Thursday, November 19, 2026

ਸਾਬਕਾ ਖੇਤੀਬਾੜੀ ਮੰਤਰੀ ਨੂੰ ਅਕਾਲੀ ਦਲ ਦੀ ਸਰਕਾਰ ਵੇਲੇ ਕਲੀਨ ਚਿੱਟ ਦੇਣਾ ਹਾਸੋਹੀਣਾ – ਆਪ

ਬਠਿੰਡਾ, 20 ਅਗਸਤ (ਪੰਜਾਬ ਪੋਸਟ- ਅਵਤਾਰ  ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਆਮ ਆਦਮੀ ਪਾਰਟੀ ਦੇ ਮਾਲਵਾ ਜੋਨ ਨੰਬਰ ਵਨ ਦੇ ਪ੍ਰਧਾਨ ਅਨਿਲ ਠਾਕੁਰ  ਤੇ ਮੀਡਿਆ ਇੰਚਾਰਜ ਨੀਲ ਗਰਗ ਨੇ ਸਾਂਝੇ ਤੌਰ `ਤੇ ਬਿਆਨ ਜਾਰੀ ਕਰਦਿਆਂ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਪਿਛਲੇ ਦਿਨੀਂ ਗੋਨਿਆਣਾ ਮੰਡੀ ਦੇ ਨਜ਼ਦੀਕ ਪਿੰਡਾਂ ਦੇ ਦੌਰੇ ਦੌਰਾਨ ਸਾਬਕਾ ਖੇਤੀਬਾੜੀ ਮੰਤਰੀ ਤੋਤਾ ਸਿੰਘ ਨੂੰ ਅਕਾਲੀ ਦਲ ਦੀ ਸਰਕਾਰ ਵੇਲੇ ਨਕਲੀ ਬੀਜ ਤੇ ਦਵਾਈਆਂ ਸਬੰਧੀ ਕਲੀਨ ਚਿੱਟ ਦੇਣਾ ਇੱਕ ਹਾਸੋਹੀਣੀ ਗੱਲ ਹੈ, ਕਿਉਂਕਿ ਉਸ ਸਮੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਨੇ ਖੇਤੀਬਾੜੀ ਮੰਤਰੀ  ਤੋਤਾ ਸਿੰਘ ਦੀ ਕਿਸੇ ਪ੍ਰਕਾਰ ਦੀ ਜਾਚ ਨਾ ਵਿਜੀਲੈਂਸ ਤੋਂ ਤੇ  ਨਾ ਹੀ ਕਿਸੇ ਹੋਰ ਏਜੰਸੀ ਤੋਂ ਕਰਵਾਈ ਸੀ।ਸਗੋਂ 27 ਅਪ੍ਰੈਲ 2015 ਨੂੰ ਪੰਜਾਬੀ ਅਖਬਾਰ ਵਿੱਚ ਖਬਰ ਲੱਗੀ ਸੀ ਕਿ ਪੰਜਾਬ ਪੁਲੀਸ ਨੇ ਨਾਕੇ ਦੌਰਾਨ ਬੀ ਟੀ ਬੀਜ ਕੰਪਨੀ ਦੇ ਮੁਲਾਜ਼ਮ ਦੀ ਗੱਡੀ ਵਿੱਚੋਂ ਪੁਲੀਸ ਨੇ 51 ਲੱਖ ਰੁਪਏ ਫੜੇ ਗਏ ਸਨ।ਉਸ ਸਮੇਂ ਬੀ.ਟੀ ਕੰਪਨੀ ਦੇ ਮੁਲਾਜ਼ਮਾਂ ਨੇ ਪੰਜਾਬ ਪੁਲੀਸ ਕੋਲ ਮੰਨਿਆ ਸੀ ਕਿ ਇਹ ਪੈਸੇ ਗੁੰਡਾ ਟੈਕਸ ਦੇ ਰੂਪ ਵਿੱਚ ਖੇਤੀਬਾੜੀ ਮੰਤਰੀ ਤੋਤਾ ਸਿੰਘ ਨੂੰ ਦੇਣ ਜਾ ਰਹੇ ਹਨ, ਪਰ ਅਗਲੇ ਦਿਨ 28 ਅਪ੍ਰੈਲ 2015 ਨੂੰ ਪੰਜਾਬੀ ਅਖਬਾਰ ਵਿੱਚ ਫਿਰ ਖਬਰ ਛਪੀ ਕਿ ਪੰਜਾਬ ਦੀ ਬਾਦਲ ਸਰਕਾਰ ਨੇ ਜੋ ਨਾਕੇ `ਤੇ ਦੌਰਾਨ ਪੈਸੇ ਫੜੇ ਗਏ ਸਨ।ਉਸ ਨੂੰ ਖੁਰਦ ਬੁਰਦ ਕਰਨ ਲੱਗ ਚੁੱਕੀ ਹੈ।ਪੰਜਾਬ ਦੇ ਕਿਸਾਨਾਂ ਨੂੰ ਆਸ ਸੀ ਕਿ ਕੈਪਟਨ ਸਰਕਾਰ ਪਿਛਲੀ ਬਾਦਲ ਨੇ ਸਰਕਾਰ ਵੇਲੇ ਕਿਸਾਨਾਂ ਨੂੰ ਨਕਲੀ ਬੀਜ ਤੇ ਨਕਲੀ ਦਵਾਈਆਂ ਜਿਸ ਨੂੰ ਬਾਜ਼ਾਰ ਵਿੱਚ ਵੇਚਿਆ ਗਿਆ ਸੀ ਕੀਤੇ ਘਪਲਿਆਂ ਦੀ ਜਾਂਚ ਕਰਵਾਉਣਗੇ, ਪਰ ਲੋਕਾਂ ਨੂੰ ਪਤਾ ਨਹੀਂ ਸੀ ਕਿ ਇਹ ਰਲੇ ਹੋਏ ਹਨ।ਜੇਕਰ ਅੱਜ ਵੀ ਉਸ ਖਬਰ ਮੁਤਾਬਕ ਹਾਈਕੋਰਟ ਦੇ ਮੌਜੂਦਾ ਜੱਜ ਤੋਂ ਜਾਂਚ ਕਰਵਾਈ ਜਾਵੇ ਤਾਂ ਸੱਚ ਸਾਮਹਣੇ ਆ ਸਕਦਾ ਹੈ।ਪਰ ਕੈਪਟਨ ਸਰਕਾਰ ਵੀ ਇਸ ਦੀ ਜਾਚ ਨਹੀਂ ਕਰਵਾਉਂਦੀ ਕਿਉਂਕਿ ਤੋਤਾ ਸਿੰਘ ਕੈਪਟਨ ਸਾਹਿਬ ਦਾ ਨੇੜਲੇ ਮਿੱਤਰਾਂ ਵਿੱਚ ਹਨ ਤੇ 1985 ਵਿੱਚ ਇਕੱਠੇ ਹੀ ਵਿਧਾਇਕ ਜਿੱਤ ਕੇ  ਆਏ ਸਨ।ਕੈਪਟਨ ਸਾਹਿਬ ਇਸ ਕਰਕੇ ਵੀ ਜਾਂਚ ਨਹੀਂ ਕਰਵਾਉਦੇ ਕਿ ਬਾਦਲ ਪਰਿਵਾਰ ਨਾਲ ਕੈਪਟਨ ਸਾਹਿਬ ਦਾ ਸਮਝੋਤਾ ਹੋਇਆ ਹੈ ਤੇ ਕਿਸੇ ਕੇਸ ਦੀ ਜਾਂਚ ਨਹੀਂ ਕਰਨੀ ਜੇਕਰ ਜਾਚ ਕਰਨ ਤਾਂ ਬਾਦਲ ਸਰਕਾਰ ਨੇ ਜਿਹੜਾ ਭਿਸਟਾਚਾਰ ਕੀਤਾ ਉਹ ਲੋਕਾਂ ਸਾਮਹਣੇ ਆ ਜਾਵੇਗਾ।ਇਸ ਮੌਕੇ ਬਠਿੰਡਾ ਸਿਟੀ ਪ੍ਰਧਾਨ ਭੁਪਿੰਦਰ ਬਾਂਸਲ ਸਾਬਕਾ ਸਰਪੰਚ ਨਛੱਤਰ ਸਿੰਘ ਦਾਨ ਸਿੰਘ ਵਾਲਾ ਮਹਿੰਦਰ ਸਿੰਘ ਫੁਲੋਮਿੱਠੀ, ਗੁਰਅਵਤਾਰ ਸਿੰਘ ਔਲਖ ਹਾਜਰ ਸਨ।

Check Also

ਖਾਲਸਾ ਕਾਲਜ ਵਿਖੇ ਵਿਰਾਸਤੀ ਕਲਾਵਾਂ ਸਬੰਧੀ ਇਕ ਰੋਜ਼ਾ ਵਰਕਸ਼ਾਪ ਲਗਾਈ

ਅੰਮ੍ਰਿਤਸਰ, 18 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਯੂਥ ਵੈਲਫੇਅਰ ਵਿਭਾਗ ਵੱਲੋਂ ਪੰਜਾਬ …

Leave a Reply