
ਬਠਿੰਡਾ (ਤਲਵੰਡੀ ਸਾਬੋ), 21 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿਖ ਪੰਜਾਬ ਸਰਕਾਰ ਦੇ ਸੂਬਾ ਪੱਧਰੀ ਨੌਕਰੀ ਮੇਲੇ ਦਾ ਅੱਜ ਸ਼ਾਨਦਾਰ ਆਗਾਜ਼ ਹੋਇਆ।ਪੰਜਾਬ ਭਰ `ਚ ਹਜਾਰਾਂ ਦੀ ਗਿਣਤੀ ਵਿੱਚ ਯੋਗ ਵਿਦਿਆਰਥੀਆਂ ਨੇ ਮੇਲੇ ਦੇ ਪਹਿਲੇ ਦਿਨ ਸ਼ਿਰਕਤ ਕੀਤੀ।ਜ਼ਿਕਰ ਯੋਗ ਹੈ ਕਿ ਇਹ ਨੌਕਰੀ ਮੇਲਾ 21 ਤੋਂ 31 ਅਗਸਤ ਤੱਕ ਚੱਲੇਗਾ। ਮੈਨਜਿੰਗ ਡਾਇਰੈਕਟਰ ਸੁਖਰਾਜ ਸਿੰਘ ਸਿੱਧੂ ਵਲੋਂ ਉਪ ਕੁਲਪਤੀ ਅਤੇ ਯੂਨੀਵਰਸਿਟੀ ਦੇ ਆਲਾ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਇਸ ਮਹਾਂ ਨੌਕਰੀ ਮੇਲੇ ਦੀ ਸ਼ੁਰੂਆਤ ਕੀਤੀ ਗਈ। ਸਿੱਧੂ ਹੋਰਾਂ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦਾ ਘਰ-ਘਰ ਨੌਕਰੀ ਪਹੁੰਚਾੳਣ ਦਾ ਇਹ ਨਿੱਗਰ ਉਪਰਾਲਾ ਹੈ ਜਿਸ ਦੇ ਤਹਿਤ ਯੋਗ ਵਿਦਿਆਰਥੀਆਂ ਨੂੰ ਨਾਮੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਵਿੱਚ ਨੌਕਰੀਆਂ ਮਿਲਣਗੀਆਂ।
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪਕੁਲਪਤੀ ਕਰਨਲ ਡਾ: ਭੁਪਿੰਦਰ ਸਿੰਘ ਧਾਲੀਵਾਲ ਨੇ ਸਭ ਲਈ ਸਵਾਗਤੀ ਸ਼ਬਦ ਕਹਿੰਦੇ ਕਿਹਾ ਕਿ ਮੁੱਖ ਪੰਡਾਲ ਤੋਂ ਬਿਨਾਂ ਵਿਦਿਆਰਥੀ ਸਹੂਲਤਾਂ ਅਤੇ ਇੰਟਰਵਿਊ ਪ੍ਰਕਿਆ ਲਈ ਯੂਨੀਵਰਸਿਟੀ ਕੈਂਪਸ ਵਿਚ ਅਲੱਗ-ਅਲੱਗ ਥਾਵਾਂ `ਤੇ ਕਾਂਊਟਰ ਬਣਾਏ ਗਏ ਹਨ ਜਿਥੇ ਨੌਕਰੀ ਸਬੰਧੀ ਪ੍ਰਕਿਆ ਨੂੰ ਅਮਲੀ ਜਾਮਾਂ ਪਹਿਨਾਇਆ ਜਾਵੇਗਾ।ਇਸ ਤੋਂ ਬਿਨਾਂ ਮਾਪੇ ਅਤੇ ਵਿਦਿਆਰਥੀਆਂ ਦੀ ਸਹੂਲਤ ਨੂੰ ਦੇਖਦੇ ਹੋਏ ਅਲੱਗ-ਅਲੱਗ ਥਾਂਵਾਂ ਤੇ ਰਿਫਰੈਸ਼ਮੈਂਟ ਸਟਾਲਾਂ ਅਤੇ ਪੀਣ ਯੋਗ ਪਾਣੀ ਦਾ ਪੁਖਤਾ ਪ੍ਰਬੰਧ ਕੀਤਾ ਗਿਆ ਹੈ।