Wednesday, June 17, 2026

ਗੁਰਮਤਿ ਸਿਰਜਣਾ ਕੈਂਪ ਲਗਾਇਆ ਗਿਆ

ਅੰਮ੍ਰਿਤਸਰ, 18 ਅਗਸਤ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਊ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੋ ਰੋਜ਼ਾ ਗੁਰਮਤਿ ਸਿਰਜਣਾ ਕੈਂਪ ਲਗਾਇਆ ਗਿਆ।ਇਸ ਕੈਂਪ ਦੇ ਆਗਾਜ਼ ਦੀ ਅਰਦਾਸ ਵਿਚ ਚੀਫ਼ ਖਾਲਸਾ ਦੀਵਾਨ ਦੀਆਂ ਵੱਖ-ਵੱਖ ਸੰਸਥਾਵਾਂ ਦੇ 60 ਵਿਦਿਆਰਥੀਆਂ ਨੇ ਹਿੱਸਾ ਲਿਆ।ਕੈਂਪ ਵਿਚ ਸਭ ਤੋ ਪਹਿਲਾ ਵਿਦਿਆਰਥੀਆਂ ਦੇ ਬਣਾਏ ਗਏ ਗਰੁੱਪਾਂ ਦੇ ਨਾਂ ਵੱਖ-ਵੱਖ ਸਿੱਖ ਯੋਧਿਆਂ ਦੇ ਨਾਵਾਂ `ਤੇ ਰੱਖੇ ਅਤੇ ਉਹਨਾਂ ਦੇ ਜੀਵਨ `ਤੇ ਵਿਦਿਆਰਥੀਆਂ ਨੇ ਪ੍ਰਸ਼ਨ ਉਤਰਾਂ ਰਾਹੀਂ ਵਿਚਾਰ ਚਰਚਾ ਕੀਤੀ। ਸ਼ਾਮ ਨੂੰ ਵਿਦਿਆਰਥੀਆਂ ਨੂੰ ਖੇਡਾਂ ਰਾਹੀਂ ਸਹੀ ਜੀਵਨ ਜਾਂਚ ਦੀਆਂ ਗੱਲਾਂ ਸਮਝਾਈਆਂ ਗਈਆਂ।ਦੌਰਾਨ ਬੱਚਿਆਂ ਨੂੰ ਤੀਰ ਅੰਦਾਜ਼ੀ ਦੀ ਸਿਖਲਾਈ ਵੀ ਦਿੱਤੀ ਗਈ।ਉਪਰੰਤ ਸੋਦਰੁ ਰਹਿਰਾਸ ਸਾਹਿਬ ਦਾ ਪਾਠ ਸਭ ਵਿਦਿਆਰਥੀਆਂ ਨੇ ਮਿਲ ਕੇ ਕੀਤਾ।ਰਾਤ ਦੇ ਭੋਜਨ ਤੋਂ ਉਪਰੰਤ ਵਿਦਿਆਰਥੀਆਂ ਨੇ ਗੁਰਦੁਆਰਾ ਸਾਹਿਬ ਵਿਚ ਕਿਹੜੀਆਂ ਗੱਲਾਂ ਜ਼ਰੂਰੀ ਹਨ ਅਤੇ ਕਿਹੜੀਆਂ ਗੱਲਾਂ ਮਨਮਤ ਹਨ ਬਾਰੇ ਖੁੱ੍ਹਲ ਕੇ ਵਿਚਾਰ ਚਰਚਾ ਕੀਤੀ।
ਨਿਤਨੇਮ ਤੋ ਬਾਅਦ ਪ੍ਰਸ਼ਨ-ਉੱਤਰ ਦਾ ਅਗਲਾ ਸੈਸ਼ਨ ਆਰੰਭ ਹੋਇਆ ਜਿਸ ਵਿਚ 5 ਚੁਣੇ ਹੋਏ ਵਿਦਿਆਰਥੀਆਂ ਨੇ ਰਹਿਤ ਮਰਿਆਦਾ ਦੇ ਵੱਖ-ਵੱਖ ਪਹਿਲੂਆਂ ਬਾਰੇ ਬੱਚਿਆਂ ਦੇ ਪ੍ਰਸ਼ਨਾਂ ਦੇ ੳੁੱਤਰ ਦਿੱਤੇ।