ਅੰਮ੍ਰਿਤਸਰ, 20 ਅਗਸਤ (ਪੰਜਾਬ ਪੋਸਟ- ਦੀਪ ਦਵਿੰਦਰ) – ਪੰਜਾਬੀ ਅਕਾਦਮੀ ਦਿੱਲੀ ਵਿਚ ਲੰਮਾ ਸਮਾਂ ਸਕੱਤਰ ਦੀਆਂ ਸੇਵਾਵਾਂ ਨਿਭਾਉਣ ਵਾਲੇ ਅਤੇ ਦਿੱਲੀ ਵਿਚ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਨਿਰੰਤਰ ਯਤਨਸ਼ੀਲ ਡਾ. ਪ੍ਰੀਤਮ ਸਿੰਘ ਬਤਰਾ ਦੇ ਵੱਡੇ ਭਰਾਤਾ ਗਿਆਨ ਸਿੰਘ ਨੰਬਰਦਾਰ ਹੁਰਾਂ ਦੇ ਪਿਛਲੇ ਦਿਨੀਂ ਗੁਰਪੁਰੀ ਪਿਆਨਾ ਕਰ ਜਾਣ `ਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ, ਜਨਵਾਦੀ ਲੇਖਕ ਸੰਘ ਦੇ ਪ੍ਰਧਾਨ ਦੇਵ ਦਰਦ, ਨਿਰਮਲ ਅਰਪਨ, ਸੁਮੀਤ ਸਿੰਘ, ਡਾ. ਕਸ਼ਮੀਰ ਸਿੰਘ, ਐਮ.ਐਸ ਢਿੱਲੋਂ, ਕੇਵਲ ਧਾਲੀਵਾਲ, ਜਸਵੰਤ ਸਿੰਘ ਜੱਸ, ਡਾ. ਦੀਪਤੀ, ਡਾ. ਹਜ਼ਾਰਾ ਸਿੰਘ ਚੀਮਾ, ਭਗਵੰਤ ਸਿੰਘ ਝੀਤਾ, ਜਗਤਾਰ ਸਿੰਘ ਲਾਂਬਾ, ਡਾ. ਪਰਮਿੰਦਰ ਨੇ ਸਾਂਝੇ ਤੌਰ ’ਤੇ ਕਿਹਾ ਕਿ ਨਿਰੋਏ ਜੀਵਨ ਦੀਆਂ 78 ਬਹਾਰਾਂ ਮਾਣ ਕੇ ਗਏ ਗਿਆਨ ਸਿੰਘ ਨੰਬਰਦਾਰ ਘਰ ਪਰਿਵਾਰ ਅਤੇ ਪਿੰਡ ਦੇ ਨਾਲ-ਨਾਲ ਇਲਾਕੇ ਭਰ ਵਿਚ ਅਤਿ ਸਤਿਕਾਰਤ ਸ਼ਖਸੀਅਤ ਵਜੋਂ ਜਾਣੇ ਜਾਂਦੇ ਸਨ।ਜਿਥੇ ਆਪ ਉਹ ਅਗਾਂਹ ਵਧੂ ਕਾਰਜਾਂ ਵਿਚ ਨਿਰੰਤਰ ਕਾਰਜਸ਼ੀਲ ਰਹਿੰਦੇ ਸਨ, ਉਥੇ ਉਨਾਂ ਦਾ ਸਮੁੱਚਾ ਪਰਿਵਾਰ ਗੁਰਸਿੱਖੀ ਜੀਵਨ ਤੇ ਲੋਕ ਭਲਾਈ ਕਾਰਜਾਂ ਨੂੰ ਆਪਣੀ ਜੀਵਨ ਜਾਚ ਦਾ ਹਿੱਸਾ ਬਣਾ ਕੇ ਰੱਖਦਾ ਹੈ।ਅਜਿਹੇ ਇਨਸਾਨ ਦੇ ਤੁਰ ਜਾਣ ਨਾਲ ਨਾ ਪੂਰਾ ਹੋਣ ਵਾਲਾ ਘਾਟਾ ਪਰਿਵਾਰ ਅਤੇ ਸਮਾਜ ਲਈ ਬਣਿਆ ਰਹਿੰਦਾ ਹੈ।
Check Also
ਇਟਾਵਾ ਘਰਾਣੇ ਦੇ ਵਿਦੁਸ਼ੀ ਸ਼੍ਰੀਮਤੀ ਸ਼ਰਾਬਨੀ ਬਿਸਵਾਸ ਨੇ ਵਿਦਿਆਰਥੀਆਂ ਨੂੰ ਸਿਖਾਏ ਸੰਗੀਤਕ ਗੁਰ
ਅੰਮ੍ਰਿਤਸਰ 20 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਅਤੇ ਪਰਫਾਰਮਿੰਗ …
Punjab Post Daily Online Newspaper & Print Media