ਬਠਿੰਡਾ, 18 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ) – ਉਪ ਮੰਡਲ ਮੈਜਿਸਟ੍ਰੇਟ ਸ਼੍ਰੀਮਤੀ ਸਾਕਸ਼ੀ ਸਾਹਨੀ ਦੁਆਰਾ
ਸ਼ੁਰੂ ਕੀਤੇ ਗਏ ਆਸ਼ਾ ਪ੍ਰੋਜੈਕਟ (ਐਸੋਸੀਏਟਿੰਗ ਫ਼ਾਰ ਸਮਾਈਲਜ਼, ਹੈਪੀਨੈਸ ਐਂਡ ਐਸਪੀਰੇਸ਼ਨ) ਅਧੀਨ ਲੋੜਵੰਦ ਲੜਕੀਆਂ ਲਈ ਸੁਕੰਨਿਆ ਸਮਰਿੱਧੀ ਖਾਤਾ ਯੋਜਨਾ ਤਹਿਤ ਖਾਤੇ ਖੋਲਣ ਦਾ ਕੰਮ ਸ਼ੁਰੂ ਕੀਤਾ ਗਿਆ ਸੀ।ਇਸ ਪ੍ਰੋਜੈਕਟ ਤਹਿਤ ਜ਼ਿਲਾ ਬਾਲ ਸੁਰੱਖਿਆ ਦਫ਼ਤਰ ਬਠਿੰਡਾ ਵਲੋਂ ਜ਼ਰੂਰਤਮੰਦ ਪਰਿਵਾਰਾਂ ਦੀ ਪਹਿਚਾਣ ਕਰਕੇ ਉਨਾਂ ਦੀਆਂ ਲੜਕੀਆਂ ਦੇ ਖਾਤੇ ਖੋਲੇ ਗਏ, ਜਿਨਾਂ ਪਰਿਵਾਰਾਂ ਵਿੱਚ 02 ਤੋਂ ਵੱਧ ਲੜਕੀਆਂ ਹਨ ਅਤੇ ਉਨਾਂ ਦੀ ਉਮਰ 10 ਸਾਲ ਤੋਂ ਘੱਟ ਹੈ।ਇਨਾਂ ਪਰਿਵਾਰਾਂ ਦੀ ਆਮਦਨ ਬਹੁਤ ਹੀ ਘੱਟ ਹੈ ਅਤੇ ਸਾਰੇ ਪਰਿਵਾਰ ਗਰੀਬ ਤਬਕੇ ਨਾਲ ਸਬੰਧ ਰੱਖਦੇ ਹਨ ਜਿਵੇਂ ਕਿ ਰਿਕਸ਼ਾ ਚਲਾਉਣ ਵਾਲੇ, ਸ਼ਬਜੀ ਵੇਚਣ ਵਾਲੇ, ਮਿਹਨਤ ਮਜ਼ਦੂਰੀ ਕਰਨ ਵਾਲੇ ਅਤੇ ਘਰਾਂ ਵਿੱਚ ਕੰਮ ਕਰਨ ਵਾਲੇ ਆਦਿ ਦੇ ਬਚੇ ਹਨ।ਇਨਾਂ ਲੜਕੀਆਂ ਦੇ ਖਾਤੇ ਖੋਲਣ ਸਬੰਧੀ ਹਨੁਮਾਨ ਸੇਵਾ ਸੰਮਤੀ ਦਾ ਵਧੇਰੇ ਯੋਗਦਾਨ ਰਿਹਾ ਹੈ।ਉਨਾਂ ਵੱਲੋਂ 60 ਦਾਨੀ ਸੱਜਣਾਂ ਦੀ ਭਾਲ ਕੀਤੀ ਗਈ ਤਾਂ ਜੋ ਉਨਾਂ ਵਲੋਂ ਹਰ ਸਾਲ ਜ਼ਰੂਰਤਮੰਦ ਲੜਕੀਆਂ ਦੇ ਖਾਤਿਆਂ ਵਿੱਚ 1000/-ਰੁ ਜਮਾਂ ਕਰਵਾਇਆ ਜਾਵੇ।
ਇਸ ਸਬੰਧੀ ਸਵੈ-ਸੇਵੀ ਸੰਸਥਾ ਸੇਵ ਦਾ ਚਿਲਡਰਨ ਵਲੋਂ ਬਚਿਆਂ ਦੇ ਹੱਕਾਂ ਅਤੇ ਅਧਿਕਾਰਾਂ ਸਬੰਧੀ ਵੀ ਪ੍ਰੋਗਰਾਮ ਕਰਵਾਇਆ ਗਿਆ।ਇਹ ਸਾਰੇ ਪੋਗਰਾਮ ਨੂੰ ਆਰਗੇਨਾਈਜ ਕਰਨ ਵਿੱਚ ਸੇਵ ਦਾ ਚਿਲਡਰਨ, ਬਠਿੰਡਾ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ।ਪ੍ਰੋਗਰਾਮ ਦੇ ਅਖੀਰ ਵਿੱਚ ਉਪ ਮੰਡਲ ਮੈਜਿਸਟ੍ਰੇਟ ਬਠਿੰਡਾ ਨੇ ਦੱਸਿਆ ਕਿ ਹੁਣ ਤੱਕ 60 ਜ਼ਰੂਰਤਮੰਦ ਲੜਕੀਆਂ ਦੇ ਸੁਕੰਨਿਆ ਸਮਰਿੱਧੀ ਯੋਜਨਾ ਤਹਿਤ ਖਾਤੇ ਖੋਲੇ ਗਏ ਹਨ ਅਤੇ ਇਨਾਂ ਲੜਕੀਆਂ ਦੇ ਖਾਤੇ ਵਿੱਚ ਦਾਨੀ ਸੱਜਣਾ ਵੱਲੋਂ 1000/- ਸਲਾਨਾ 14 ਸਾਲ ਤੱਕ ਜਮਾਂ ਕਰਵਾਏ ਜਾਣਗੇ।ਇਸ ਮੌਕੇ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਬਠਿੰਡਾ ਮੈਡਮ ਰਵਨੀਤ ਕੌਰ ਸਿੱਧੂ, ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਮੈਡਮ ਉਸ਼ਾ ਰਾਣੀ, ਰਾਜਵਿੰਦਰ ਸਿੰਘ, ਮੈਡਮ ਬੇਅੰਤ ਕੌਰ, ਸੋਹਨ ਮਹੇਸ਼ਵਰੀ, ਮੈਡਮ ਵੀਨੂ ਗੋਇਲ, ਅਮੀਤਵ ਬਾਰੀਕ, ਰਛਪਾਲ ਸਿੰਘ, ਮੈਡਮ ਅਮਨ ਅਰੋੜਾ ਅਤੇ ਮੈਡਮ ਰਣਜੀਤ ਕੌਰ ਆਦਿ ਸ਼ਾਮਿਲ ਸਨ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media