ਗੁਰੂ ਕਾਸ਼ੀ ਯੂਨੀਵਰਸਿਟੀ ਦੇ ਰਜਿਸਟਰਾਰ, ਡਾ: ਜਗਤਾਰ ਸਿੰਘ ਧੀਮਾਨ ਨੇ ਨੌਕਰੀ ਮੇਲੇ ਦੇ ਸ਼ਾਨਦਾਰ ਆਗਾਜ਼ ਤੇ ਪੰਜਾਬ ਸਰਕਾਰ ਅਤੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਹਰ ਸਬੰਧਤ ਅਧਿਕਾਰੀ ਨੂੰ ਵਧਾਈ ਦੇ ਪਾਤਰ ਦਰਸਾਉਂਦੇ ਹੋਏ ਕਿਹਾ ਕਿ ਵਿਦਿਆਰਥੀਆਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਕੈਂਪਸ ਵਿੱਚ ਆਨ-ਦਾ-ਸਪਾਟ ਰਜਿਸਟ੍ਰੇਸ਼ਨ ਕਾਊਂਟਰ ਵੀ ਬਣਾਏ ਗਏ ਹਨ ਜੋ ਕਿ ਮੁਢਲੀ ਰਜਿਸਟ੍ਰੇਸ਼ਨ ਤੋਂ ਵਾਂਝੇ ਰਹਿ ਗਏ ਬਿਨੈਕਾਰਾਂ ਲਈ ਲਾਭਦਾਇਕ ਸਿਧ ਹੋਣਗੇ।ਇਸ ਦੇ ਨਾਲ-ਨਾਲ ਉਨਾਂ ਇਹ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪਹਿਲੇ ਦਿਨ ਨਾਲੋਂ ਵੀ ਜਿਆਦਾ ਤਾਦਾਦ ਵਿੱਚ ਵਿਦਿਆਰਥੀ ਇਸ ਮੇਲੇ ਵਿੱਚ ਪਹੁੰਚ ਕਰਨਗੇ।ਬਿਨੇਕਾਰਾਂ ਅਤੇ ਮਾਪਿਆਂ ਦੀ ਸਹੂਲਤ ਦੇ ਹਿੱਤ ਕੇਂਦਰੀ ਅਨਾਉੁਸਮੈਂਟ ਸਿਸਟਮ ਅਤੇ ਜਗਾ-ਜਗਾ `ਤੇ ਫਲੈਕਸ ਲਗਾ ਕਿ ਵਿਦਿਆਰਥੀਆਂ ਤੱਕ ਹਰ ਅਹਿਮ ਸੂਚਨਾ ਪਹੁੰਚਾਈ ਗਈ।
ਘਰ-ਘਰ ਨੌਕਰੀ ਪਹੁੰਚਾਉਣ ਦੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਸਬੰਧੀ ਗੁਰੂ ਕਾਸ਼ੀ ਯੂਨੀਵਰਸਿਟੀ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਤਨਦੇਹੀ ਨਾਲ ਆਪਣੀਆਂ ਡਿਊਟੀਆਂ ਨਿਭਾਅ ਰਹੇ ਹਨ।ਆਉਣ ਵਾਲੇ ਦਿਨਾਂ ਵਿੱਚ ਵਿਦਿਆਰਥੀਆਂ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਸੁਵਿਧਾ ਕਾਊਂਟਰਾਂ ਦੀਆਂ ਹਦਾਇਤਾਂ ਮੁਤਾਬਕ ਹੀ ਵਿਦਿਆਰਥੀ ਸਾਰੀ ਪ੍ਰਕਿਆ ਅਪਣਾਉਣ ਤਾਂ ਜੋ ਬਿਨਾਂ ਕਿਸੇ ਅੜਚਣ ਦੇ ਬਿਨੈੇਕਾਰਾਂ ਦੀ ਇੰਟਰਵਿਊ ਪ੍ਰਕਿਆ ਨੇਪਰੇ ਚਾੜੀ ਜਾ ਸਕੇ।
Check Also
ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼
ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …
Punjab Post Daily Online Newspaper & Print Media