ਇਸ ਕੈਂਪ ਦੌਰਾਨ ਜਸਵਿੰਦਰ ਸਿੰਘ ਐਡਵੋੇਕੇਟ ਨੇ ਵਿਦਿਆਰਥੀਆਂ ਨੂੰ ਸੁਨਣ ਅਤੇ ਸੁਣ ਕੇ ਮੰਨਣ ਦੀ ਮਹੱਤਤਾ `ਤੇ ਜੋਰ ਦਿੰਦਿਆਂ ਬੱਚਿਆਂ ਨੂੰ ਸਮਝਾਇਆ ਕਿ ਸੁਣ ਕੇ ਮੰਨਣ ਵਾਲੇ ਲੋਕ ਹੀ ਜਿ਼ੰਦਗੀ ਵਿਚ ਮਹਾਨ ਹੋਇਆ ਕਰਦੇ ਹਨ।ਕੁਲਜੀਤ ਸਿੰਘ (ਸਿੰਘ ਬ੍ਰ੍ਰਦਰਜ਼਼) ਨੇ ਬੱਚਿਆਂ ਦੀ ਸਪੱਸ਼ਟ ਸਿੱਖ ਸਿਧਾਂਤ ਤੇ ਰਹਿਤ ਮਰਿਯਾਦਾ ਸਬੰਧੀ ਜਾਣਕਾਰੀ ਨੂੰ ਸਰਾਹਿਆ ਅਤੇ ਪਰੰਪਰਾਵਾਂ ਨੂੰ ਛੱਡ ਮੁੜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਅਪਣਾਉਣ ਦੀ ਤਾਕੀਦ ਕੀਤੀ।ਚਰਨਜੀਤ ਸਿੰਘ ਚੱਢਾ ਨੇ ਆਪਣੇ ਵੱਲੋ ਵਿਦਿਆਰਥੀਆਂ ਨੂੰ ਜਿੱਥੇ ਗਰਮਤਿ ਅਨੁਸਾਰ ਜਿੰਦਗੀ ਜੀਉਣ ਦੀ ਪ੍ਰੇਰਨਾ ਦਿੱਤੀ ਉਥੇ ਹੀ ਵਿਦਿਆਰਥੀਆਂ ਦੇ ਸੁਨਿਹਰੀ ਭਵਿੱਖ ਲਈ ਅਰਦਾਸ ਕੀਤੀ।
ਇਹ ਕੈਂਪ ਵਿਦਿਆਰਥੀਆਂ ਦੇ ਜੀਵਨ ਨੂੰ ਉੱਚੀ ਸੁੱਚੀ ਸੇਧ ਦੇਣ ਅਤੇ ਉਹਨਾਂ ਨੂੰ ਆਪਣੇ ਜਿੰਦਗੀ ਵਿਚ ਸਹੀ ਫੈਸਲੇ ਲੈਣ ਦੀ ਜਾਚ ਸਿਖਾਉਣ ਵਿਚ ਬਹੁਤ ਕਾਰਗਰ ਸਿੱਧ ਹੋਇਆ।ਪ੍ਰਿੰਸੀਪਲ ਸ੍ਰੀਮਤੀ ਸਤਿੰਦਰ ਕੌਰ ਮਰਵਾਹਾ ਨੇ ਵਿਦਿਆਰਥੀਆਂ ਤੇ ਕੈਂਪ ਦੇ ਪ੍ਰਬੰਧਕਾਂ ਨੂੰ ਪੂਰਾ ਸਹਿਯੋਗ ਦਿਤਾ।ਉਨ੍ਹਾਂ ਵਿਦਿਆਰਥੀਆਂ ਨੂੰ ਗੁਰੂ ਚਰਨਾਂ ਨਾਲ ਇਸੇ ਤਰ੍ਹਾਂ ਪ੍ਰੀਤ ਬਣਾਈ ਰੱਖਣ ਦਾ ਸੁਨੇਹਾ ਦਿੱਤਾ। ਕੈਂਪ ਵਿਚ ਸੰਤੋਖ ਸਿੰਘ ਸੇਠੀ, ਸੁਖਦੇਵ ਸਿੰਘ ਕੋ-ਆਰਡੀਨੇਟਰ ਧਰਮ ਪ੍ਰਚਾਰ ਕਮੇਟੀ, ਸਤਵਿੰਦਰ ਸਿੰਘ ਸੁਪਰਡੈਂਟ, ਸਕੂਲ ਸਟਾਫ ਅਤੇ ਵੱਖ-ਵੱਖ ਸਕੂਲਾਂ ਤੋ ਵਿਦਿਆਰਥੀਆਂ ਨਾਲ ਆਏ ਅਧਿਆਪਕ ਮੌਜੂਦ ਸਨ।

Check Also

ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ

ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …

Leave a Reply