ਸੰਗਰੂਰ, 18 ਅਗਸਤ (ਪੰਜਾਬ ਪੋਸਟ- ਪ੍ਰਵੀਨ ਗਰਗ, ਮਹੇਸ਼ ਜਿੰਦਲ) – ਸਥਾਨਕ ਸ੍ਰੀ ਨੈਣਾ ਦੇਵੀ ਮੰਦਿਰ (ਦੇਵਕੀ ਧਾਮ) ਵਿਖੇ ਸ੍ਰੀ ਕ੍ਰਿਸਨ ਜਨਮ ਅਸ਼ਟਮੀ ਦਾ ਤਿਉਹਾਰ ਵੱਡੀ ਧੂਮਧਾਮ ਨਾਲ ਕ੍ਰਿਸਨ ਭਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ।ਇਸ ਮੰਦਿਰ ਦੇ ਮੁੱਖ ਪੁਜਾਰੀ ਪਰਿਨਜ ਸ਼ਰਮਾ ਸ਼ਾਸਤਰੀ ਨੇ ਕ੍ਰਿਸਨ ਭਗਵਾਨ ਦੀ ਕਥਾ ਨਾਲ ਜੁੜੇ ਅਨੇਕਾਂ ਪਸੰਗਾ ਦਾ ਗੁਨਗਾਨ ਕੀਤਾ।ਸ਼ਾਸਤਰੀ ਜੀ ਨੇ ਦੱਸਿਆ ਕਿ ਸ਼੍ਰੀ ਕ੍ਰਿਸ਼ਨ ਭਗਵਾਨ ਦਾ 5244ਵਾਂ ਜਨਮ ਉਤਸਵ ਪੂਰੇ ਭਾਰਤ ਵਿੱਚ ਹੀ ਨਹੀ ਪੂਰੇ ਵਿਸ਼ਵ ਵਿੱਚ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ।ਇਸ ਜਨਮ ਉਤਸਵ ਦੀ ਅਗਵਾਈ ਪੁਜਨੀਕ ਗੁਰੁੂਮਾਤਾ ਵਿਰੇਦਰ ਜੋਸ਼ੀ ਦੁਆਰਾ ਕੀਤੀ ਗਈ।ਕਥਾ ਕੀਰਤਨ ਦੀ ਸਮਾਪਤੀ ਤੋ ਬਾਅਦ ਰਾਤ ਨੂੰ 1 ਵਜੇ ਪ੍ਰਸ਼ਾਦ ਦੇ ਰੂਪ ਵਿੱਚ ਕੇਸ਼ਰ ਵਾਲਾ ਦੁੱਧ ਆਏ ਹੋਏ ਭਗਤਾਂ ਵਿੱਚ ਵੰਡੀਆ ਗਿਆ ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media