Tuesday, September 29, 2026

ਅਣਮਿੱਥੇ ਸਮੇਂ ਲਈ ਹੜਤਾਲ ’ਤੇ ਗਏ ਪੇਂਡੂ ਡਾਕ ਸੇਵਕ

PPN1708201727ਸੰਗਰੂਰ, 18 ਅਗਸਤ (ਪੰਜਾਬ ਪੋਸਟ- ਪ੍ਰਵੀਨ ਗਰਗ, ਮਹੇਸ਼ ਜਿੰਦਲ) – ਆਲ ਇੰਡੀਆ ਪੇਂਡੂ ਡਾਕ ਸੇਵਕ ਯੂਨੀਅਨ ਦੇ ਸੱਦੇ ’ਤੇ ਸੰਗਰੂਰ ਤੇ ਬਰਨਾਲਾ ਜ਼ਿਲ੍ਹਿਆਂ ਦੇ ਪੇਡੂ ਡਾਕ ਸੇਵਕ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਚਲੇ ਗਏ ਹਨ।ਪੇਂਡੂ ਡਾਕ ਸੇਵਕਾਂ ਦੀ ਹੜਤਾਲ ਕਾਰਨ ਦੋਵੇਂ ਜ਼ਿਲ੍ਹਿਆਂ ਵਿੱਚ ਕਰੀਬ ਸਾਢੇ ਤਿੰਨ ਸੌ ਪੇਡੂ ਡਾਕਘਰਾਂ ’ਚ ਡਾਕ ਸੇਵਾਵਾਂ ਠੱਪ ਹੋ ਗਈਆਂ ਹਨ।ਕੇਦਰ ਸਰਕਾਰ ਵੱਲੋਂ ਵੇਤਨ ਸੁਧਾਰ ਲਈ ਬਣਾਈ ਕਮੇਟੀ ਦੀਆਂ ਸਿਫ਼ਾਰਿਸ਼ਾਂ ਲਾਗੂ ਨਾ ਕੀਤੇ ਜਾਣ ਤੋ ਖਫ਼ਾ ਪੇਡੂ ਡਾਕ ਸੇਵਕਾਂ ਨੇ ਇਹ ਸਿਫ਼ਾਰਿਸ਼ਾਂ ਲਾਗੂ ਕਰਾਉਣ ਲਈ ਇਹ ਹੜਤਾਲ ਸ਼ੁਰੂ ਕੀਤੀ ਹੈ।
ਹੜਤਾਲੀ ਪੇਡੂ ਡਾਕ ਸੇਵਕਾਂ ਵੱਲੋਂ ਇੱਥੇ ਡਾਕ ਵਿਭਾਗ ਦੇ ਡਿਵੀਜ਼ਨਲ ਹੈਡੱਕੁਆਰਟਰ ਅੱਗੇ ਕੇਦਰ ਸਰਕਾਰ ਅਤੇ ਡਾਕ ਵਿਭਾਗ ਖ਼ਿਲਾਫ ਧਰਨਾ ਦਿੱਤਾ ਗਿਆ ਅਤੇ ਨਾਅਰੇਬਾਜ਼ੀ ਕੀਤੀ ਗਈ। ਧਰਨੇ ਨੂੰ ਆਲ ਇੰਡੀਆ ਪੇਡੂ ਡਾਕ ਸੇਵਕ ਯੂਨੀਅਨ ਡਿਵੀਜ਼ਨ ਸੰਗਰੂਰ ਦੇ ਪ੍ਰਧਾਨ ਜਗਜੀਤ ਸਿੰਘ,ਪ੍ਰੈਸ ਸਕੱਤਰ ਰਾਜ ਕੁਮਾਰ ਮੌੜ ਸਕੱਤਰ ਸਤਨਾਮ ਸਿੰਘ, ਅੰਮ੍ਰਿਤਪਾਲ ਸਿੰਘ ਅਤੇ ਇਕਬਾਲ ਮੁਹੰਮਦ ਆਦਿ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਡਾਕ ਵਿਭਾਗ ਅਤੇ ਕੇਦਰ ਸਰਕਾਰ ਵੱਲੋਂ ਪੇਡੂ ਡਾਕ ਸੇਵਕਾਂ ਦੇ ਵੇਤਨ ਸੁਧਾਰ ਲਈ ਬਣਾਈ ਕਮੇਟੀ ਦੀਆਂ ਸ਼ਿਫਾਰਿਸ਼ਾਂ 24 ਨਵੰਬਰ 2016 ਨੂੰ ਜਨਤਕ ਕਰ ਦਿੱਤੀਆਂ ਸਨ ਪ੍ਰੰਤੂ ਅਜੇ ਤੱਕ ਇਨ੍ਹਾਂ ਸਿਫ਼ਾਰਿਸ਼ਾਂ ਨੂੰ ਲਾਗੂ ਨਹੀਂ ਕੀਤਾ ਗਿਆ ਅਤੇ ਲਗਾਤਾਰ ਟਾਲ ਮਟੋਲ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਡਾਕ ਸੇਵਕਾਂ ਲਈ ਉਸਾਰੂ ਸਿਫ਼ਾਰਿਸ਼ਾਂ ਕੀਤੀਆਂ ਗਈਆਂ ਹਨ ਪ੍ਰੰਤੂ ਡਾਕ ਵਿਭਾਗ ਅਤੇ ਕੇਦਰ ਦੀ ਮੁਲਾਜ਼ਮ ਮਾਰੂ ਨੀਤੀਆਂ ਵਾਲੀ ਸਰਕਾਰ ਸਿਫ਼ਾਰਿਸ਼ਾਂ ਲਾਗੂ ਕਰਨ ਵਿੱਚ ਜਾਣਬੁੱਝ ਕੇ ਦੇਰੀ ਕਰ ਰਹੀ ਹੈ, ਜਿਸ ਕਰਕੇ ਪੇਡੂ ਡਾਕ ਸੇਵਕਾਂ ਵਿੱਚ ਭਾਰੀ ਰੋਸ ਹੈ।ਉਨ੍ਹਾਂ ਦਾਅਵਾ ਕੀਤਾ ਕਿ ਅੱਜ ਤੋਂ ਪੂਰੇ ਭਾਰਤ ਵਿੱਚ ਕਰੀਬ ਢਾਈ ਲੱਖ ਤੋਂ ਵੱਧ ਪੇਂਡੂ ਡਾਕ ਸੇਵਕ ਅਤੇ ਸੰਗਰੂਰ ਤੇ ਬਰਨਾਲਾ ਜ਼ਿਲ੍ਹਿਆਂ ਵਿੱਚ ਕਰੀਬ ਪੰਜ ਸੌ ਡਾਕ ਸੇਵਕਾਂ ਵੱਲੋਂ ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ।ਰੋਸ ਧਰਨੇ ਵਿੱਚ ਕਰਤਾਰ ਖੇਤਲਾ,ਰਸਭਿੰਦਰ ਸ਼ਰਮਾ, ਗੁਰਜੀਤ ਬਮਾਲ, ਗੁਰਚਰਨ ਸਿੰਘ ਸ਼ਾਹਪੁਰ ਆਦਿ ਵੀ ਸ਼ਾਮਲ ਸਨ। ਯੂਨੀਅਨ ਦੇ ਵਫ਼ਦ ਵੱਲੋਂ ਇੱਕ ਮੰਗ ਪੱਤਰ ਵੀ ਮੁੱਖ ਡਾਕਘਰ ਦੇ ਸੁਪਰਡੈਂਟ ਨੂੰ ਸੌਂਪਿਆ ਗਿਆ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply