Friday, October 2, 2026

ਫੌਜ ਦੇ ਸਪੋਰਟਸ ਇੰਸਟੀਚਿਊਟ ਲਈ ਭਰਤੀ 18 ਸਤੰਬਰ ਤੋਂ

ਅੰਮ੍ਰਿਤਸਰ, 18 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) – ਪੂਨਾ ਵਿਖੇ ਫੌਜ ਵੱਲੋਂ ਚਲਾਈ ਜਾ ਰਹੀ ਸਪੋਰਟਸ ਇੰਸਟੀਚਿਉਟ ਵਿੱਚ ਬੁਆਏ ਸਪਰੋਟਸ ਕੰਪਨੀ ਵਿੱਚ 8 ਤੋਂ 14 ਸਾਲ ਦੇ ਬੱਚਿਆਂ ਦੀ ਭਰਤੀ 18 ਸਤੰਬਰ ਤੋਂ ਸ਼ੁਰੂ ਹੋ ਰਹੀ ਹੈ।ਇਸ ਬਾਰੇ ਜਾਣਕਾਰੀ ਦਿੰਦੇ ਜਿਲਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਰਨਲ ਅਮਰਬੀਰ ਸਿੰਘ ਚਾਹਲ ਨੇ ਦੱਸਿਆ ਕਿ ਜੋ ਬੱਚੇ ਤੀਰ ਅੰਦਾਜ਼ੀ, ਅਥਲੈਟਿਕਸ, ਬਾਕਸਿੰਗ, ਡਾਇਵਿੰਗ, ਫੈਨਸਿੰਗ, ਵੇਟ ਲਿਫਟਿੰਗ ਅਤੇ ਰੈਸਲਿੰਗ ਵਿੱਚ ਸਭ ਜੂਨੀਅਰ, ਜੂਨੀਅਰ ਨੈਸ਼ਨਲ ਜਾਂ ਸਟੇਟ ਪੱਧਰ ਉੱਤੇ ਇੰਟਰ ਸਕੂਲ ਚੈਂਪਿਅਨਸਿੱਪ ਵਿੱਚ ਹਿੱਸਾ ਲੈ ਚੁੱਕੇ ਹਨ ਉਹ ਇਸ ਲਈ ਬਿਨੈ ਪੱਤਰ ਦੇ ਸਕਦੇ ਹਨ।ਉਨਾਂ ਦੱਸਿਆ ਕਿ ਬੱਚਿਆਂ ਦੀ ਉਮਰ 8 ਤੋਂ 14 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ।ਉਨਾਂ ਇਸ ਯੋਗ ਮੌਕੇ ਦਾ ਲਾਹਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਬਾਰੇ ਵਧੇਰੇ ਜਾਣਕਾਰੀ ਲਈ ਉਹਨਾਂ ਦੀ ਵੈਬਸਾਈਟ www.armysportsinstitute.co, ਜਾਂ ਈ-ਮੇਲ : armysports@rediffmail.com ਅਤੇ ਫੋਨ ਨੰਬਰ 020-20265355, 26022928, 26881753 ਤੇ ਸੰਪਰਕ ਕਰ ਸਕਦੇ ਹਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply