੈਸਰ ਰੂਬੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕੇ ਆਉ ਆਪਾਂ ਮਿਲ ਕੇ ਕੈਪਟਨ ਸਰਕਾਰ ਨੂੰ ਘੇਰੀਏ ਤਾਂ ਕਿ ਉਹ ਆਪਣੇ ਕੀਤੇ ਵਾਅਦੇ ਪੂਰੇ ਕਰਨ ਲਈ ਮਜਬੂਰ ਹੋ ਜਾਣ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply