ਬਠਿੰਡਾ, 20 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) -ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਵਲੋਂ ਪਿੰਡ ਚੱਕ
ਅਤਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਲੋਕਾਂ ਨੂੰ ਨਸ਼ਿਆਂ ਦੇ ਖਿਲਾਫ਼ ਲਾਮਬੰਦ ਕਰਨ ਲਈ ਇੱਕਤਰਤਾ ਕੀਤੀ ਗਈ।ਇਸ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਲਹਿਰ ਦੇ ਪ੍ਰਮੁੱਖ ਸੇਵਾਦਾਰ ਜਸਕਰਨ ਸਿੰਘ ਸਿਵੀਆਂ ਨੇ ਕਿਹਾ ਕਿ ਅਨਮੋਲ ਜ਼ਿੰਦਗੀ ਨੂੰ ਨਸ਼ਿਆਂ ਤੋਂ ਬਚਾ ਕੇ ਰੱਖੋ ਤਾਂ ਕਿ ਵਧੀਆਂ ਜੀਵਨ ਨਸ਼ਰ ਹੋ ਸਕੇ।ਨਸ਼ਾ ਕਰਨ ਦੇ ਨਾਲ ਜਿੰਦਗੀ ਆਪਣੀ ਲੀਹੋਂ ਉਤਰ ਕੇ ਕੁਰਾਹੇ ਪੈ ਜਾਂਦੀ ਹੈ।ਜਿਸ ਦਾ ਅਸਰ ਆਉਣ ਵਾਲੀਆਂ ਨਸ਼ਲਾਂ ’ਤੇ ਵੀ ਪੈਂਦਾ ਹੈ।ਉਨਾਂ ਪਿਛਲੇ ਸਮੇਂ ਦੀ ਯਾਦ ਦਿਵਾਉਂਦੇ ਹੋਏ ਕਿਹਾ ਕਿ ਜਦੋਂ ਲੋਕ ਕੱਚਿਆ ਘਰਾਂ ਵਿਚ ਰਹਿ ਕੇ ਆਪਣਾ ਜੀਵਨ ਜਿਉਂਦੇ ਸਨ।ਉਦੋਂ ਜਨਤਾ ਹਰ ਪੱਖੋਂ ਖੁਸ਼ਹਾਲ ਸੀ।ਅੱਜ ਪੱਕਿਆਂ ਮਕਾਨਾਂ ਅਤੇ ਨਸ਼ਿਆਂ ਦੀ ਲਲਕ ਨੇ ਮਨੁੱਖ ਨੂੰ ਕਰਜਾਈ ਕਰਨ ਦੇ ਨਾਲ-ਨਾਲ ਉਸ ਦਾ ਮਾਨਸ਼ਿਕ ਬੌਧਿਕ ਵੀ ਨੀਂਵਾ ਕਰ ਦਿੱਤਾ ਹੈ।ਉਨਾਂ ਨਸ਼ੇ ਛੱਡਣ ਪ੍ਰਤੀ ਵੀ ਲੋਕਾਂ ਤੋਂ ਪ੍ਰਣ ਵੀ ਲਿਆ।ਇਸ ਮੌਕੇ ਲਹਿਰ ਦੇ ਕਵੀਸ਼ਰੀ ਜਥਾ ਨਛੱਤਰ ਸਿੰਘ ਮਹਿਮਾ ਸਰਜਾ, ਜਗਤਾਰ ਸਿੰਘ ਬੀਬੀਵਾਲਾ ਨੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ।ਬਾਬਾ ਕੁਲਦੀਪ ਸਿੰਘ ਸਖ਼ਤ ਨੇ ਵੀ ਆਪਣੇ ਵਡਮੁੱਲੇ ਵਿਚਾਰ ਰੱਖੇ ਅਤੇ ਗੁਰਬਾਣੀ ਪ੍ਰਤੀ ਜਾਗਰੂਕ ਕੀਤਾ।ਇਸ ਸਮੇਂ ਲਹਿਰ ਦੀ ਤਰਫੋਂ ਇਕਬਾਲ ਸਿੰਘ ਸੋਨੀ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ, ਹਰਪਾਲ ਸਿੰਘ ਸਿੱਧੂ,ਮਾਸਟਰ ਜਸਕਰਨ ਸਿੰਘ ਅਤੇ ਭਾਰੀ ਗਿਣਤੀ ’ਚ ਸੰਗਤਾਂ ਨੇ ਸ਼ਿਰਕਤ ਕੀਤੀ।
Check Also
ਇਟਾਵਾ ਘਰਾਣੇ ਦੇ ਵਿਦੁਸ਼ੀ ਸ਼੍ਰੀਮਤੀ ਸ਼ਰਾਬਨੀ ਬਿਸਵਾਸ ਨੇ ਵਿਦਿਆਰਥੀਆਂ ਨੂੰ ਸਿਖਾਏ ਸੰਗੀਤਕ ਗੁਰ
ਅੰਮ੍ਰਿਤਸਰ 20 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਅਤੇ ਪਰਫਾਰਮਿੰਗ …
Punjab Post Daily Online Newspaper & Print Media